20000 ਰੁਪਏ ਦੇ ਡਿਸਕਾਊਂਟ ਦੇ ਨਾਲ ਦੁਬਾਰਾ ਮਾਰਕੀਟ ''ਚ ਪੇਸ਼ ਹੋ ਸਕਦੈ Galaxy Note 7

04/22/2017 6:09:50 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ Galaxy Note 7 ''ਚ ਬਲਾਸਟ ਹੋਣ ਦੇ ਚਲਦਿਆ ਸਾਰੇ ਫੋਨਸ ਨੂੰ ਮਾਰਕੀਟ ''ਚ ਵਾਪਿਸ ਲੈ ਲਿਆ ਹੈ ਨਾਲ ਹੀ ਫੋਨ ਦੀ ਸੇਲ ਵੀ ਬੰਦ ਕਰ ਦਿੱਤੀ ਹੈ। ਜਾਂਚ ਕਰਨ ਤੇ ਕੰਪਨੀ ਨੇ ਦੱਸਿਆ ਸੀ ਕਿ ਫੋਨ ''ਚ ਬਲਾਸਟ ਦੀ ਅਸਲੀ ਵਜ੍ਹਾਂ ਫੋਨ ਦੀ ਬੈਟਰੀ ਹੈ। ਪੋਜੀਟਿਵ ਅਤੇ ਨੈਗੇਟਿਵ ਲੇਅਰ ਦੇ ਠੀਕ ਤੋਂ ਅਲੱਗ ਨਾ ਹੋ ਸਕਣ, ਬੈਟਰੀ ਦੇ ਕੋਨਿਆਂ ਦਾ ਸੁੰਗੜਨ ਦੇ ਕਾਰਣ ਅੱਗ ਲੱਗਣ ਵਰਗੀ ਘਟਨਾ ਹੋ ਸਕਦੀ ਹੈ। ਇਸ ਤਰ੍ਹਾਂ ਜਦੋਂ ਬੈਟਰੀ ਗਰਮ ਹੁੰਦੀ ਹੈ ਤਾਂ ਉਸ ਦੇ ਫੈਲਣ ਦੀ ਜਗ੍ਹਾਂ ਨਹੀਂ ਹੁੰਦੀ ਅਤੇ ਉਹ Burst ਜਾਂਦੀ ਹੈ। ਉਸ ਦੇ ਬਾਅਦ ਕੰਪਨੀ ਨੇ ਜਾਣਕਾਰੀ ਦਿੱਤੀ ਕਿ Galaxy Note 7 ਦੇ Refreshed ਫੋਨਸ ਨੂੰ ਬਜ਼ਾਰ ''ਚ ਸੇਲ ਦੇ ਲਈ ਉਪਲੱਬਧ ਕਰਵਾਇਆ ਜਾਵੇਗਾ। 

Samsungvn ਵੈੱਬਸਾਈਟ ਦੇ ਮੁਤਾਬਿਕ ਸੈਮਸੰਗ ਇਸ ਫੋਨ ਦੀ  Refreshed ਯੂਨਿਟਸ ਬਜ਼ਾਰ ''ਚ ਉਤਾਰਨ ਜਾ ਰਹੀ ਹੈ। ਇਸ ਵੈੱਬਸਾਈਟ ''ਤੇ ਨਵੇਂ rom ਵਰਜ਼ਨ ਦੇ ਨਾਲ Galaxy Note 7 ਦੀ ਕੁਝ ਫੋਟੋਜ਼ ਵੀ ਸ਼ੇਅਰ ਕੀਤੀਆ ਗਈਆ ਹਨ। Galaxy Note 7 ਦੇ ਰੀਮੋਲਡੇਡ ਡਿਵਾਇਸ ਦਾ ਕੋਡ sm-n935 ਹੈ ਜੋ sm-n930 ਸੀ ਇਸ ''ਚ ਪਹਿਲਾਂ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜਿਸ ਨੂੰ ਹੁਣ 3200 ਐੱਮ. ਏ. ਐੱਚ. ਕਰ ਦਿੱਤਾ ਗਿਆ ਹੈ।

Galaxy Note 7 ''ਚ ਚੱਲਦੇ ਸਮਾਰਟਫੋਨ ਬਜ਼ਾਰ ''ਚ ਸੈਮਸੰਗ ਦੀ ਕ੍ਰੈਡਿਟ ਖਰਾਬ ਹੋਈ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਫੋਨ ਨੂੰ ਪਹਿਲਾਂ ਦੀ ਕੀਮਤ ''ਚ ਨਾ ਲਾਂਚ ਕਰ 20,000 ਰੁਪਏ ''ਚ 30,000 ਰੁਪਏ ਡਿਸਕਾਊਟ ਦੇ ਨਾਲ ਲਾਂਚ ਕੀਤਾ ਜਾਣਾ ਬੇਹਤਰ ਹੋਵੇਗਾ। ਹਾਂਲਾਕਿ ਇਸ ਦੇ ਬਾਰੇ ''ਚ ਕੰਪਨੀ ਨੇ ਹੁਣ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ। ਫੋਨ ਦੀ ਕੀਮਤ ਅਤੇ ਦੋਬਾਰਾ ਉਪਲੱਬਧਤਾ ਦੇ ਬਾਰੇ ''ਚ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।


Related News