Samsung ਦੇ ਇਸ ਸਮਾਰਟਫੋਨ ਲਈ ਰੋਲ-ਆਊਟ ਹੋਈ ਐਂਡ੍ਰਾਇਡ ਨੂਗਟ ਅਪਡੇਟ, ਮਿਲਣਗੇ ਇਹ ਖਾਸ ਫੀਚਰਸ

Thursday, Aug 10, 2017 - 03:53 PM (IST)

Samsung ਦੇ ਇਸ ਸਮਾਰਟਫੋਨ ਲਈ ਰੋਲ-ਆਊਟ ਹੋਈ ਐਂਡ੍ਰਾਇਡ ਨੂਗਟ ਅਪਡੇਟ, ਮਿਲਣਗੇ ਇਹ ਖਾਸ ਫੀਚਰਸ

ਜਲੰਧਰ- ਕੰਪਨੀ ਨੇ ਆਪਣੇ Samsung Galaxy A7 2017 ਸਮਾਰਟਫੋਨ ਲਈ ਐਂਡ੍ਰਾਇਡ ਨੂਗਟ ਅਪਡੇਟ ਸ਼ੁਰੂ ਕੀਤੀ ਹੈ। Samsung ਨੇ ਭਾਰਤ 'ਚ ਇਸ ਸਾਲ ਦੀ ਸ਼ੁਰੂਆਤ 'ਚ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ ਦੇ ਨਾਲ Galaxy A7 2017 ਲਾਂਚ ਕੀਤਾ ਸੀ। ਇਹ ਨੂਗਟ ਅਪਡੇਟ ਨਵੇਂ ਵਰਜ਼ਨ A720FXXU2BQGB ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ਨੂੰ ਲੇਟੈਸਟ ਨੂਗਟ ਅਪਡੇਟ ਦੇ ਨਾਲ GFXBench ਬੈਂਚਮਾਰਕਿੰਗ ਵੈੱਬਸਾਈਟ 'ਤੇ ਵੇਖਿਆ ਗਿਆ ਹੈ ਅਤੇ ਡਿਵਾਇਸ ਨੇ ਨੂਗਟ ਦੇ ਨਾਲ-ਨਾਲ Wifi ਸਰਟੀਫਿਕੇਸ਼ਨ ਵੀ ਰਿਸੀਵ ਕਰ ਲਿਆ ਹੈ।

Galaxy A7 2017 ਲਈ ਇਹ ਲੇਟੈਸਟ ਐਂਡ੍ਰਾਇਡ ਨੂਗਟ ਅਪਡੇਟ ਥਾਈਲੈਂਡ 'ਚ ਉਪਲੱਬਧ ਹੈ। ਇਸ ਅਪਡੇਟ 'ਚ ਡਿਊਲ ਮੈਸੇਂਜਰ ਫੀਚਰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਦੇ ਨਾਲ ਤੁਸੀਂ ਆਪਣੇ ਸਮਾਰਟਫੋਨ 'ਚ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਦੋ ਅਕਾਊਂਟਸ ਇਸਤੇਮਾਲ ਕਰ ਸਕਦੇ ਹੋ।PunjabKesari

ਇਹ ਅਪਡੇਟ ਲਗਭਗ 1394.40MB ਸਾਈਜ਼ 'ਚ ਉਪਲੱਬਧ ਹੈ। ਐਂਡ੍ਰਾਇਡ ਨੂਗਟ ਕਈ ਨਵੇਂ ਫੀਚਰਸ ਲਿਆਉਂਦਾ ਹੈ ਜਿਵੇਂ, ਸਪਲਿਟ-ਸਕ੍ਰੀਨ ਮਲਟੀ-ਟਾਸਕਿੰਗ, ਕਸਟਮਿਜ਼ੇਬਲ ਕਵਿੱਕ ਸੈਟਿੰਗ, ਇੰਪਰੂਵਡ ਗੂਗਲ ਕੀ-ਬੋਰਡ, ਐਹਾਂਸਡ ਨੋਟੀਫ਼ਿਕੇਸ਼ਨਸ ਅਤੇ ਰੀਸੇਂਟ ਐਪਲੀਕੇਸ਼ਨ ਵਿੰਡੋ ਆਦਿ। ਇਸ ਤੋਂ ਇਲਾਵਾ, ਨਵਾਂ ਐਂਡ੍ਰਾਇਡ OS ਵਰਜ਼ਨ ਰੀਸੇਂਟ ਬਟਨ 'ਤੇ 'ਡਬਲ ਟੈਪ' ਦੇ ਇਕ ਫੀਚਰ ਦੇ ਨਾਲ ਆਉਂਦਾ ਹੈ, ਜਿੱਥੋਂ ਤੁਸੀਂ ਦੋ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਐਪਲੀਕੇਸ਼ਨ 'ਤੇ ਸਵਿੱਚ ਕਰ ਸਕਦੇ ਹੋ। ਇਸ ਦੀ ਲੰਬੀ ਬੈਟਰੀ ਲਾਈਫ ਲਈ ਐਂਡ੍ਰਾਇਡ ਨੂਗਟ 'ਡੋਜ਼ ਓਨ ਦ ਗੋ' ਨਾਮ ਦਾ ਇਕ ਫੀਚਰ ਲਿਆਉਂਦਾ ਹੈ।


Related News