Year Ender: ਐਪਲ ਏਅਰਪੌਡਸ ਤੋਂ ਲੈ ਕੇ ਸਮਾਰਟਫੋਨ ਕੈਮਰਾ ਜ਼ੂਮਿੰਗ ਤਕ, ਜਾਣੋ A ਤੋਂ Z ਸਭ ਕੁਝ

Thursday, Dec 26, 2019 - 06:23 PM (IST)

ਗੈਜੇਟ ਡੈਸਕ– ਸਾਲ 2019 ਆਪਣੇ ਆਖਰੀ ਦੌਰ ’ਚ ਹੈ। ਨਵੇਂ ਸਾਲ 2020 ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਜਾਣ ਵਾਲਾ ਸਾਲ ਕੁਝ ਦੇ ਕੇ ਜਾਂਦਾ ਹੈ ਅਤੇ ਆਉਣ ਵਾਲਾ ਕੁਝ ਲੈ ਕੇ ਆਉਂਦਾ ਹੈ। ਹਰ ਸਾਲ ਦੀ ਤਰ੍ਹਾਂ 2019 ਵੀ ਟੈਕਨੋਲੋਜੀ ਦੀ ਦੁਨੀਆ ’ਚ ਕਈ ਨਵੇਂ ਟ੍ਰੈਂਡ ਦਿਖਾਈ ਦਿੱਤੇ। ਕਈ ਸ਼ੇਣੀਆਂ ’ਚ ਨਵੇਂ-ਨਵੇਂ ਪ੍ਰੋਡਕਟਸ ਅਤੇ ਨਵੀਆਂ ਖੋਜਾਂ ਹੋਈਆਂ। ਚਾਹੇ ਉਹ ਟੀਵੀ ਹੋਵੇ, ਸਮਾਰਟਫੋਨ ਹੋਵੇ, ਆਡੀਓ ਪ੍ਰੋਡਕਟ ਜਾਂ ਲੈਪਟਾਪ ਹੋਣ, ਹਰੇਕ ਨਵੀਂ ਸ਼੍ਰੇਣੀ ਦੇ ਪ੍ਰੋਡਕਟ ਨੇ ਬਾਜ਼ਾਰ ’ਚ ਆਪਣੀ ਵੱਖਰੀ ਥਾਂ ਬਣਾਈ ਹੈ। ਟੈਲੀਕਾਮ, ਗੇਮਿੰਗ, ਐਪਸ ਹਰੇਕ ਉਦਯੋਗ ਦੇ ਵੱਖ-ਵੱਖ ਕਾਰਨ ਨਾਲ ਨਵੇਂ ਪ੍ਰੋਡਕਟਸ ਸਾਹਮਣੇ ਆਏ ਹਨ। ਇਥੇ ਅਸੀਂ ਤੁਹਾਨੂੰ 2019 ਦੀਆਂ A to Z ਤਕ ਦੀਆਂ ਤਕਨੀਕੀ ਵਸਤੂਆਂ ਬਾਰੇ ਦਸਾਂਗੇ। 

PunjabKesari

A for AirPods 
ਸਾਲ 2019 ਉਹ ਸਾਲ ਸੀ ਜਦੋਂ ਐਪਲ ਨੇ 1 ਨਹੀਂ ਸਗੋਂ 2 ਏਅਰਪੌਡ ਲਾਂਚ ਕੀਤੇ ਸਨ। ਐਪਲ ਦਾ ਵਾਇਰਲੈੱਸ ਈਅਰਬਡਸ ਬਾਜ਼ਾਰ ’ਚ ਕਾਫੀ ਪਸੰਦ ਕੀਤਾ ਗਿਆ ਅਤੇ ਇਹ 2019 ਦੇ ਸਭ ਤੋਂ ਲੋਕਪ੍ਰਸਿੱਧ ਪ੍ਰੋਡਕਟਸ ’ਚੋਂ ਇਕ ਹੈ।

PunjabKesari

B for Bill Gates
2019 ਉਹ ਸਾਲ ਸੀ ਜਦੋਂ ਬਿਲ ਗੇਟਸ ਨੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੋਣ ਦਾ ਖਿਤਾਬ ਵਾਪਸ ਲਿਆ ਸੀ। ਗੇਟਸ ਅਤੇ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਨੇ ਚੂਹੇ ਅਤੇ ਬਿੱਲੀ ਦੀ ਖੇਡ ਖੇਡੀ। ਇਹ ਅਰਬਾਂ ਡਾਲਰ ਦੇ ਮਾਲਕ ਹਨ ਪਰ ਸਾਲ ਦੇ ਅੰਤ ’ਚ ਗੇਟਸ ਹੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ। 

PunjabKesari

C for Call of Duty
ਕਾਲ ਆਫ ਡਿਊਟੀ ਗੇਮ ਸਿਰਫ ਇਕ ਮਹੀਨੇ ’ਚ 148 ਮਿਲੀਅਨ ਡਾਊਨਲੋਡ ਦਾ ਅੰਕੜਾ ਪਾਰ ਕਰਨ ਵਾਲੀ ਗੇਮ ਬਣੀ। ਇਸ ਗੇਮ ਨੇ ਆਪਣੇ ਫੈਨਜ਼ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ। ਇਸ ਤੋਂ ਇਲਾਵਾ ਪਬਜੀ ਮੋਬਾਇਲ ਅਤੇ ਫੋਰਟਨਾਈਟ ਵਰਗੀਆਂ ਗੇਮਜ਼ ਵੀ ਕਾਫੀ ਪ੍ਰਸਿੱਧ ਹਨ। 

PunjabKesari

D for dual display
ਅੱਜ ਦੇ ਦੌਰ ’ਚ ਸਮਾਰਟਫੋਨ ’ਚ ਇਕ ਡਿਸਪਲੇਅ ਹੀ ਕਾਫੀ ਨਹੀਂ ਹੈ। ਹੁਵਾਵੇਈ, ਸੈਮਸੰਗ, ਐੱਲ.ਜੀ., ਮਾਈਕ੍ਰੋਸਾਫਟ ਅਤੇ ਮੋਟੋਰੋਲਾ ਨੇ ਪਹਿਲੀ ਵਾਰ ਆਪਣੇ ਡਿਊਲ ਡਿਸਪਲੇਅ ਅਤੇ ਫੋਲਡੇਬਲ ਸਮਾਰਟਫੋਨ ਪੇਸ਼ ਕੀਤੇ। 

PunjabKesari

E for Earbuds
ਸਾਲ 2019 ’ਚ ਕਈ ਵੱਡੀਆਂ ਕੰਪਨੀਆਂ ਨੇ ਵਾਇਰਲੈੱਸ ਈਅਰਬਡਸ ਪੇਸ਼ ਕੀਤੇ ਇਨ੍ਹਾਂ ’ਚ ਨੋਕੀਆ, ਮਾਈਕ੍ਰੋਸਾਫਟ, ਐਮਾਜ਼ੋਨ, ਰੀਅਲਮੀ ਅਤੇ ਗੂਗਲ ਵਰਗੇ ਕਈ ਵੱਡੇ ਬ੍ਰਾਂਡ ਵੀ ਸ਼ਾਮਲ ਹਨ। 

PunjabKesari

F for Fold
ਸਾਲ 2019 ’ਚ ਸੈਮਸੰਗ ਦੇ ਗਲੈਕਸੀ ਫੋਲਡ ਦੀ ਕਾਫੀ ਚਰਚਾ ਰਹੀ। ਪਰ ਇਸ ਵਿਚ ਇਕ ਸਮੱਸਿਆ ਹੈ ਕਿ ਇਹ ਬਹੁਤ ਜ਼ਿਆਦਾ ਫੋਲਡ ਹੋ ਜਾਂਦਾ ਹੈ ਅਤੇ ਇਸ ਵਿਚ ਕ੍ਰੈਕ ਆ ਜਾਂਦੇ ਹਨ। ਇਸ ਸਮੱਸਿਆ ਦੇ ਚੱਲਦੇ ਹੀ ਸੈਮਸੰਗ ਨੇ ਇਸ ਦੇ ਲਾਂਚ ਨੂੰ ਟਾਲ ਦਿੱਤਾ। 

PunjabKesari

G: Google and Fitbit
ਗੂਗਲ ਦੀ ਸਾਲ ਦੀ ਸਭ ਤੋਂ ਵੱਡੀ ਖਰੀਦ ਫਿੱਟਬਿਟ ਸੀ ਕਿਉਂਕਿ ਇਸ ਨੇ ਵਿਅਰੇਬਲ ਬ੍ਰਾਂਡ ਨੂੰ ਹਾਸਲ ਕਰਨ ਲਈ 2.1 ਬਿਲੀਅਨ ਡਾਲਰ ਖਰਚ ਕੀਤੇ। ਦੇਖਣਾ ਹੋਵੇਗਾ ਕਿ ਇਹ ਐਪਲ ਵਾਚ ਦਾ ਮੁਕਾਬਲਾ ਕਰ ਸਕਦਾ ਹੈ ਜਾਂ ਨਹੀਂ, ਸਾਨੂੰ 2020 ’ਚ ਹੀ ਇਸ ਦੀ ਪੂਰੀ ਜਾਣਕਾਰੀ ਮਿਲੇਗੀ। 

PunjabKesari

H: Huawei and US
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹੁਵਾਵੇਈ ਪੂਰਾ ਸਾਲ ਸੁਰਖੀਆਂ ’ਚ ਬਣੀ ਰਹੀ ਕਿਉਂਕਿ ਇਸ ਨੇ ਵੱਡੀਆਂ ਪਾਬੰਦੀਆਂ ਦਾ ਬੜੇ ਹੌਸਲੇ ਨਾਲ ਮੁਕਾਬਲਾ ਕੀਤਾ। 

PunjabKesari

I for Import duty
ਸਾਲ 2019 ’ਚ ਭਾਰਤ ਸਰਕਾਰ ਨੇ ਐਪਲ, ਸ਼ਾਓਮੀ ਅਤੇ ਕਈ ਹੋਰ ਬ੍ਰਾਂਡਸ ਨੂੰ ਰਾਹਤ ਦੇਣ ਲਈ ਉਨ੍ਹਾਂ ’ਤੇ ਇੰਪੋਰਟ ਡਿਊਟੀ ਘਟਾ ਦਿੱਤੀ। ਅਜਿਹਾ ਮਾਰਟਫੋਨ ਸਸਤੇ ਕਰਨ ਲਈ ਕਿਹਾ ਗਿਆ ਸੀ ਪਰ ਅਜੇ ਤਕ ਅਜਿਹਾ ਕੁਝ ਨਹੀਂ ਹੋਇਆ।

PunjabKesari

J for Jio Gigafiber
ਭਾਰਤ ਦੇ ਸਭਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਇਸ ਸਾਲ ਬ੍ਰਾਡਬੈਂਡ ਸੇਵਾ ਸ਼ੁਰੂ ਕੀਤੀ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਮਾਰਕੀਟ ਨੂੰ ਵੱਡਾ ਝਟਕਾ ਲੱਗੇਗਾ ਜਿਵੇਂ ਕੁਝ ਸਮਾਂ ਪਹਿਲਾਂ ਜਿਓ ਦੇ ਬਾਜ਼ਾਰ ’ਚ ਆਉਣ ਨਾਲ ਹੋਇਆ ਸੀ। 

PunjabKesari

K for KYC
ਪੇ.ਟੀ.ਐੱਮ., ਐਮਾਜ਼ੋਨ ਪੇਅ ਅਤੇ ਹੋਰ ਵਾਲੇਟਸ ’ਤੇ ਕੇ.ਵਾਈ.ਸੀ. ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਹੀ ਇਸ ਬਾਰੇ ਦੱਸਿਆ ਗਿਆ ਸੀ। 

PunjabKesari

L for LOL @ Facebook and privacy
ਕੀ ਸਾਨੂੰ ਇਸ ਬਾਰੇ ਕੁਝ ਹੋਰ ਕਹਿਣ ਦੀ ਲੋੜ ਹੈ?

PunjabKesari

M for Megapixels
2019 ’ਚ ਸਮਾਰਟਫੋਨ ਦਾ ਕੈਮਰਾ ਬਦਲ ਗਿਆ। ਇਸ ਸਾਲ ਪਹਿਲਾਂ 48 ਮੈਗਾਪਿਕਸਲ, ਫਿਰ 64 ਮੈਗਾਪਿਕਸਲ ਅਤੇ ਹੁਣ 108 ਮੈਗਾਪਿਕਸਲ ਤਕ ਦਾ ਕੈਮਰਾ ਆ ਚੁੱਕਾ ਹੈ। ਇਸ ਦੌਰਾਨ ਐਪਲ ਅਤੇ ਗੂਗਲ ਆਪਣੇ ਸਮਾਰਟਫੋਨ ’ਚ ਅਜੇ ਵੀ 20 ਮੈਗਾਪਿਕਸਲ ਤੋਂ ਵੀ ਘੱਟ ਦਾ ਕੈਮਰਾ ਦਿੰਦੇ ਹਨ। 

PunjabKesari

N for No escape from ads in Xiaomi, yet
ਤੁਹਾਡੇ ਕੋਲ ਵੀ ਸ਼ਾਓਮੀ ਦਾ ਸਮਾਰਟਫੋਨ ਹੈ ਤਾਂ ਤੁਹਾਨੂੰ ਇਸ ਵਿਚ ਅਜੇ ਵੀ ਵਿਗਿਆਪਨ ਦੇਖਣ ਨੂੰ ਮਿਲਣਗੇ। 

PunjabKesari

O for Online discounts
ਜਦੋਂ ਤਕ ਤੁਸੀਂ ਕਿਸੇ ਹੋਰ ਗ੍ਰਹਿ ਦੀ ਨਾਗਰਿਕਤਾ ਨਹੀਂ ਲੈਂਦੇ ਤਹਾਨੂੰ ਆਨਲਾਈਨ ਡਿਸਕਾਊਂਟ ਮਿਲਦਾ ਰਹੇਗਾ। ਇਥੇ ਇੰਨੀ ਜ਼ਿਆਦਾ ਵਿਕਰੀ ਅਤੇ ਛੋਟ ਮਿਲਦੀ ਹੈ ਕਿ ਟਰੈਕ ਕਰਨਾ ਵੀ ਮੁਸ਼ਕਲ ਹੈ। 

PunjabKesari

P for Pro
ਅਜਿਹਾ ਨਹੀਂ ਹੈ ਕਿ ਪ੍ਰੋ ਸ਼ਬਦ ਤਕਨੀਕੀ ਸ਼ਬਦ ਹੈ ਪਰ 2019 ’ਚ ਲਗਭਗ ਹਰੇਕ ਪ੍ਰੋਡਕਟ ਪ੍ਰੋ ਹੋ ਗਿਆ। ਐਪਲ ਨੇ ਆਪਣੇ ਆਈਫੋਨ ਦੇ ਨਾਲ, ਏਅਰਪੌਡਸ ਦੇ ਨਾਲ ਵੀ ਪ੍ਰੋ ਸ਼ਬਦ ਨੂੰ ਜੋੜਿਆ।

PunjabKesari

Q for Quit
ਇਸ ਸਾਲ ਤਕਨੀਕੀ ਉਦਯੋਗ ’ਚ ਬਹੁਤ ਸਾਰੇ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਕੁਝ ਕੰਪਨੀਆਂ ਨੇ ਅਜਿਹੇ ਹਲਾਤ ਪੈਦਾ ਕੀਤੇ ਕਿ ਲੋਕਾਂ ਨੂੰ ਆਪਣੇ ਨੌਕਰੀ ਛੱਡਣ ਲਈ ਮਜ਼ਬੂਰ ਹੋਣਾ ਪਿਆ। 

PunjabKesari

R for Realme
ਸਾਲ 2019 ਰੀਅਲਮੀ ਲਈ ਬਹੁਤ ਸ਼ਾਨਦਾਰ ਰਿਹਾ। ਇਸ ਨੇ ਚੀਨੀ ਬ੍ਰਾਂਡਸ ’ਚ 400 ਫੀਸਦੀ ਦਾ ਵਾਧਾ ਦਰਜ ਕੀਤਾ। (ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ) ਰਿਅਲਮੀ ਹੁਣ ਇੰਨੀ ਤਾਕਤਵਰ ਬਣ ਗਈ ਹੈ ਕਿ ਇਹ ਹੁਣ ਕਿਸੇ ਵੀ ਵੱਡੇ ਬ੍ਰਾਂਡ ਦਾ ਮੁਕਾਬਲਾ ਕਰ ਸਕਦੀ ਹੈ।

PunjabKesari

S for Soli
ਇਹ ਕੋਈ ਨਹੀਂ ਜਾਣਦਾ ਕਿ ਸੋਲੀ ਪ੍ਰਾਜੈਕਟ ਕੀ ਹੈ ਪਰ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਗੂਗਲ ਪਿਕਸਲ 4 ਅਜੇ ਤਕ ਇਸ ਸਾਲ ਭਾਰਤ ’ਚ ਕਿਉਂ ਨਹੀਂ ਆਇਆ। 

PunjabKesari

T for TikTok
ਟਿਕਟਾਕ ਐਪ ਨੇ ਇਸ ਸਾਲ ਖੇਡ ਨੂੰ ਬਿਲਕੁਲ ਬਦਲ ਦਿੱਤਾ ਹੈ। ਲੱਖਾਂ ਕਰੋੜਾਂ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਅਤੇ ਦੁਨੀਆ ਭਰ ’ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਟਿਕਟਾਕ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਹੀ ਫੇਸਬੁੱਕ ਨੂੰ ਵੀ ਟਿਕਟਾਕ ਵਰਗਾ ਫੀਚਰ ਪੇਸ਼ ਕਰਨਾ ਪਿਆ।

PunjabKesari

U for Unicorns
ਭਾਰਤ ਦੇ ਯੂਨੀਕੋਰਨ ਕਲੱਬ ਨੇ ਕੁਝ ਨਵੀਆਂ ਐਂਟਰੀਆਂ ਦੇਖੀਆਂ ਜਿਵੇਂ ਡਰੀਮ 11 ਫੈਂਟਸੀ ਅਤੇ ਡਰੁਵਾ। ਰਿਪੋਰਟ ਮੁਤਾਬਕ, ਸਾਲ 2019 ’ਚ ਕਰੀਬ 7 ਯੂਨੀਕੋਰਨਜ਼ ਬਣਾਏ ਗਏ।

PunjabKesari

V for VR, not a reality anymore
ਇਹ ਇਕ ਅਜਿਹੀ ਤਕਨੀਕ ਹੈ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ। ਪਰ ਹੁਣ ਲੱਗਦਾ ਹੈ ਕਿ ਇਹ ਦੇ ਦਿਨ ਗਿਣੇ-ਚੁਣੇ ਹੀ ਹਨ। 

PunjabKesari

W for Waterdrop
ਸਾਲ 2019 ਨੋਚ ਸਟਾਈਲ ਐਂਡਰਾਇਡ ਸਮਾਰਟਫੋਨਜ਼ ਦੇ ਨਾ ਰਿਹਾ। ਲਗਭਗ ਹਰੇਕ ਬ੍ਰਾਂਡ ਨੇ ਆਪਣੇ ਸਮਾਰਟਫੋਨ ਨੂੰ ਵਾਟਰਡ੍ਰੋਪ ਨੋਚ ਦੇ ਨਾਲ ਲਾਂਚ ਕੀਤਾ।

PunjabKesari

X for Xerox’s Rs 2.36 lakh crore bid
Xerox ਨੇ HP ਨੂੰ ਖਰੀਦਣ ਲਈ 2.36 ਲੱਖ ਕਰੋੜ ਰੁਪਏ ਦੀ ਬੋਲੀ ਲਗਾਈ ਪਰ ਬਦਲੇ ’ਚ ਉਸ ਨੂੰ ਕੋਈ ਠੋਸ ਜਵਾਬ ਨਹੀਂ ਮਿਲਿਆ। 

PunjabKesari

Y for You should care about privacy
ਐਪਲ, ਐਮਾਜ਼ੋਨ ਅਤੇ ਗੂਗਲ ਸਮੇਂ ਬਹੁਤ ਸਾਰੀਆਂ ਕੰਪਨੀਆਂ ਪ੍ਰਾਈਵੇਸੀ ਲਈ ਮਜ਼ਬੂਤ ਕਦਮ ਚੁੱਕ ਰਹੀਆਂ ਹਨ। ਇਹ ਸਹੀ ਸਮਾਂ ਹੈ ਜਦੋਂ ਯੂਜ਼ਰਜ਼ ਨੇ ਆਪਣੇ ਡਾਟਾ ਦੀ ਪ੍ਰਾਈਵੇਸੀ ਵੱਧ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਤਕਨੀਕੀ ਕੰਪਨੀਆਂ ਲਈ ਯੂਜ਼ਰਜ਼ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਡੀ ਗੱਲ ਹੈ। 

PunjabKesari

Z for Zoom
ਸਾਲ 2019 ’ਚ ਸਮਾਰਟਫੋਨ ’ਚ 10x, 50x ਅਤੇ 60x ਜ਼ੂਮ ਨੂੰ ’ਚ ਦੇਖਿਆ ਗਿਆ ਸੀ। ਪਰ 2020 ’ਚ ਇਸ ਦੇ ਹੋਰ ਵਧਣ ਦੀ ਉਮੀਦ ਹੈ। 


Related News