Wow ! ਹੁਣ WhatsApp ਦੇ ਜ਼ਰੀਏ ਭੇਜ ਸਕੋਗੇ ਪੈਸੇ

Saturday, May 21, 2016 - 04:44 PM (IST)

Wow !  ਹੁਣ WhatsApp ਦੇ ਜ਼ਰੀਏ ਭੇਜ ਸਕੋਗੇ ਪੈਸੇ

ਜਲੰਧਰ: ਦੁਨੀਆ ਭਰ ''ਚ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ WhatsApp ''ਤੇ ਖਪਤਕਾਰ ਹੁਣ ਫ੍ਰੀਚਾਰਜ ਜ਼ਰੀਏ ਪੈਸਾ ਟ੍ਰਾਂਸਫਰ ਜਾਂ ਰਿਸੀਵ ਕਰ ਸਕੋਗੇ। ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਇਸ ਪ੍ਰਕਾਰ ਦੀ ਮਨੀ ਟਰਾਂਸਫਰ ਸਰਵਿਸ ਆਪਣੇ ਮੈਸੇਂਜਰ ਐਪ ''ਤੇ ਸ਼ੁਰੂ ਕੀਤੀ ਸੀ।

ਫ੍ਰੀਚਾਰਜ ਯੂਜ਼ਰਸ ਦੇ ਕੋਲ ਪਹਿਲਾਂ ਤੋਂ ਹੀ ਬਿਲ‍ਟ-ਇਨ- ਵਾਲੇਟ ਸਿਸ‍ਟਮ ਦੇ ਜ਼ਰੀਏ ਮਨੀ ਟਰਾਂਸਫਰ ਕਰਨ ਦੀ ਆਪਸ਼ਨ ਸੀ, ਪਰ ਹੁਣ ਕਿਸੇ ਥਰਡ ਪਾਰਟੀ ਐਪ ਦੁਆਰਾ ਮਨੀ ਟਰਾਂਸਫਰ ਕਰਨ ਦੀ ਸਰਵਿਸ ਅਸਲ ‍''ਚ ਅਨੋਖੀ ਹੈ। ਇਸ ਸਰਵਿਸ ਤੋਂ ਫ੍ਰੀਚਾਰਜ ਯੂਜ਼ਰਸ ਦੀ ਸੰਖਿ‍ਆਂ ਵਧੇਗੀ। ਫ੍ਰੀਚਾਰਜ ਦੇ ਸੀ. ਓ. ਓ ਗੋਵਿੰਦ ਰਾਜਨ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ''ਚ ਸੋਸ਼ਲ ਪੇਮੈਂਟ ਦੀ ਪ੍ਰਮੁੱਖ ਭੂਮਿਕਾ ਹੈ। 

ਇੰਝ ਕਰ ਸਕਦੇ ਹਨ WhatsApp  ਦੇ ਜ਼ਰੀਏ ਫੰਡ ਟਰਾਂਸਫਰ :- 

-  ਫ੍ਰੀ-ਚਾਰਜ ਮੋਬਾਇਲ ਐਪ ਨੂੰ ਓਪਨ ਕਰੋ,  ਹੁਣ ਫ੍ਰੀ-ਚਾਰਜ ਮੈਨੀ‍ਯੂ ''ਚ ਜਾਓ। 
-  ਫ੍ਰੀ-ਚਾਰਜ ਆਨ ਵ‍ਾਟਸਐਪ ਨੂੰ ਟੈਪ ਕਰੋ। ਹੁਣ ਫ੍ਰੀ-ਚਾਰਜ ਐਪ ਨੂੰ ਤੁਹਾਡੇ ਵਾਟਸਐਪ ਅਕਾਊਂਟ ਤੱਕ ਪੁੱਜਣ ਦੀ ਆਗਿਆ ਦੇਣ ਲਈ ਟੈਪ ਕਰੋ।
-  ਹੁਣ ਇਹ Setup ਪੂਰਾ ਹੋ ਚੁੱਕਿਆ ਹੈ।
-  ਹੁਣ ਵ‍ਾਟਸਐਪ ਨੂੰ ਓਪਨ ਕਰੋ, ਕਾਂ‍ਟੈਕ‍ਟ ''ਚ ਉਸ ਨਾਮ ਨੂੰ ਟਚ ਕਰੋ ਜਿਸ ਨੂੰ ਤੁਸੀਂ ਮਨੀ ਟਰਾਂਸਫਰ ਕਰਨਾ ਚਾਹੁੰਦੇ ਹੋ, ਅਤੇ ਹੇਠਾਂ ਦੱਸੇ ਗਏ ਤਰੀਕੇ ਨਾਲ ਇਕ ਮੈਸੇਜ ਭੇਜੋ : 
   AMOUNT in Rs.FC. ਉਦਾਹਰਣ ਲਈ ਤੁਸੀਂ ਆਪਣੇ ਦੋਸ‍ਤ ਨੂੰ 100 ਰੁਪਏ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਮੈਸੇਜ ''ਚ ''100FC'' ਲਿੱਖ ਕੇ ਭੇਜੋ।
-  ਤੁਸੀਂ ਜਿਵੇਂ ਹੀ ਸੈਂਡ ਬਟਨ ਦਬਾਉਂਦੇ ਹੋ, ਸ‍ਕ੍ਰੀਨ ''ਤੇ ਇਕ ਫ੍ਰੀ-ਚਾਰਜ ਵਿੰਡੋ ਪਾਪ-ਅਪ ਹੋਵੋਗੀ ਜੋ ਪੁਛੇਗੀ ਕਿ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ ਜਾਂ ਪ੍ਰਾਪ‍ਤ ਕਰਨਾ ਚਾਹੁੰਦੇ ਹੋ। ਬਸ ਤੁਹਾਨੂੰ ਸਹੀ ਆਪਸ਼ਨ ਸਿਲੇਕਟ ਕਰਨੀ ਹੋਵੇਗੀ।

-  ਇਹ ਆਪਣੇ ਦੋਸ‍ਤ ਨੂੰ ਪੈਸੇ ਭੇਜਣਾ ਜਾਂ ਉਸ ਤੋਂ ਪੈਸੇ ਹਾਸਲ ਕਰਨ ਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ, ਪਰ ਇਹ ਸਰਵਿਸ ਅਜੇ ਸਿਰਫ ਫ੍ਰੀ-ਰੀਚਾਰਜ ਐਂਡ੍ਰਾਇਡ ਐਪ ''ਤੇ ਹੀ ਉਪਲੱਬਧ ਹੈ।

-  ਇਸ ਦੇ ਲਈ ਜਰੂਰੀ ਹੈ ਕਿ ਦੋਨਾਂ ਪਾਸੇ ਦੇ ਯੂਜ਼ਰਸ ਨੂੰ ਫ੍ਰੀ—ਰੀਚਾਰਜ ਦੀ ਵਰਤੋ ਕਰਨਾ ਲਾਜ਼ਮੀ ਹੋਵੇਗਾ, ਅਤੇ ਭੇਜਣ ਵਾਲੇ ਜਾਂ ਪ੍ਰਾਪ‍ਤ ਕਰਨ ਵਾਲੇ ਦੋਨਾਂ ਨੂੰ ਫ੍ਰੀ-ਰੀਚਾਰਜ ਆਨ ਵ‍ਾਟਸਐਪ ਨੂੰ ਇਨੇਬਲ‍ਡ ਕਰਨਾ ਹੋਵੇਗਾ।


Related News