14 ਮਾਰਚ ਨੂੰ Harley-Davidson ਲਾਂਚ ਕਰੇਗੀ ਆਪਣੀਆਂ ਇਹ ਦੋ ਸਪੈਸ਼ਲ ਬਾਈਕਸ

Friday, Mar 01, 2019 - 12:03 PM (IST)

14 ਮਾਰਚ ਨੂੰ Harley-Davidson ਲਾਂਚ ਕਰੇਗੀ ਆਪਣੀਆਂ ਇਹ ਦੋ ਸਪੈਸ਼ਲ ਬਾਈਕਸ

ਆਟੋ ਡੈਸਕ- ਹਾਰਲੇ ਡੇਵਿਡਸਨ ਆਪਣੀਆਂ ਦੋ ਨਵੀਆਂ ਮੋਟਰਸਾਈਕਲਸ-Forty Eight Special ਤੇ Street Glide Special ਨੂੰ 14 ਮਾਰਚ 2019 ਨੂੰ ਲਾਂਚ ਕਰਨ ਜਾ ਰਹੀ ਹੈ। ਫੋਰਟੀ ਏਟ ਸਪੈਸ਼ਲ ਸਟੈਂਡਰਡ ਫੋਰਟੀ ਏਟ ਦੇ ਨਾਲ ਵੇਚੇ ਜਾਣ ਵਾਲਾ ਨਵਾਂ ਮਾਡਲ ਹੋਵੇਗਾ, ਪਰ 2019 ਸਟ੍ਰੀਟ ਗਲਾਈਡ ਸਪੈਸ਼ਲ 2018 ਮਾਡਲ ਨੂੰ ਰਿਪਲੇਸ ਕਰੇਗਾ।

Forty Eight Special ਵਿੱਚ ਕੀ ਹੋਵੇਗਾ ਖਾਸ 
ਹਾਰਲੇ ਦੀ ਫੋਰਟ ਏਟ ਸਪੈਸ਼ਲ ਵਿਖਣ 'ਚ ਸਟੈਂਡਰਡ ਫੋਰਟੀ ਏਟ ਦੀ ਤੁਲਨਾ 'ਚ ਜ਼ਿਆਦਾਤਰ ਸਮਾਨ ਹੀ ਹੋਵੇਗੀ। ਫਿਊਲ ਟੈਂਕ 'ਚ ਹੁਣ ਰੈਟਰੋ ਗਰਾਫਿਕਸ ਹੋਣਗੇ ਤੇ ਵ੍ਹੀਲਸ ਬਲੈਕ ਦਿੱਤੇ ਜਾਣਗੇ। ਹਾਲਾਂਕਿ ਵੱਡਾ ਬਦਲਾਅ ਇਸ 'ਚ ਨਵਾਂ ਟਾਲ-ਬਵਾਏ ਹੈਂਡਲਬਾਰ ਹੋਵੇਗਾ ਜੋ ਕਿ ਭਲੇ ਹੀ ਰਾਇਡਰ ਦੇ ਹੱਥ ਦੀ ਪੁਜਿਸ਼ਨ ਉੱਚੀ ਨਹੀਂ ਕਰੇਗਾ ਪਰ ਬੈਠਣ ਦੀ ਪੁਜਿਸ਼ਨ 'ਚ ਥੋੜ੍ਹਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕੁਲ ਮਿਲਾ ਕੇ ਬਾਈਕ ਲਗਭਗ ਸਮਾਨ ਹੀ ਹੋ ਸਕਦੀ ਹੈ। ਫੀਚਰਸ ਦੇ ਤੌਰ 'ਤੇ ਇਸ 'ਚ ਸਮਾਨ ਚੈਸੀ, ਸਟੀਅਰਿੰਗ ਗਯੋਮੈਟਰੀ, ਸਸਪੈਂਸ਼ਨ ਤੇ ਟਾਇਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਸਟੈਂਡਰਡ 6orty 5ight ਵਾਲਾ 1202cc, ਏਅਰ-ਕੂਲਡ, ਵੀ-ਟਵਿਨ ਇੰਜਣ ਦਿੱਤਾ ਜਾ ਸਕਦਾ ਹੈ ਜੋ ਕਿ 60 bhp ਦੀ ਪਾਵਰ ਤੇ 96Nm ਦਾ ਟਾਰਕ ਜਨਰੇਟ ਕਰੇਗਾ।PunjabKesari

Street Glide Special 'ਚ ਕੀ ਹੋਵੇਗਾ ਖਾਸ
ਕੰਪਨੀ ਦੀ ਇਹ ਟੂਅਰਿੰਗ ਰੇਂਜ ਦੀ ਬਾਈਕ ਹੋਵੇਗੀ ਤੇ ਇਸ ਨੂੰ 2019 ਲਈ 'hot rod bagger' ਦੇ ਰਾਹੀਂ ਡਿਸਕਰਾਇਬ ਕੀਤਾ ਜਾਵੇਗਾ। ਇਸ ਮੋਟਰਸਾਈਕਲ 'ਚ ਹੁਹੁਣ ਫੁੱਲੀ-ਡਿਜੀਟਲ ਇੰਸਟਰੂਮੈਂਟ ਕਲਸਟਰ ਦਿੱਤਾ ਜਾਵੇਗਾ ਜਿਸ 'ਚ ਫੀਚਰਸ ਦੇ ਤੌਰ 'ਤੇ ਮਿਊਜਿਕ, ਨੈਵਿਗੇਸ਼ਨ ਤੇ ਦੂਜੀ ਜਾਣਕਾਰੀਆਂ ਸ਼ਾਮਲ ਹੋਣਗੀਆਂ। ਪਾਵਰ ਸਪੈਸੀਫਿਕੇਸ਼ਨਸ ਦੇ ਤੌਰ 'ਤੇ ਬਾਈਕ 'ਚ 1,868cc Milwaukee-Eight 114 ਇੰਜਣ ਦਿੱਤਾ ਜਾਵੇਗਾ ਜੋ ਕਿ 163Nm ਦਾ ਟਾਰਕ ਜਨਰੇਟ ਕਰੇਗਾ। ਇਹ ਇਕ ਵੱਡੀ ਕਰੂਜ਼ਰ ਬਾਈਕ ਹੋਵੇਗੀ ਜਿਸ 'ਚ 22.7 ਲਿਟਰ ਦਾ ਫਿਊਲ ਟੈਂਕ ਤੇ ਭਾਰ 362 ਕਿੱਲੋਗ੍ਰਾਮ ਹੋਵੇਗਾ। ਇਸ ਦੀ ਸੀਟ ਹਾਈਟ 690 mm ਹੋਵੇਗੀ 

ਦੋਨਾਂ ਬਾਈਕਸ ਦੀ ਕੀ ਹੋਵੇਗੀ ਕੀਮਤ
ਸਭ ਤੋਂ ਖਾਸ ਗੱਲ ਇਹ ਕਿ ਸਟੈਂਡਰਡ Forty Eight ਤੇ Forty Eight ਸਪੈਸ਼ਲ ਦੀ ਅਮਰੀਕਾ 'ਚ ਕੀਮਤ (”S4 11,299) ਦੇ ਸਮਾਨ ਹੈ। ਭਾਰਤ 'ਚ ਸਟੈਂਡਰਡ Forty Eight ਦੀ ਕੀਮਤ 10.58 ਲੱਖ ਰੁਪਏ ਤੋਂ ਲੈ ਕੇ 11.12 ਲੱਖ ਰੁਪਏ ਹੈ, Harley-Davidson ਨੇ ਪਹਿਲਾਂ ਹੀ 2019 Street Glide Special ਦੀ ਕੀਮਤ ਕੰਪਨੀ ਦੀ ਭਾਰਤੀ ਵੈੱਬਸਾਈਟ 'ਤੇ ਦੇ ਰੱਖੀ ਹੈ ਜਿਸ 'ਚ ਇਹ 30.53 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੋਂ ਸ਼ੁਰੂ ਹੁੰਦੀ ਹੈ।


Related News