ਆਨਲਾਈਨ ਵੀਡੀਓ ਗੇਮ ਖੇਡਣ ਲਈ, ਉਡਾ ਦਿੱਤੇ ਮਾਪਿਆਂ ਦੇ 15 ਲੱਖ ਰੁਪਏ

Tuesday, Jul 21, 2020 - 05:26 PM (IST)

ਆਨਲਾਈਨ ਵੀਡੀਓ ਗੇਮ ਖੇਡਣ ਲਈ, ਉਡਾ ਦਿੱਤੇ ਮਾਪਿਆਂ ਦੇ 15 ਲੱਖ ਰੁਪਏ

ਗੈਜੇਟ ਡੈਸਕ– ਇਨ੍ਹੀ ਦਿਨੀਂ ਆਨਲਾਈਨ ਵੀਡੀਓ ਗੇਮ ਖੇਡਣ ਲਈ ਲੱਖਾਂ ਰੁਪਏ ਉਡਾਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਹੋਰ ਨਵਾਂ ਮਾਮਲਾ ਵਿਦੇਸ਼ ਤੋਂ ਸਾਹਮਣੇ ਆਇਆ ਹੈ, ਜਿਸ ਵਿਚ Fornite ਗੇਮ ਖੇਡਣ ਵਾਲੇ ਇਕ ਬੱਚੇ ਨੇ ਆਪਣੇ ਮਾਪਿਆਂ ਦੇ ਕਰੀਬ 15 ਲੱਖ ਰੁਪਏ ਖਰਚ ਕਰ ਦਿੱਤੇ। ਰਿਪੋਰਟ ਮੁਤਾਬਕ, ਇਕ ਪਤੀ-ਪਤਨੀ ਨੇ ਕਈ ਸਾਲਾਂ ’ਚ ਇਹ ਰਕਮ ਇਕੱਠੀ ਕੀਤੀ ਸੀ, ਜਿਸ ਨੂੰ ਉਨ੍ਹਾਂ ਦੇ ਪੁੱਤਰ ’ਤੇ ਸਿਰਫ 17 ਦਿਨਾਂ ’ਚ ਹੀ ਉਡਾ ਦਿੱਤਾ। ਹੁਣ ਇਸ ਜੋੜੇ ਨੇ ਆਪਣੀ ਆਪ ਬੀਤੀ Reddit ’ਤੇ ਪੋਸਟ ਕੀਤੀ ਹੈ। ਹਾਲਾਂਕਿ, ਉਨ੍ਹਾਂ ਆਪਣੇ ਬੇਟੇ ਦਾ ਨਾਂ ਨਹੀਂ ਦੱਸਿਆ।

Dot Esports ਦੀ ਰਿਪੋਰਟ ਮੁਤਾਬਕ, ਵੀਡੀਓ ਗੇਮ ਦੇ ਸ਼ੌਕੀਨ ਇਸ ਬੱਚੇ ਨੇ ਗੇਮ ਲਾਈਵ-ਸਟਰੀਮਿੰਗ ਸਰਵਿਸ Twith ’ਤੇ 20 ਹਜ਼ਾਰ ਡਾਲਰ (ਕਰੀਬ 14.92 ਲੱਖ ਰੁਪਏ) ਖਰਚ ਕੀਤੇ ਹਨ। Twith ਨਾਂ ਦੀ ਸਰਵਿਸ ਰਾਹੀਂ ਤੁਸੀਂ ਆਪਣੇ ਪਸੰਦੀਦਾ ਪਲੇਅਰ ਨੂੰ ਲਾਈਵ ਖੇਡਦੇ ਹੋਏ ਵੇਖ ਸਕਦੇ ਹੋ, ਨਾਲ ਹੀ ਉਨ੍ਹਾਂ ’ਤੇ ਪੈਸੇ ਵੀ ਖਰਚ ਕਰ ਸਕਦੇ ਹੋ। ਬੱਚੇ ਦੀ ਮਾਂ ਨੇ ਪੈਸੇ ਵਾਪਸ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਹਾਲਾਂਕਿ ਉਨ੍ਹਾਂ ਨੂੰ ਆਪਣੀ ਰਕਮ ਵਾਪਸ ਨਹੀਂ ਮਿਲ ਸਕੀ। 

ਬੱਚੇ ਦੀ ਮਾਂ ਨੇ ਕਿਹਾ ਕਿ ਜਦੋਂ ਮੈਂ ਬੈਂਕ ਬੈਲੇਂਸ ਵੇਖਿਆ ਤਾਂ ਮੈਂ ਬੇਹੋਸ਼ ਹੋ ਗਈ। ਮੈਂ ਬਹੁਤ ਰੋਈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਬੇਟਾ ਅਜਿਹਾ ਕਰ ਸਕਦਾ ਹੈ। ਦਰਅਸਲ, ਇਸ ਬੱਚੇ ਨੂੰ ਸਕੂਲ ਦਾ ਸਾਮਾਨ ਖਰੀਦਣ ਲਈ ਡੈਬਿਟ ਕਾਰਡ ਦਿੱਤਾ ਗਿਆ ਸੀ, ਜਿਸ ਨੂੰ ਉਸ ਨੇ ਗੇਮ ਲਈ ਖਰਚ ਕਰ ਲਿਆ। ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ’ਚ ਰੁੱਝੀ ਰਹਿੰਦੀ ਸੀ, ਜਿਸ ਕਾਰਨ ਬੇਟੇ ’ਤੇ ਧਿਆਨ ਨਹੀਂ ਦੇ ਸਕੀ ਕਿ ਉਹ ਆਨਲਾਈਨ ਕੀ ਕਰਦਾ ਰਹਿੰਦਾ ਹੈ। 

ਕੀ ਹੈ Fortnite Game
ਇਹ ਇਕ ਆਨਲਾਈ ਵੀਡੀਓ ਗੇਮ ਹੈ ਜਿਸ ਦੇ ਦੁਨੀਆ ਭਰ ’ਚ 250 ਮਿਲੀਅਨ ਯੂਜ਼ਰਸ ਹਨ। ਇਸ ਵਿਚ ਇਕੱਠੇ 100 ਪਲੇਅਰ ਆਨਲਾਈਨ ਮੁਕਾਬਲਾ ਕਰਦੇ ਹਨ। ਇਸ ਵਿਚ ਯੂਜ਼ਰਸ ਨੂੰ ਕਈ ਤਰ੍ਹਾਂ ਦੇ ਹਥਿਆਰ ਮਿਲਦੇ ਹਨ। ਇਕ ਮੈਚ ’ਚ ਕਰੀਬ 20 ਮਿੰਟ ਲਗਦੇ ਹਨ। ਤੁਸੀਂ ਗੇਮ ’ਚ ਮਰ ਗਏ ਹੋ ਤਾਂ ਤੁਰੰਤ ਨਵੀਂ ਗੇਮ ਵੀ ਖੇਡ ਸਕਦੇ ਹੋ। ਯੂਰਪ ’ਚ 12 ਸਾਲਾਂ ਤੋਂ ਵੱਡੇ ਬੱਚਿਆਂ ਨੂੰ ਇਹ ਗੇਮ ਖੇਡਣ ਦੀ ਮਨਜ਼ੂਰੀ ਹੈ। 


author

Rakesh

Content Editor

Related News