ਟਵਿਟਰ ਇੰਡੀਆ ਦੇ ਸਾਬਕਾ ਮੁਖੀ ਮਨੀਸ਼ ਮਾਹੇਸ਼ਵਰੀ ਨੇ ਛੱਡੀ ਕੰਪਨੀ, ਹੁਣ ਕਰਨਗੇ ਇਹ ਕੰਮ

Wednesday, Dec 15, 2021 - 04:34 PM (IST)

ਟਵਿਟਰ ਇੰਡੀਆ ਦੇ ਸਾਬਕਾ ਮੁਖੀ ਮਨੀਸ਼ ਮਾਹੇਸ਼ਵਰੀ ਨੇ ਛੱਡੀ ਕੰਪਨੀ, ਹੁਣ ਕਰਨਗੇ ਇਹ ਕੰਮ

ਗੈਜੇਟ ਡੈਸਕ– ਟਵਿਟਰ ਇੰਡੀਆ ਦੇ ਸਾਬਕਾ ਮੁੱਖੀ ਮਨੀਸ਼ ਮਾਹੇਸ਼ਵਰੀ ਨੇ ਹੁਣ ਇਸ ਕੰਪਨੀ ਨੂੰ ਛੱਡ ਦਿੱਤਾ ਹੈ। ਮਨੀਸ਼ ਹੁਣ ਸਿੱਖਿਆ ਖੇਤਰ ’ਚ ਆਪਣਾ ਕਰੀਅਰ ਬਣਾਉਣਗੇ। ਇਸੇ ਸਾਲ ਰਾਹੁਲ ਗਾਂਧੀ ਦਾ ਟਵਿਟਰ ਅਕਾਊਂਟ ਬੰਦ ਕਰਨ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਮਨੀਸ਼ ਮਾਹੇਸ਼ਵਰੀ ਨੂੰ ਅਗਸਤ ਮਹੀਨੇ ’ਚ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ। ਹੁਣ ਮਨੀਸ਼ ਨੇ ਖੁਦ ਟਵੀਟ ਕਰਕੇ ਟਵਿਟਰ ਛੱਡਣ ਦੀ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

 

ਉਨ੍ਹਾਂ ਲਿਖਿਆ, ‘ਲਗਭਗ ਤਿੰਨ ਸਾਲਾਂ ਬਾਅਦ ਮੈਂ ਸਿੱਖਿਆ ਅਤੇ ਸਿਖਲਾਈ ਲਈ ਖੁਦ ਨੂੰ ਸਮਰਪਿਤ ਕਰਨ ਲਈ ਟਵਿਟਰ ਤੋਂ ਵਿਦਾ ਲੈ ਰਿਹਾ ਹੈ। ਹਾਲਾਂਕਿ ਭਾਰੀ, ਮਨ ਨਾਲ ਟਵਿਟਰ ਛੱਡ ਰਿਹਾ ਹਾਂ ਪਰ ਮੈਂ ਉਸ ਪ੍ਰਭਾਵ ਨੂੰ ਲੈ ਕੇ ਉਤਸ਼ਾਹਿਤ ਹਾਂ ਜੋ ਸਿੱਖਿਆ ਦੇ ਮਾਧਿਅਮ ਨਾਲ ਵਿਸ਼ਵ ਪੱਧਰ ’ਤੇ ਬਣਾਇਆ ਜਾ ਸਕਦਾ ਹੈ।’ ਮਨੀਸ਼ ਨੇ ਅਪ੍ਰੈਲ 2019 ’ਚ ਭਾਰਤ ’ਚ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਦੇ ਤੌਰ ’ਤੇ ਕੰਮ ਸੰਭਾਲਿਆ ਸੀ। 

ਇਹ ਵੀ ਪੜ੍ਹੋ– Netflix ਦਾ ਤੋਹਫਾ: 60 ਫੀਸਦੀ ਤਕ ਸਸਤੇ ਹੋਏ ਪਲਾਨ, ਸ਼ੁਰੂਆਤੀ ਕੀਮਤ ਹੁਣ 149 ਰੁਪਏ

 

ਮਾਹੇਸ਼ਵਰੀ ਨੇ ਦੱਸਿਆ ਕਿ ਉਹ ਮਾਈਕ੍ਰੋਸਾਫਟ ’ਚ ਸਾਫਟਵੇਰ ਇੰਜੀਨੀਅਰ ਰਹਿ ਚੁੱਕੇ ਤਨਯ ਪ੍ਰਤਾਪ ਦੇ ਨਾਲ ਮਿਲ ਕੇ ਇਹ ਜਾਇੰਟ ਵੈਂਚਰ ਸ਼ੁਰੂ ਕਰਨਗੇ। ਲੜੀਵਾਰ ਟਵੀਟ ’ਚ ਮਨੀਸ਼ ਨੇ ਦੱਸਿਆ ਕਿਵੇਂ ਕੋਰੋਨਾ ਨੇ ਅਰਥਵਿਵਸਥਾ ’ਚ ਸਫਲ ਹੋਣ ਲਈ ਜ਼ਰੂਰੀ ਸਕਿਲਸ ਨੂੰ ਬਦਲ ਦਿੱਤਾ ਅਤੇ ਇਹ ਹੁਨਰ ਸਿਖਾਉਣ ਲਈ ਹੀ ਉਹ ਆਪਣਾ ਵੈਂਚਰ ਖੋਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਰਹੀ ਹੈ। 

ਇਸ ਸਮੇਂ ਟਵਿਟਰ ਦੇ ਨਵੇਂ ਸੀ.ਈ.ਓ. ਪਰਾਗ ਅਗਰਵਾਲ ਬਣਾਏ ਗਏ ਹਨ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਮਾਹੇਸ਼ਵਰੀ ਆਪਣੀ ਸਾਨ ਫ੍ਰਾਂਸਿਸਕੋ ਦੀ ਭੂਮਿਕਾ ਨੂੰ ਅਲਵਿਦਾ ਕਹਿ ਕੇ ਖੁਦ ਦਾ ਐਡਟੈੱਕ ਸਟਾਰਟਅਪ ਸ਼ੁਰੂ ਕਰਨ ਜਾ ਰਹੇ ਹਨ।

 ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ


author

Rakesh

Content Editor

Related News