ਫੋਰਡ ਭਾਰਤ ’ਚ ਬੰਦ ਕਰ ਸਕਦੀ ਹੈ ਆਪਣਾ ਬਿਜ਼ਨੈੱਸ, ਮਹਿੰਦਰਾ ਨਾਲ ਬਣਾਏਗੀ ਨਵੀਂ ਕਾਰ!

04/10/2019 1:14:23 PM

ਗੈਜੇਟ ਡੈਸਕ– ਇਸ ਸਮੇਂ ਆਟੋ ਇੰਡਸਟਰੀ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਫੋਰਡ ਇੰਡੀਆ ਭਾਰਤੀ ਬਾਜ਼ਾਰ ’ਚ ਆਪਣਾ ਬਿਜ਼ਨੈੱਸ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਮਹਿੰਦਰਾ ਦੇ ਨਾਲ ਨਵੀਂ ਡੀਲ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ, ਫੋਰਡ ਭਾਰਤ ’ਚ ਇਕ ਨਵੇਂ ਜਵਾਇੰਟ ਵੈਂਚਰ ’ਚ ਪ੍ਰਵੇਸ਼ ਕਰ ਸਕਦੀ ਹੈ ਜਿਸ ਵਿਚ ਉਸ ਦੀ 49 ਫੀਸਦੀ ਹਿੱਸੇਦਾਰੀ ਹੋਵੇਗੀ, ਜਦਕਿ ਮਹਿੰਦਰਾ 51 ਫੀਸਦੀ ਦੀ ਮਾਲਕ ਹੋਵੇਗੀ। ਅਮਰੀਕੀ ਕਾਰ ਨਿਰਮਾਤਾ ਕੰਪਨੀ ਭਾਰਤ ’ਚ ਜ਼ਿਆਦਾਤਰ ਬਿਜ਼ਨੈੱਸ ਨੂੰ ਆਪਣੀ ਸੰਪਤੀ ਅਤੇ ਕਰਮਚਾਰੀਆਂ ਸਮੇਤ ਜਵਾਇੰਟ ਵੈਂਚਰ ’ਚ ਟ੍ਰਾਂਸਫਰ ਕਰ ਸਕਦੀ ਹੈ। 

ਫੋਰਡ ਇੰਡੀਆ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਟਕਲਾਂ ’ਤੇ ਟਿੱਪਣੀ ਨਹੀਂ ਕਰਦੇ। ਫੋਰਡ ਭਾਰਤ ਲਈ ਵਚਨਬੱਧ ਹੈ। ਮਹਿੰਦਰਾ ਦੇ ਨਾਲ ਰਣਨੀਤਿਕ ਗਠਜੋੜ ’ਤੇ ਦੋਵਾਂ ਕੰਪਨੀਆਂ ਦੀਆਂ ਟੀਮਾਂ ਰਣਨੀਤਿਕ ਸਹਿਯੋਗ ਦੇ ਰਸਤੇ ਵਿਕਸਿਤ ਕਰਨ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਦੀਆਂ ਹਨ ਜੋ ਸਾਨੂੰ ਭਵਿੱਖ ਲਈ ਵਪਾਰਕ, ਨਿਰਮਾਣ ਅਤੇ ਵਪਾਰਕ ਸਮਰੱਥਾ ਪ੍ਰਾਪਤ ਕਰਨ ’ਚ ਮਦਦ ਕਰਦੀਆਂ ਹਨ। ਮਹਿੰਦਰਾ ਨੇ ਇਸ ਖਬਰ ਦੀ ਪੁੱਸ਼ਟੀ ਨਹੀਂ ਕੀਤੀ ਅਤੇ ਅਟਕਲਾਂ ’ਤੇ ਟਿੱਪਣੀ ਕਰਨ ਤੋਂ ਪਰਹੇਜ ਕੀਤਾ ਹੈ। 

ਫੋਰਡ ਅਤੇ ਮਹਿੰਦਰਾ ਸਾਲ 2017 ’ਚ ਇਕ ਰਣਨੀਤਿਕ ਗਠਜੋੜ ’ਚ ਆਈਆਂ ਸਨ, ਜਿਸ ਵਿਚ ਦੋਵੇਂ ਕੰਪਨੀਆਂ ਪਲੇਟਫਾਰਮ ਸਾਂਝਾ ਕਰਨਗੀਆਂ ਅਤੇ ਇਕੱਠੇ ਨਵੇਂ ਮਾਡਲ ਬਨਾਉਣਗੀਆਂ। ਮਹਿੰਦਰਾ ਇਲੈਕਟ੍ਰਿਕ ਪੂਰੀ ਤਰ੍ਹਾਂ ਮਹਿੰਦਰਾ ਐਂਡ ਮਹਿੰਦਰਾ ਦੀ ਮਲਕੀਅਤ ਵਾਲੀ ਕੰਪਨੀ ਹੈ ਜਿਸ ਵਿਚ ਇਕ ਕੰਪਨੀ ਸਿਰਫ ਇਲੈਕਟ੍ਰਿਕ ਵਾਹਨਾਂ ਨੂੰ ਬਣਾਉਂਦੀ ਹੈ, ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਵਿਕਸਿਤ ਕਰਨ ਲਈ ਟੈਕਨਾਲੋਜੀ ਪ੍ਰਦਾਨ ਕਰਕੇ ਗਠਜੋੜ ਦੀ ਨਿਗਰਾਨੀ ਕਰਨਗੇ। ਮਹਿੰਦਰਾ ਇਲੈਕਟ੍ਰਿਕ ਪਾਵਰਟ੍ਰੇਨ, ਬੈਟਰੀ ਪੈਕ ਅਤੇ ਸਾਫਟਵੇਅਰ ਟੈਕਨਾਲੋਜੀ ਦੀ ਸਪਲਾਈ ਕਰੇਗੀ ਜਦਕਿ ਫੋਰਡ ਮਹਿੰਦਰਾ ਦੇ ਨਾਲ ਪਲੇਟਫਾਰਮ ਸਾਂਝਾ ਕਰੇਗੀ। 


Related News