ਫੋਰਡ ਨੇ ਵਾਪਸ ਮੰਗਵਾਈਆਂ 22,690 ਅੰਡੈਵਰ SUVs

07/20/2019 2:08:53 PM

ਆਟੋ ਡੈਸਕ– ਫੋਰਡ ਇੰਡੀਆ ਨੇ 22,690 ਪਿਛਲੀ ਜਨਰੇਸ਼ਨ Endeavour SUV ਵਾਪਸ ਮੰਗਵਾਈਆਂ ਹਨ। ਕੰਪਨੀ ਇਨ੍ਹਾਂ ਅੰਡੈਵਰ ਦੇ ਫਰੰਟ ਏਅਰਬੈਗ ਇੰਫਲੈਟਰਸ ਦੀ ਜਾਂਚ ਕਰੇਗੀ। ਜਿਨ੍ਹਾਂ ਅੰਡੈਵਰ ਨੂੰ ਵਾਪਸ ਮੰਗਾਇਆ ਗਿਆ ਹੈ, ਉਹ ਸਾਰੀਆਂ ਫੋਰਡ ਦੇ ਚੇਨਈ ਪਲਾਂਟ ’ਚ ਫਰਵਰੀ 2004 ਤੋਂਸਤੰਬਰ 2014 ਦੇ ਵਿਚਕਾਰ ਬਣਾਈਆਂ ਗਈਆਂ ਹਨ। ਇਨ੍ਹਾਂ 22,690 ਯੂਨਿਟ ’ਚ ਮੌਜੂਦਾ ਜਨਰੇਸ਼ਨ ਅਤੇ ਹਾਲ ਦੀ ਸੈਕਿੰਡ ਜਨਰੇਸ਼ਨ ਅੰਡੈਵਰ ਸ਼ਾਮਲ ਨਹੀਂ ਹਨ। 

ਅਮਰੀਕੀ ਬ੍ਰਾਂਡ ਫੋਰਡ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸਤੰਬਰ 2017 ਤੋਂ ਅਪ੍ਰੈਲ 2019 ਦੇ ਵਿਚਕਾਰ ਗੁਜਰਾਤ ’ਚ ਕੰਪਨੀ ਦੇ ਸਾਣੰਦ ਪਲਾਂਟ ’ਚ ਬਣੇ ਕਈ ਹੋਰ ਮਾਡਲਾਂ ਦੀ ਵੀ ਜਾਂਚ ਕਰੇਗੀ। ਇਨ੍ਹਾਂ ਮਾਡਲਾਂ ’ਚ ਫਿਗੋ, ਕ੍ਰੀਸਟਾਈਲ ਅਤੇ ਅਸਪਾਇਰ ਕਾਰਾਂ ਸ਼ਾਮਲ ਹਨ। ਕੰਪਨੀ ਇਨ੍ਹਾਂ ਕਾਰਾਂ ਦੇ ਬੈਟਰੀ ਮਾਨੀਟਰਿੰਗ ਸਿਸਟਮ (BMS) ਦੀ ਵਾਇਰਿੰਗ ਦੀ ਜਾਂਚ ਕਰੇਗੀ। 

ਫੋਰਡ ਉਨ੍ਹਾਂ ਗਾਹਕਾਂ ਨਾਲ ਵਿਅਕਤੀਗਤ ਰੂਪ ਨਾਲ ਸੰਪਰਕ ਕਰੇਗੀ, ਜਿਨ੍ਹਾਂ ਦੀਆਂ ਕਾਰਾਂ ਦੀ ਜਾਂਚ ਕੀਤੀ ਜਾਣੀ ਹੈ। ਪ੍ਰਭਾਵਿਤ ਪਾਰਟਸ ਨੂੰ ਕੰਪਨੀ ਦੀ ਡੀਲਰਸ਼ਿਪ ’ਤੇ ਰਿਪਲੇਸ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ 2018 ’ਚ ਫੋਰਡ ਨੇ 7,249 ਈਕੋਸਪੋਰਟ ਰੀਕਾਰਲ ਕੀਤੀਆਂ ਸਨ। ਉਦੋਂ ਕੰਪਨੀ ਨੇ ਨਵੰਬਰ 2017 ਤੋਂ ਮਾਰਚ 2018 ਦੇ ਵਿਚਕਾਰ ਬਣੀਆਂ ਈਕੋਸਪੋਰਟ ਫੇਸਲਿਫਟ ਦੇ ਪੈਟਰੋਲ ਮਾਡਲ ਨੂੰ ਵਾਪਸ ਮੰਗਵਾਇਆ ਸੀ। 

ਫੋਰਡ ਨੇ ਸਬ-ਕੰਪੈਕਟ ਐੱਸ.ਯੂ.ਵੀ. ਸੈਗਮੈਂਟ ’ਚ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਦੇ ਹੋਏ ਹਾਲ ਹੀ ’ਚ ਈਕੋਸਪੋਰਟ ਰੇਂਜ ਨੂੰ ਅਪਡੇਟ ਕੀਤਾ ਹੈ। ਈਕੋਸਪੋਰਟ ਦੀ ਟੱਕਰ ’ਚ ਮਾਰੂਤੀ ਬ੍ਰੇਜ਼ਾ ਅਤੇ ਟਾਟਾ ਨੈਕਸਨ ਤੋਂ ਇਲਾਵਾ ਹਾਲ ’ਚ ਲਾਂਚ ਹੋਈ ਹੁੰਡਈ ਵੇਨਿਊ ਅਤੇ ਮਹਿੰਦਰਾ ਐਕਸ.ਯੂ.ਵੀ. 300 ਵਰਗੀਆਂ ਸਬ-ਕੰਪੈਸਕਟ SUVs ਹਨ। ਉਥੇ ਹੀ ਦੂਜੇ ਪਾਸੇ ਫੋਰਡ ਇਕ ਨਵੀਂ ਮਿਡ-ਸਾਈਜ਼ ਐੱਸ.ਯੂ.ਵੀ. ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਇਹ ਐੱਸ.ਯੂ.ਵੀ. ਕੰਪਨੀ ਮਹਿੰਦਰਾ ਦੇ ਨਾਲ ਮਿਲ ਕੇ ਬਣਾਏਗੀ। 


Related News