ਫੋਰਡ ਨੇ ਮਹਿੰਦਰਾ ਐਂਡ ਮਹਿੰਦਰਾ ਨਾਲ ਸਾਰੇ ਪ੍ਰਾਜੈਕਟ ਰੋਕੇ
Saturday, Feb 20, 2021 - 09:41 AM (IST)
ਨਵੀਂ ਦਿੱਲੀ (ਇੰਟ.) – ਅਮਰੀਕਾ ਦੀ ਦਿੱਗਜ਼ ਵਾਹਨ ਨਿਰਮਾਤਾ ਕੰਪਨੀ ਫੋਰਡ ਮੋਟਰ ਭਾਰਤ ਲਈ ਨਵੀਂ ਰਣਨੀਤੀ ਬਣਾ ਰਹੀ ਹੈ। ਇਸ ਕਾਰਣ ਕੰਪਨੀ ਨੇ ਮਹਿੰਦਰਾ ਐਂਡ ਮਹਿੰਦਰਾ ਨਾਲ ਸਾਰੇ ਪ੍ਰਾਜੈਕਟ ’ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਤੋਂ ਜਾਣੂ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਪਿਛਲੇ ਸਾਲ ਦਸੰਬਰ ’ਚ ਜੁਆਇੰਟ ਵੈਂਚਰ ਤੋਂ ਵੱਖ ਹੋਣ ਤੋਂ ਬਾਅਦ ਫੋਰਡ ਨੇ ਮਹਿੰਦਰਾ ਨੂੰ ਇਹ ਦੂਜਾ ਝਟਾ ਦਿੱਤਾ ਹੈ।
ਇਕ ਸੂਤਰ ਦਾ ਕਹਿਣਾ ਹੈ ਕਿ ਕੰਪਨੀ ਮਹਿੰਦਰਾ ਨਾਲ ਨਵੇਂ ਸਬੰਧ ਬਣਾਉਣ ਜਾਂ ਸਾਂਝੇਦਾਰੀ ਨੂੰ ਖਤਮ ਕਰਨ ਦੇ ਬਦਲ ’ਤੇ ਵਿਚਾਰ ਕਰ ਸਕਦੀ ਹੈ। ਇਸ ’ਚ ਵਾਹਨ ਨਿਰਮਾਣ ਨਾਲ ਜੁੜੀ ਸਾਂਝੇਦਾਰੀ ਵੀ ਸ਼ਾਮਲ ਹੈ। ਦੋ ਹੋਰ ਸੂਤਰਾਂ ਨੇ ਉਮੀਦ ਜਤਾਈ ਹੈ ਕਿ ਫੋਰਡ ਇਸ ਸਬੰਧ ’ਚ 1 ਮਹੀਨੇ ਦੇ ਅੰਦਰ ਫੈਸਲਾ ਕਰ ਸਕਦੀ ਹੈ। ਸੂਤਰਾਂ ਮੁਤਾਬਕ ਫੋਰਡ ਦੇ ਸੀ. ਈ. ਓ. ਜਿਮ ਫਰਲੇ ਭਾਰਤ ’ਚ ਵੱਧ ਮੁਨਾਫੇ ਦਾ ਰਸਤਾ ਦੇਖਣਾ ਚਾਹੁੰਦੇ ਹਨ।