ਫੋਰਡ ਦੇ ਇਸ ਇੰਜਣ ਨਾਲ ਵਧੇਗੀ ਫਿਊਲ ਐਫੀਸ਼ਿਐਂਸੀ, ਮਿਲਿਆ ਬੇਸਟ ਇੰਜਣ ਆਫ ਦਾ ਈਅਰ ਅਵਾਰਡ
Friday, Jun 03, 2016 - 01:00 PM (IST)
ਜਲੰਧਰ - ਅਮਰੀਕੀ ਮਲਟੀਨੈਸ਼ਨਲ ਆਟੋਮੇਕਰ ਕੰਪਨੀ ਫੋਰਡ ਨੇ ਨਵਾਂ ਇਕਬੂਸਟ 1.0 ਲਿਟਰ ਇੰਜਣ ਵਿਕਸਿਤ ਕੀਤਾ ਹੈ ਜਿਸ ਨੂੰ 1.0 ਲਿਟਰ ਕੈਟਾਗਰੀ ''ਚ ਬੇਸਟ ਆਫ ਦਾ ਈਅਰ ਅਵਾਰਡ ਮਿਲਿਆ ਹੈ। ਇਸ ਕੰਪਨੀ ਨੇ 32 ਕੰਪਿਟਿਟਰਸ ਨੂੰ ਹਰਾ ਕੇ ਇਸ ਅਵਾਰਡ ਨੂੰ ਹਾਸਿਲ ਕੀਤਾ ਹੈ, ਉਮੀਦ ਕੀਤੀ ਗਈ ਹੈ ਕਿ ਇਹ ਇੰਜਣ ਕੰਪਨੀ ਦੀ ਛੋਟੀ ਹੈੱਚਬੈਕ ਕਾਰਾਂ ''ਚ ਆਵੇਗਾ।
ਤੁਹਾਨੂੰ ਦੱਸ ਦਈਏ ਕਿ ਇਸ ਇੰਜਣ ਨੂੰ ਗ੍ਰੇਟ ਡਰਾਈਵੇਬੀਲਿਟੀ, ਪਰਫਾਰਮੇਨਸ, ਇਕਾਨਮੀ, ਰੇਫੀਨੇਮੈਂਟ ਅਤੇ ਟੈਕਨਾਲੋਜੀ ਦੇ ਆਧਾਰ ''ਤੇ ਪਰਖਿਆ ਗਿਆ ਹੈ, ਜਿਸ ''ਚ ਇਹ ਇੰਜਣ ਸਭ ਤੋਂ ਬੇਹਤੀਨ ਰਿਹਾ ਅਤੇ ਇਸ ਨੂੰ ਗੇਮ-ਚੇਗਰ ਕਿਹਾ ਗਿਆ। ਇਸ ਇੰਜਣ ਦੀ ਡਿਵੈੱਲਪਮੈਂਟ ਫੋਰਡ ਨੇ ਯੂਰੋਪ ''ਚ ਕਰ ਇਸ ਨੂੰ ਐਫੀਸ਼ਿਐਂਟ, ਕਲੀਨ ਅਤੇ ਪਾਵਰਫੁੱਲ ਬਣਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 140PS ਪਾਵਰ ਜਨਰੇਟ ਕਰਨ ਵਾਲੇ 1.0 ਲਿਟਰ ਇਕਬੂਸਟ ਇੰਜਣ ਤੋਂ 13 ਫ਼ੀਸਦੀ ਫਿਊਲ ਐਫੀਸ਼ਿਐਂਸੀ ਅਤੇ 20 ਫ਼ੀਸਦੀ ਟਾਰਕ ਵਧੇਗਾ।
