ਸਿਰਫ ਫੋਨ ਨੂੰ ਇਸ ਸਪੀਕਰ ''ਤੇ ਰੱਖਣ ਨਾਲ ਆਪਣੇ ਆਪ ਚੱਲੇਗਾ ਮਿਊਜ਼ਿਕ (ਵੀਡੀਓ)

Thursday, May 26, 2016 - 06:02 PM (IST)

ਜਲੰਧਰ- ਪਾਓਲੋ ਕੈਪੈਲੋ ਵੱਲੋਂ ਤਿਆਰ ਕੀਤਾ ਗਿਆ "ਲੁਇਸ" ਸਪੀਕਰ ਬੇਹੱਦ ਵਧੀਆ ਅਤੇ ਆਕਰਸ਼ਿਤ ਹੈ। ਇਹ ਸਪੀਕਰ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਉਪਕਰਣਾਂ ਤੋਂ ਰਹਿਤ ਹੈ ਅਤੇ ਸਮਾਰਟਫੋਨ ਡਾਕ ਦੀ ਸ਼ੇਪ ਦੀ ਵਰਤੋਂ ਤੁਸੀਂ ਆਪਣੇ ਪ੍ਰਾਜੈਕਟ ਦੇ ਉੱਪਰ ਦਿੱਤੀ ਜਗ੍ਹਾ ''ਚ ਕਰ ਸਕਦੇ ਹੋ ਜਿਸ ਨਾਲ ਇਕ ਟਰੰਪ ਦੀ ਤਰ੍ਹਾਂ ਖੁਲ੍ਹੇ ਮੂੰਹ ਵਾਲੇ ਸਪੀਕਰ ''ਚੋ ਡਿਜ਼ੀਟਲ ਮਿਊਜ਼ਿਕ ਨੂੰ ਲਾਊਡ ਸੁਣਿਆ ਜਾ ਸਕਦਾ ਹੈ। ਇਹ ਸਾਊਂਡ ਮਿਊਜ਼ਿਕ ਨੂੰ ਡੂੰਘਾਈ ''ਚ ਪੇਸ਼ ਕਰ ਸਕਦਾ ਹੈ। ਇਹ ਬੀਚਵੁਡ ਕੁਦਰਤੀ ਪੀਲੇ ਜਾਂ ਐਂਥਰੇਸਾਈਟ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਦਿੱਤੀ ਗਈ ਐਪ ਆਟੋਮੈਟਿਕ ਮਿਊਜ਼ਿਕ ਨੂੰ ਪਲੇਅ ਕਰਦੀ ਹੈ। 
 
ਜਦੋਂ ਤੁਸੀਂ ਆਪਣੇ ਫੋਨ ਨੂੰ ਇਸ ਦੇ ਸਲੋਟ ''ਚ ਫਿੱਟ ਕਰਦੇ ਹੋ ਤਾਂ ਇਸ ''ਚ ਆਪਣੇ ਆਪ ਮਿਊਜ਼ਿਕ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਲਈ ਕਿਸੇ ਵਾਇਰ ਜਾਂ ਇਲੈਕਟ੍ਰੀਸਿਟੀ ਦੀ ਲੋੜ ਨਹੀਂ ਹੁੰਦੀ। ਇਹ ਫੋਨ ਦੇ ਸਕ੍ਰੀਨ ''ਤੇ ਇਕ ਟਿਊਬ ਦੀ ਤਸਵੀਰ ਨੂੰ ਡਿਸਪਲੇ ਕਰਦਾ ਹੈ ਜੋ ਕਿ ਬੇਹੱਦ ਆਕਰਸ਼ਿਤ ਹੈ। ਇਸ ''ਚ ਤੁਸੀਂ ਇਕ ਅਸਲ ਮਿਊਜ਼ਿਕ ਨੂੰ ਸੁਣ ਸਕਦੇ ਹੋ। ਲੁਇਸ ਸਪੀਕਰ ਹੁਣ 149 ਯੂਰੋ ''ਚ ਉਪਲੱਬਧ ਹਨ ਜੋ ਕਿ ਲਗਭਗ 166 ਡਾਲਰ  (£113, AU$231) ''ਚ ਆਉਂਦੇ ਹਨ। ਇਸ ਮਿਊਜ਼ਿਕ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਸੁਣ ਸਕਦੇ ਹੋ।

Related News