ਪਾਵਰ ਬਟਨ ਦਾ ਇਸਤੇਮਾਲ ਕੀਤੇ ਬਿਨਾ iPhone ਨੂੰ ਸਵਿੱਚ ਆਫ ਕਰਨ ਲਈ ਅਪਣਾਓ ਇਹ ਟਿਪਸ

Tuesday, Feb 28, 2017 - 12:12 PM (IST)

ਪਾਵਰ ਬਟਨ ਦਾ ਇਸਤੇਮਾਲ ਕੀਤੇ ਬਿਨਾ iPhone ਨੂੰ ਸਵਿੱਚ ਆਫ ਕਰਨ ਲਈ ਅਪਣਾਓ ਇਹ ਟਿਪਸ
ਜਲੰਧਰ- ਕੀ ਤੁਹਾਨੂੰ ਇਸ ਬਾਰੇ ''ਚ ਜਾਣਕਾਰੀ ਹੈ ਕਿ ਆਈਫੋਨ ਨੂੰ ਬਿਨਾ ਪਾਵਰ ਬਟਨ ਨੂੰ ਪ੍ਰੈੱਸ ਕੀਤੇ ਹੋਏ ਹੀ ਸਵਿੱਚ ਆਫ ਕੀਤਾ ਜਾ ਸਕਦਾ ਹੈ। ਇਸ ਬਾਰੇ ''ਚ ਆਈਫੋਨ ਯੂਜ਼ਰਸ ਨੂੰ ਕਾਫੀ ਘੱਟ ਜਾਣਕਾਰੀ ਹੁੰਦੀ ਹੈ ਪਰ ਇਹ ਇਕ ਯੂਜ਼ਫੁੱਲ ਫੀਚਰ ਹੈ, ਜਿਸ ਨਾਲ ਤੁਸੀਂ ਆਸਾਨੀ ਨਾਲ ਫੋਨ ਨੂੰ ਦੋ ਤਰੀਕਿਆਂ ਨਾਲ ਸਵਿੱਚ ਆਫ ਕਰ ਸਕਦੇ ਹੋ। 
ਪਾਵਰ ਬਟਨ ਦਾ ਇਸਤੇਮਾਲ ਕੀਤੇ ਬਿਨਾ ਫੋਨ ਨੂੰ ਸਵਿੱਚ ਆਫ ਕਰਨ ਲਈ ਤੁਸੀਂ ਆਪਣੇ ਆਈਫੋਨ ''ਚ Settings > General > Accessibility > Assistive Touch ਜਾਓ ਅਤੇ ਗੂਗਲ ਨੂੰ ਟਰਨ ਆਨ ਕਰ ਦਿਓ। ਇਸ ਤੋਂ ਬਾਅਦ ਇਨ੍ਹਾਂ ਤਰੀਕਿਆ ਨੂੰ ਫੋਲੋ ਕਰੋ।
1. ਸਕਰੀਨ ਤੋਂ Assistive Touch ''ਤੇ ਕਲਿੱਕ ਕਰੋ।
2. ਤੁਹਾਡੇ ਸਾਹਮਣੇ ਕੁਝ ਆਪਸ਼ਨ ਆ ਜਾਣਗੇ, ਉਨ੍ਹਾਂ ''ਚੋਂ ਡਿਵਾਈਸ ''ਤੇ ਕਲਿੱਕ ਕਰੋ ਅਤੇ ਅੱਗੇ ਦੀ ਪ੍ਰਕਿਰਿਆ ਨੂੰ ਨੀਚੇ ਦਿੱਤੇ ਗਏ ਰੂਪ ''ਚ ਫੋਲੋ ਕਰੋ।
3. ਤੁਹਾਡੇ ਸਾਹਮਣੇ ਫਿਰ ਤੋਂ ਕੁਝ ਆਪਸ਼ਨ ਆਉਣਗੇ, ਉਨ੍ਹਾਂ ''ਚ ਲਾਕ ਸਕਰੀਨ ਆਪਸ਼ਨ ਦੀ ਚੋਣ ਕਰ ਲਓ। ਇਸ ਨੂੰ ਥੋੜੀ ਦੇਰ ਤੱਕ ਹੋਲਡ ਰੱਖੋ। ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਪਾਵਰ ਆਫ ਕਰਨ ਦਾ ਅਪਸ਼ਨ ਉੱਪਰ ਵੱਲ ਨੂੰ ਆ ਗਿਆ ਹੈ।
4. ਇਸ ''ਤੇ ਕਲਿੱਕ ਕਰ ਦਿਓ। ਹੁਣ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਨੂੰ ਕਿਸ ਪ੍ਰਕਾਰ ਕਰਨਾ ਹੈ, ਜੇਕਰ ਤੁਹਾਨੂੰ ਹੁਣ ਵੀ ਕੁਝ ਸ਼ੱਕ ਹੈ ਤਾਂ ਨੀਚੇ ਦਿੱਤੀਆਂ ਗਈਆਂ ਤਸਵੀਰਾਂ ਤੋਂ ਪੂਰੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝ ਲਓ।

Related News