ਭੁਗਤਾਨ ਨੂੰ ਲੈ ਕੇ ਫਲਿਪਕਾਰਟ ਨੇ ਸ਼ੁਰੂ ਕੀਤਾ ਨਵਾਂ ਫੀਚਰ

Wednesday, Jun 01, 2016 - 01:26 PM (IST)

ਭੁਗਤਾਨ ਨੂੰ ਲੈ ਕੇ ਫਲਿਪਕਾਰਟ ਨੇ ਸ਼ੁਰੂ ਕੀਤਾ ਨਵਾਂ ਫੀਚਰ

ਜਲੰਧਰ - ਆਮ ਆਦਮੀ ਲਈ ਖਰੀਦਾਰੀ ਨੂੰ ਸਸਤਾ ਬਣਾਉਣ ਅਤੇ ਆਨਲਾਈਨ ਖਰੀਦਾਰੀ ''ਚ ਕ੍ਰਾਂਤੀਵਾਦੀ ਬਦਲਾਵ ਲਿਆਉਣ  ਦੇ ਟੀਚੇ ਨਾਲ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਮੰਗਲਵਾਰ ਨੂੰ ''ਨੋ ਕਾਸਟ ਈ. ਐੱਮ. ਆਈ'' ਆਪਸ਼ਨ ਨਾਂ ਦਾ ਇਕ ਨਵਾਂ ਫੀਚਰ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਗਾਹਕ ਖਰੀਦੇ ਜਾਣ ਵਾਲੇ ਸਾਮਾਨ ਦਾ ਮੁੱਲ ਬਿਨਾਂ ਕਿਸੇ ਵਾਧੂ ਕੀਮਤ ਦੇ ਮਹਿਨੇਵਾਰ ਕਿਸ਼ਤਾਂ ''ਚ ਚੁੱਕਾ ਸਕਣਗੇ। ਇਸ ਦੇ ਤਹਿਤ ਪ੍ਰੋਸੈਸਿੰਗ ਸ਼ੁਲਕ, ਡਾਊਨ ਪੇਮੈਂਟ ਅਤੇ ਵਿਆਜ਼ ਦੇ ਰੂਪ ''ਚ ਕੋਈ ਵੀ ਰਾਸ਼ੀ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।

 

ਕੰਪਨੀ  ਦੇ ਡਿਜ਼ੀਟਲ ਅਤੇ ਉਪਭੋਗਤਾ ਵਿੱਤੀ ਸੇਵਾ ਦੇ ਪ੍ਰਮੁੱਖ ਮਇੰਕ ਜੈਨ ਨੇ ਕਿਹਾ, “ਆਮ ਆਦਮੀ ਲਈ ਖਰੀਦਾਰੀ ਨੂੰ ਸਸਤਾ ਬਣਾਉਣ ਦੀ ਦਿਸ਼ਾ ''ਚ ਇਹ ਇਕ ਪਹਿਲਾਂ ਕਦਮ ਹੈ ਅਤੇ ਇਸ ਦੇ ਲਈ ਕਈ ਬਰੇਂਡ ਨੇ ਸਾਡੇ ਨਾਲ ਜੁੜਣ ''ਚ ਦਿਲਚਸਪੀ ਵਿਖਾਈ ਹੈ। ਇਸ ਯੋਜਨਾ ਤੇ ਤਹਿਤ ਆਨਲਾਇਨ ਖਰੀਦਾਰੀ ''ਚ ਕ੍ਰਾਂਤੀਵਾਦੀ ਬਦਲਾਵ ਲਿਆਉਣ ਉਸੇ ਤਰਾਂ ਦਾ ਹੈ, ਜਿਵੇਂ ਅਸੀਂ ਕੁਝ ਸਾਲ ਪਹਿਲਾਂ ਕੈਸ਼ ਆਨ ਡਿਲੀਵਰੀ ਦੇ ਜ਼ਰੀਏ ਕੀਤਾ ਸੀ। ਕੰਪਨੀ ਨੇ ਇਸ ਸੇਵਾ ਲਈ ਬਜਾਜ ਫਿਨਸਰਵ ਅਤੇ ਹੋਰ ਪ੍ਰਮੁੱਖ ਕੰਪਨੀਆਂ ਦੇ ਨਾਲ ਭਾਗੀਦਾਰੀ ਕੀਤੀ ਹੈ। ਇਸ ਦੇ ਤਹਿਤ ਕਰਜਾ ਚੁਕਾਉਣ ਦੀ ਮਿਆਦ ਤਿੰਨ ਮਹੀਨੇ ਤੋਂ 12 ਮਹੀਨੇ ਤੱਕ ਹੋਵੇਗੀ।


Related News