ਇਸ ਬ੍ਰਾਂਡ ਨੇ ਵਾਪਸ ਮੰਗਵਾਈਆਂ 17 ਲੱਖ ਸਮਾਰਟ ਘੜੀਆਂ, ਦੇ ਰਿਹਾ ਰਿਫੰਡ
Saturday, Mar 05, 2022 - 04:40 PM (IST)
 
            
            ਗੈਜੇਟ ਡੈਸਕ– ਫਿਟਬਿਟ ਨੇ ਬੁੱਧਵਾਰ ਨੂੰ ਆਪਣੀਆਂ 17 ਲੱਖ ਸਮਾਰਟ ਘੜੀਆਂ ਨੂੰ ਰੀਕਾਲ ਕੀਤਾ ਹੈ।ਕੰਪਨੀ ਨੇ ਆਪਣੀ Ionic ਸਮਾਰਟਵਾਚ ਨੂੰ ਰੀਕਾਲ ਕੀਤਾ ਹੈ, ਜਿਸਦਾ ਇਸਤੇਮਾਲ ਸਟੈੱਪ ਅਤੇ ਦੂਜੀ ਐਕਟੀਵਿੀ ਟ੍ਰੈਕਿੰਗ ’ਚ ਹੁੰਦਾ ਹੈ। ਬ੍ਰਾਂਡ ਦੇ ਇਸ ਫੈਸਲੇ ਦਾ ਕਾਰਨ ਵਾਚ ਦੀ ਬੈਟਰੀ ਹੈ। ਦਰਅਸਲ, ਫਿਟਬਿਟ ਦੀ Ionic ਵਾਚ ’ਚ ਬੈਟਰੀ ਓਵਰਹੀਟਿੰਗ ਅਤੇ ਯੂਜ਼ਰਸ ਦੇ ਜ਼ਖਮੀ ਹੋਣ ਦੀ ਸ਼ਿਕਾਇਤ ਰਹੀ ਸੀ।
ਅਮਰੀਕੀ ਕੰਜ਼ਿਊਮਰ ਪ੍ਰੋਡਟਕ ਸੇਫਟੀ ਕਮੀਸ਼ਨ ਨੇ ਇਕ ਰੀਕਾਲ ਨੋਟਿਸ ’ਚ ਕਿਹਾ ਕਿ ਉਨ੍ਹਾਂ ਨੂੰ 100 ਤੋਂ ਜ਼ਿਆਦਾ Ionic ਯੂਜ਼ਰਸ ਦੀ ਸ਼ਿਕਾਇਤ ਮਿਲੀ ਹੈ, ਜੋ ਸਮਾਰਟਵਾਚ ਕਾਰਨ ਸੜ ਗਏ ਹਨ। ਇਨ੍ਹਾਂ ’ਚੋਂ ਕੁਝ ਲੋਕਾਂ ਨੇ ਸੈਕਿਂਡ ਡਿਗਰੀ ਅਤੇ ਥਰਡ ਡਿਗਰੀ ਬਰਨਿੰਗ ਦੀ ਸ਼ਿਕਾਇਤ ਕੀਤੀ ਹੈ। ਕਮੀਸ਼ਨ ਨੇ ਕਿਹਾ, ‘ਗਾਹਕਾਂ ਨੂੰ ਤੁਰੰਤ ਹੀ ਰੀਕਾਲ ਕੀਤੀ ਗਈ Ionic ਸਮਾਰਟਵਾਚ ਨੂੰ ਇਸਤੇਮਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।’
ਮਿਲ ਰਿਹਾ ਰਿਫੰਡ
ਨੋਟਿਸ ਮੁਤਾਬਕ, ਫਿਟਬਿਟ ਨੇ ਲਗਭਗ 10 ਲੱਖ Ionic ਸਮਾਰਟਵਾਚ ਸਿਰਫ਼ ਅਮਰੀਕੀ ਬਾਜ਼ਾਰ ’ਚ ਹੀ ਵੇਚੀਆਂ ਹਨ ਅਤੇ ਅਮਰੀਕਾ ਦੇ ਬਾਹਰ ਬ੍ਰਾਂਡ ਨੇ 6,93,000 ਸਮਾਰਟਵਾਚ ਵੇਚੀਆਂ ਹਨ। ਫਿਟਬਿਟ ਰੀਕਾਲਡ ਸਮਾਰਟਵਾਚ ਲਈ 299 ਡਾਲਰ (ਕਰੀਬ 22,696 ਰੁਪਏ) ਦਾ ਰਿਫੰਡ ਦੇ ਰਹੀ ਹੈ। ਇਸ ਸਮਾਰਟਵਾਚ ਦਾ ਪ੍ਰੋਡਕਸ਼ਨ ਤਾਈਵਾਨ ’ਚ ਹੋਇਆ ਸੀ ਪਰ ਕੰਪਨੀ ਨੇ ਇਸਨੂੰ ਸਾਲ 2020 ’ਚ ਵੇਚਣਾ ਬੰਦ ਕਰ ਦਿੱਤਾ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            