ਯੂਜ਼ਰ ਦੇ ਗੁੱਟ ’ਤੇ ਬੰਨ੍ਹੀ ਸਮਾਰਟ ਵਾਚ ’ਚ ਹੋਇਆ ਬਲਾਸਟ (ਤਸਵੀਰਾਂ)
Wednesday, Nov 06, 2019 - 12:35 PM (IST)

ਗੈਜੇਟ ਡੈਸਕ– ਆਏ ਦਿਨ ਸਮਾਰਟਫੋਨ ’ਚ ਅੱਗ ਲੱਗਣ ਅਤੇ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਤਾਜ਼ਾ ਮਾਮਲਾ ਸਮਾਰਟ ਵਾਚ ’ਚ ਅੱਗ ਲੱਗਣ ਦਾ ਹੈ। ਅਮਰੀਕਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਨੇ Fitbit ਦੀ ਸਮਾਰਟ ਵਾਚ ਖਰੀਦੀ ਸੀ ਪਰ ਇਸ ਵਿਚ ਬਲਾਸਟ ਹੋ ਗਿਆ, ਉਹ ਵੀ ਉਦੋਂ ਜਦੋਂ ਉਹ ਸੁੱਤਾ ਹੋਇਆ ਸੀ। ਇਸ ਮਾਮਲੇ ਦਾ ਸ਼ਿਕਾਰ ਬਣੇ ਨੌਜਵਾਨ ਨੇ ਇਸ ਹਾਦਸੇ ਦੀਆਂ ਤਸਵੀਰਾਂ ਫੇਸਬੁੱਕ ’ਤੇ ਵੀ ਸ਼ੇਅਰ ਕੀਤੀਆਂ ਹਨ। ਈਥਨ ਲੈਂਡਰਸ ਨਾਂ ਦੇ ਇਸ ਨੌਜਵਾਨ ਨੇ ਲਿਖਿਆ ਹੈ ਕਿ ਉਸ ਦੀ ਸਮਾਰਟ ਵਾਚ ਅੱਧੀ ਰਾਤ ਨੂੰ ਤੇਜ਼ੀ ਨਾਲ ਸੜਨ ਲੱਗੀ ਅਤੇ ਇਸ ਵਿਚ ਧੂੰਆਂ ਲਿਕਲਣਾ ਸ਼ੁਰੂ ਹੋ ਗਿਆ ਜਿਸ ਨਾਲ ਉਸ ਦਾ ਗੁੱਟ ਬੁਰੀ ਤਰ੍ਹਾਂ ਸੜ ਗਿਆ।
ਈਥਨ ਨੇ ਸ਼ੇਅਰ ਕੀਤੀਆਂ ਇੰਜਰੀ ਦੀਆਂ ਤਸਵੀਰਾਂ
ਅਮਰੀਕ ਦੇ ਲੋਵਾ ’ਚ ਰਹਿਣ ਵਾਲੇ ਈਥਨ ਨੇ ਆਪਣੀ ਖਤਰਨਾਕ ਇੰਜਰੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਅਚਾਨਕ ਇਸ ਵਿਚ ਅੱਗ ਲੱਗ ਗਈ। ਪੋਸਟ ’ਚ ਈਥਨ ਨੇ ਲਿਖਿ, ‘ਮੈਨੂੰ ਜਿਵੇਂ ਹੀ ਅਹਿਸਾਸ ਹੋਇਆ ਕਿ ਮੇਰੀ ਸਮਾਰਟ ਵਾਚ ਸੜ ਰਹੀ ਹੈ, ਮੈਂ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ’ਤੇ ਮੈਂ ਝਟਕੇ ਨਾਲ ਬੈੱਡਰੂਮ ਦੀ ਲਾਈਟ ਆਨ ਕੀਤਾ, ਜਿਸ ਤੋਂ ਬਾਅਦ ਮੇਰੀ ਪਤਨੀ ਨੇ ਫਿਟਬਿਟ ਦਾ ਸਟ੍ਰੈਪ ਗੁੱਟ ਤੋਂ ਹਟਾਇਆ।’
ਈਥਨ ਦੇ ਗੁੱਟ ’ਤੇ ਹੋਇਆ ਥਰਡ-ਡਿਗਰੀ ਬਰਨ
ਈਥਨ ਨੇ ਕਿਹਾ ਜਦੋਂ ਸਮਾਰਟ ਵਾਚ ’ਚ ਬਲਾਸਟ ਹੋਇਆ ਤਾਂ ਉਸ ਨੂੰ ਬਹੁਤ ਤੇਜ਼ ਦਰਦ ਹੋਇਆ। ਫਿਟਬਿਟ ਦੀ ਬੈਟਰੀ ’ਚੋਂ ਧੂੰਆਂ ਲਿਕਲ ਰਿਹਾ ਸੀ, ਉਥੇ ਹੀ ਬੈੱਡਰੂਮ ’ਚੋਂ ਬਿਜਲੀ ਦੀ ਤਾਰ ਸੜਨ ਵਰਗੀ ਬਦਬੂ ਆ ਰਹੀ ਸੀ। ਤੁਰੰਤ ਅਸੀਂ ਨਰਸ ਨੂੰ ਬੁਲਾਇਆ ਅਤੇ ਉਸ ਨੇ ਸਾਨੂੰ ਐਕਸ-ਰੇ ਕਰਾਉਣ ਦੀ ਸਲਾਹ ਦਿੱਤੀ ਕਿਉਂਕਿ ਜ਼ਖਮ ਪੂਰੀ ਤਰ੍ਹਾਂ ਚਿੱਟਾ ਸੀ ਅਤੇ ਪੱਕਨ ਲੱਗਾ ਸੀ। ਹਸਪਤਾਲ ’ਚਡਾਕਟਰਾਂ ਨੇ ਜ਼ਖਮ ਦਾ ਐਕਸ-ਰੇ ਲਿਆ ਅਤੇ ਪਤਾ ਲੱਗਾ ਕਿ ਉਸ ਨੂੰ ਥਰਡ-ਡਿਗਰੀ ਬਰਨ ਹੋਇਆ ਹੈ। ਈਥਨ ਦੀ ਇਸ ਪੋਸਟ ਨੂੰ ਹੁਣ ਤਕ ਫੇਸਬੁੱਕ ’ਤੇ 4000 ਤੋਂ ਜ਼ਿਆਦਾ ਲੋਕ ਸ਼ੇਅਰ ਕਰ ਚੁੱਕੇ ਹਨ।
ਫਿਟਬਿਟ ਨੇ ਸ਼ੁਰੂ ਕੀਤੀ ਜਾਂਚ
ਫਿਟਬਿਟ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੰਪਨੀ ਨੇ ਈਥਨ ਦੇ ਦਾਅਵੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਟਬਿਟ ਦੇ ਬੁਲਾਰੇ ਨੇ ਕਿਹਾ ਕਿ ਸਾਡੇ ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਅਸੀਂ ਲੈਂਡਰਸ ਦੇ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ।