ਜਲਦ ਹੀ ਭਾਰਤ ਦੀ ਸੜਕਾਂ ''ਤੇ ਦਸਤਕ ਦੇਵੇਗੀ ਬਜਾਜ ਦੀ ਇਹ ਮਸ਼ਹੂਰ ਬਾਈਕ

Saturday, Mar 04, 2017 - 05:11 PM (IST)

ਜਲੰਧਰ : ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਪਣੀ ਮਸ਼ਹੂਰ ਬਾਈਕ ਬਾਕਸਰ ਨੂੰ ਇਕ ਵਾਰ ਫਿਰ ਪੇਸ਼ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬਾਕਸਰ ਦਾ 150 ਸੀ. ਸੀ ਮਾਡਲ ਲਾਂਚ ਕੀਤਾ ਸੀ ਜੋ ਉਸ ਸਮੇਂ 150 ਸੀ. ਸੀ ਸੈਗਮੇਂਟ ''ਚ ਮਿਲਣ ਵਾਲੀ ਸਭ ਤੋਂ ਸਸਤੀ ਬਾਈਕ ਸੀ। ਪਰ ਫਿਰ ਵੀ ਇਹ ਜ਼ਿਆਦਾ ਸਫਲ ਨਹੀਂ ਹੋ ਪਾਈ। ਜਿਸ ਮਗਰੋਂ ਕੰਪਨੀ ਨੂੰ ਇਸ ਦੀ ਪ੍ਰਾਡਕਸ਼ਨ ਬੰਦ ਕਰਨੀ ਪਈ।

 

ਹੁਣ ਖਬਰ ਹੈ ਕਿ ਬਾਕਸਰ ਐਕਸ150 ਦਾ ਐਡਵੇਂਚਰ ਵਰਜ਼ਨ ਟੈਸਟਿੰਗ ਦੇ ਦੌਰਾਨ ਦੇਖਣ ਨੂੰ ਮਿਲਿਆ ਹੈ। ਇਹ ਤਸਵੀਰ ਪੁੰਨੇ ਦੀ ਦੱਸੀ ਜਾ ਰਹੀ ਹੈ। ਨਵੇਂ ਬਾਕਸਰ ਦੀ ਲੁਕ ਨੂੰ ਕਾਫ਼ੀ ਹੱਦ ਤੱਕ ਪੁਰਾਣੀ ਬਾਈਕ ਵਰਗੀ ਹੀ ਰੱਖੀ ਗਈ ਹੈ। ਇਸ ਬਾਈਕ ''ਚ ਨਵੇਂ ਅਲੌਏ ਵ੍ਹੀਲਸ ਅਤੇ ਫ੍ਰੰਟ ਫੇਂਡਰਸ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਲੰਬੇ ਸਫਰ ਨੂੰ ਹੋਰ ਵੀ ਆਰਾਮਦਾਈਕ ਬਣਾਉਣ ਲਈ ਇਸ ''ਚ ਚੌੜੇ ਟਾਇਰਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ।

 

ਜਾਣਕਾਰੀ ਦੇ ਮੁਤਾਬਕ ਨਵੇਂ ਐਡਵੇਂਚਰ ਬਾਕਸਰ ''ਚ 148.8 ਸੀ.ਸੀ ਦਾ ਏਅਰਕੂਲਡ ਸਿੰਗਲ ਸਿਲੈਂਡਰ ਦਾ ਇੰਜਣ ਦਿੱਤਾ ਜਾਵੇਗਾ, ਜੋ ਆਧਿਕਤਮ 12 ਬੀ. ਐੱਚ. ਪੀ ਦਾ ਪਾਵਰ ਅਤੇ 12. 26 ਐੱਨ. ਐੱਮ ਦਾ ਟਾਰਕ ਜੇਨਰੇਟ ਕਰਨ ''ਚ ਸਮਰੱਥ ਹੋਵੇਗਾ। ਫਿਲਹਾਲ ਇਸ ਬਾਈਕ ਦੀ ਲਾਂਚ ਦੀ ਤਾਰੀਕ ਦੇ ਬਾਰੇ ''ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News