ਜਲਦ ਹੀ ਮਾਇਕ੍ਰੋਮੈਕਸ ਪੇਸ਼ ਕਰੇਗੀ ਐਂਡਰਾਇਡ Oreo Go ਐਡੀਸ਼ਨ ਸਮਾਰਟਫੋਨ

Tuesday, Jan 16, 2018 - 12:58 PM (IST)

ਜਲਦ ਹੀ ਮਾਇਕ੍ਰੋਮੈਕਸ ਪੇਸ਼ ਕਰੇਗੀ ਐਂਡਰਾਇਡ Oreo Go ਐਡੀਸ਼ਨ ਸਮਾਰਟਫੋਨ

ਜਲੰਧਰ- ਮਾਇਕ੍ਰੋਮੈਕਸ ਫੈਂਸ ਲਈ ਇਕ ਚੰਗੀ ਖਬਰ ਹੈ, ਅਸਲ 'ਚ ਕੰਪਨੀ ਨੇ ਆਪਣੇ ਆਉਣ ਵਾਲੇ ਅਗਲੇ ਨਵੇਂ ਐਂਡਰਾਇਡ ਓਰਿਓ ਗੋ ਐਡੀਸ਼ਨ ਸਮਾਰਟਫੋਨ ਦੀ ਆਧਿਕਾਰਤ ਰੂਪ ਨਾਲ ਐਲਾਨ ਕਰ ਦਿੱਤਾ ਹੈ ਕਿ ਇਹ ਸਮਾਰਟਫੋਨ ਭਾਰਤ ਗੋ ਨਾਮ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਹੈ ਕਿ ਇਹ ਨਵਾਂ ਭਾਰਤ ਗੋ ਸਮਾਰਟਫੋਨ ਜਨਵਰੀ ਦੇ ਅਖਿਰ ਤੱਕ ਉਪਲੱਬਧ ਹੋ ਜਾਵੇਗਾ। 

ਇਕ ਰਿਪੋਰਟ ਮੁਤਾਬਕ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਮਾਇਕ੍ਰੋਮੈਕਸ ਇਸ ਮਹੀਨੇ ਆਪਣਾ ਪਹਿਲਾ ਐਂਡ੍ਰਾਇਡ ਓਰਿਓ (ਗੋ ਐਡੀਸ਼ਨ) ਸਮਾਰਟਫੋਨ ਪੇਸ਼ ਕਰਣ ਵਾਲੀ ਹੈ। ਮਾਇਕ੍ਰੋਮੈਕਸ ਦੇ ਇਸ ਸਮਾਰਟਫੋਨਸ ਦੀ ਖਾਸ ਗੱਲ ਇਹ ਰਹੇਗੀ ਕਿ ਇਹ ਸਿਰਫ 2000 ਰੁਪਏ ਤੱਕ ਦੀ ਕੀਮਤ ਦੇ ਨਾਲ ਹੋ ਸਕਦਾ ਹੈ। ਹਾਲਾਂਕਿ ਮਾਇਕ੍ਰੋਮੈਕਸ ਨੇ ਫਿਲਹਾਲ ਆਪਣੇ ਭਾਰਤ ਗੋ ਸਮਾਰਟਫੋਨ ਦੀ ਕੀਮਤ ਦੇ ਬਾਰੇ 'ਚ ਕੋਈ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ 515M2 ਤੋਂ 172 ਰੈਮ ਵਾਲੀਆਂ ਸਾਰੀਆਂ ਡਿਵਾਈਸਿਜ਼ 'ਚ ਐਂਡ੍ਰਾਇਡ ਓਰਿਓ ਦੇ ਆਪਟੀਮਾਇਜ਼ ਵਰਜ਼ਨ (ਗੋ ਐਡੀਸ਼ਨ)  'ਚ ਬਿਹਤਰ ਪਰਫਾਰਮੇਨਸ, ਡਾਟਾ ਮੈਨੇਜਮੇਂਟ ਅਤੇ ਸਕਿਓਰਿਟੀ ਵਰਗੀਆਂ ਸੁਵਿਧਾਵਾਂ ਮਿਲੇਣਗੀਆਂ।

PunjabKesari

ਇਸ ਤੋਂ ਇਲਾਵਾ ਡਿਵਾਇਸ 'ਚ ਪਹਿਲਾਂ ਤੋਂ ਹੀ ਗੂਗਲ ਗੋ, ਗੂਗਲ ਅਸਿਸਟੇਂਟ ਫਾਰ ਗੋ ਐਡੀਸ਼ਨ ਸਹਿਤ ਪ੍ਰੀ-ਇੰਸਟਾਲ ਗੂਗਲ ਐਪਸ ਮਿਲਣਗੀਆਂ। ਐਂਡ੍ਰਾਇਡ ਓਰਿਓ (ਗੋ ਐਡੀਸ਼ਨ) ਸਮਾਰਟਫੋਨਸ ਲੇਟੈਸਟ ਪਲੇਅ ਸਟੋਰ ਦੇ ਨਾਲ ਆਵੇਗਾ ਜਿੱਥੋਂ ਯੂਜ਼ਰਸ ਕੋਈ ਵੀ ਐਪ ਡਾਊਨਲੋਡ ਕਰ ਸਕਦੇ ਹਨ।


Related News