ਆਖਿਰ ਆ ਹੀ ਗਈਆਂ PlayStation 4 ਲਈ PS2 ਗੇਮਜ਼
Wednesday, Dec 09, 2015 - 11:49 AM (IST)
ਜਲੰਧਰ : ਥੋੜੇ ਸਮੇਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੋਨੀ ਪਲੇ ਸਟੇਸ਼ਨ 2 ਦੀਆਂ ਗੇਮਜ਼ ਨੂੰ ਪੀ. ਐੱਸ. 4 ਲਈ ਇਮੁਲੇਟ ਕਰ ਰਿਹਾ ਹੈ ਤੇ ਸਟਾਰ ਵਾਰਜ਼ ਸੀਰਿਜ਼ ਦੀਆਂ ਕਲੈਸਿਕ ਪੀ. ਐੱਸ. 2 ਗੇਮਜ਼ ਪਹਿਲਾਂ ਹੀ ਪੇਸ਼ ਕੀਤੀਆਂ ਜਾ ਚੁੱਕੀਆਂ ਹਨ।
ਹੁਣ ਸੋਨੀ ਨੇ ਇਕ ਆਫੀਸ਼ੀਅਲ ਲਿਸਟ ਦੱਸੀ ਹੈ, ਜਿਸ ''ਚ ਉਹ ਪਲੇਅ ਸਟੇਸ਼ਨ 2 ਗੇਮਜ਼ ਹਨ, ਜਿਨ੍ਹਾਂ ਨੂੰ ਆਫੀਸ਼ੀਅਲੀ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਹੈ।
ਇਹ ਗੇਮਜ਼ ਹਨ :
ਇਨ੍ਹਾਂ ਗੇਮਜ਼ ਦੀ ਕੀਮਤ 9.99 ਡਾਲਰ ਤੋਂ 14.99 ਡਾਲਰ ਰੱਖੀ ਗਈ ਹੈ। ਇਹ ਹੀ ਨਹੀਂ ਕੰਪਨਾ ਬਹੁਤ ਜਲਦ ਹੋਰ ਵੀ ਗੇਮਜ਼ ਪੀ. ਐੱਸ. 4 ਲਿਆਵੇਗੀ, ਜਿਵੇਂ PaRappa the Rapper 2 ਤੇ The King of Fighters 2000। ਸੋਨੀ ਦਾ ਕਹਿਣਾ ਹੈ ਕਿ ਪੀ. ਐੱਸ. 2 ਗੇਮਜ਼ ਖੇਡਦੇ ਹੋਏ ਪੀ. ਐੱਸ. 4 ਦਾ ਐਕਸਪੀਰੀਅੰਸ ਦੇਣ ਲਈ 1080p ਫ੍ਰੇਮ ਵਿਊ ਦੇਣਗੇ। ਨਾਲ ਹੀ ਨਾਲ ਰਿਮੋਟ ਪਲੇਅ, ਲਾਈਵ ਬ੍ਰੋਡਕਾਸਟ, ਸ਼ੇਅਰ ਪਲੇਅ ਆਦਿ ਫੀਚਰਜ਼ ਦਾ ਮਜ਼ਾ ਵੀ ਲੈ ਸਕਦੇ ਹੋ। ਸੋਨੀ ਨੇ ਇਹ ਗੱਲ ਕਨਫਰਮ ਕੀਤਾ ਹੈ ਕਿ ਇਹ ਰੀ-ਲਾਂਚਡ ਗੇਜ਼ ਡਿਸਕ ਸਪੋਰਟਿਵ ਨਹੀਂ ਹਨ।
