Ferrari ਨੇ ਸ਼ੋਅ ਕੀਤਾ ਨਵੀਂ ਕਾਰ ਦਾ ਕਾਂਸੈਪਟ (ਵੀਡੀਓ)
Saturday, Jan 23, 2016 - 06:31 PM (IST)
ਜਲੰਧਰ: ferrari ਆਪਣੀ ਸੁਪਰਕਰਸ ਨੂੰ ਹੋਰ ਚੰਗਾ ਬਣਾਉਣ ਦੇ ਟੀਚੇ ਨਾਲ ਹਮੇਸ਼ਾ ਹੀ ਨਵੇਂ ਕਾਂਸੈਪਟਜ਼ ''ਤੇ ਕੰਮ ਕਰਦੀ ਰਹੀ ਹੈ ਅਤੇ ਹੁਣ ਕੰਪਨੀ ਨੇ ਆਪਣੇ ਫਿਊਚਰ ਮਾਡਲ ਨੂੰ ਇਕ ਵੀਡੀਓ ''ਚ ਸ਼ੋਅ ਕੀਤਾ ਹੈ। ਇਸ ਵੀਡੀਓ ''ਚ ਕਾਂਸੈਪਟ ਕਾਰ ਦਾ Exterior ਲੁੱਕ ਦੇ ਨਾਲ-ਨਾਲ ਇੰਟੀਰਿਅਰ ਲੁੱਕ ਨੂੰ ਵੀ ਸ਼ੋਅ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਪਹਿਲੀ ਅਜਿਹੀ ਕਾਰ ਹੋਵੇਗੀ ਜੋ ਸਾਹਮਣੇ ਵੱਲ ਦੀ ਖੁੱਲੇਗੀ ਅਤੇ ਕਾਰ ਡਰਾਈਵਰ ਨੂੰ ਵੱਖ ਤਰ੍ਹਾਂ ਦਾ ਅਨੁਭਵ ਦਵੇਗੀ। ਇਸ ਦੇ ਇੰਟੀਰਿਅਰ ਕਾਰ ਦੇਖਣ ਵਾਲੇ ਲਈ ਆਕਰਸ਼ਨ ਦਾ ਕੇਂਦਰ ਬਣਨਗੇ। ਇਸ ਕਾਰ ਨੂੰ Manifesto ਨਾਮ ਦਿੱਤਾ ਜਾਵੇਗਾ ਜੋ ਪਾਵਰ ਅਤੇ ਪਰਫਾਰਮੈਂਸ ਦੇ ਮਾਮਲੇ ''ਚ ਸਾਰੀਆਂ ਕਾਰਾਂ ਨਾਲੋਂ ਚੰਗੀ ਹੋਵੇਗੀ। ਇਸ ਕਾਂਸੈਪਟ ਕਾਰ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।