ਆ ਗਈ ਫਰਾਰੀ ਦੀ ਸਭ ਤੋਂ ਪਾਵਰਫੁੱਲ ਕਾਰ, ਜਾਣੋ ਖੂਬੀਆਂ

06/03/2019 2:04:26 PM

ਆਟੋ ਡੈਸਕ– ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਆਪਣੀ ਪਹਿਲੀ ਪਲੱਗ-ਇਨ ਹਾਈਬ੍ਰਿਡ ਕਾਰ Ferrari SF90 Stradale ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਪਾਵਰਫੁੱਲ, ਸਭ ਤੋਂ ਐਡਵਾਂਸਡ ਅਤੇ ਸਭ ਤੋਂ ਤੇਜ਼ ਸਟਰੀਟ ਲੀਗਲ ਕਾਰ ਹੈ। ਆਓ ਤੁਹਾਨੂੰ ਇਸ ਸ਼ਾਨਦਰਾ ਕਾਰ ਬਾਰੇ ਦੱਸਦੇ ਹਾਂ-

PunjabKesari

ਲੁੱਕ
ਸ਼ਾਰਪ ਏਅਰੋਡਾਇਨਾਮਿਕ ਹੁਡ ਅਤੇ ਬਬਲ ਸ਼ੇਪ ਕੈਬਿਨ ਦੇ ਨਾਲ SF90 Stradale ਆਈਕਾਨਿਕ ਫਰਾਰੀ ਡਿਜ਼ਾਈਨ ਵਾਲੀ ਕਾਰ ਹੈ। ਇਸ ਦੀਆਂ ਸੀ ਸ਼ੇਪ ਵਾਲੀਆਂ ਐੱਲ.ਈ.ਡੀ. ਹੈੱਡਲਾਈਟਸ ਬ੍ਰੇਕ ਏਅਰ ਇੰਟੈਕਸ ਦੇ ਨਾਲ ਦਿੱਤੀਆਂ ਗਈਆਂ ਹਨ। ਸੈਂਟਰਲ ਮਾਊਂਟਿਡ ਐਗਜਾਸਟ ਪਾਈਪ ਨੂੰ ਕਾਫੀ ਉੱਚਾ ਰੱਖਿਆ ਗਿਆ ਹੈ। ਕੁਲ ਮਿਲਾ ਕੇ ਇਹ ਫਰਾਰੀ ਦੀ ਸ਼ਾਨਦਾਰ ਲੁੱਕ ਵਾਲੀ ਸੁਪਰਕਾਰ ਹੈ। 

PunjabKesari

ਇੰਟੀਰੀਅਰ
ਇਸ ਸੁਪਰਕਾਰ ਦਾ ਕੈਬਿਨ ਕਲਾਸਿਕ ਅਤੇ ਐਡਵਾਂਸਡ ਟੈਕਨਾਲੋਜੀ ਨਾਲ ਲੈਸ ਹੈ। ਇਸ ਵਿਚ ਨਵਾਂ ਕੀ-ਲੈੱਸ ਐਂਟਰੀ ਸਿਸਟਮ, ਅੰਦਰੋਂ ਦਰਵਾਜੇ ਖੋਲ੍ਹਣ ਲਈ ਪੁੱਸ਼ ਬਟਨ ਅਤੇ 16-ਇੰਚ ਦਾ ਕਵਰਡ ਡਿਜੀਟਲ ਇੰਸਟੂਮੈਂਟ ਕਲੱਸਟਰ ਦਿੱਤਾ ਗਿਆ ਹੈ। ਇਸ ਦੀ ਸਟੀਅਰਿੰਗ ਵ੍ਹੀਲ ’ਤੇ ਟੱਚਪੈਡ ਅਤੇ ਬਟਨ ਹਨ, ਜਿਸ ਨਾਲ ਡਰਾਈਵਰ ਕਾਰ ਦੇ ਲਗਭਗ ਹਰ ਪਹਿਲੂ ਨੂੰ ਕੰਟਰੋਲ ਕਰ ਸਕਦਾ ਹੈ। 

PunjabKesari

ਪਾਵਰ
ਇਸ ਨਵੀਂ ਸੁਪਰਕਾਰ ’ਚ 4-ਲੀਟਰ ਦਾ ਵੀ-8 ਟਰਬੋ ਇੰਜਣ ਦਿੱਤਾ ਗਿਆ ਹੈ ਜੋ 769 bhp ਦੀ ਪਾਵਰ ਪੈਦਾ ਕਰਦਾ ਹੈ। ਫਰਾਰੀ ਨੇ ਇਸ ਦੇ ਨਾਲ ਤਿੰਨ ਇਲੈਕਟ੍ਰਿਕ ਮੋਟਰ ਦਿੱਤੇ ਹਨ, ਜੋ ਮਿਲ ਕੇ 217 bhp ਦੀ ਪਾਵਰ ਪੈਦਾ ਕਰਦੇ ਹਨ। ਇਸ ਤਰ੍ਹਾਂ ਫਰਾਰੀ SF90 Stradale ਦਾ ਪੂਰਾ ਪਾਵਰ ਆਊਟ ਪੁਟ 986 bhp ਹੈ। ਇੰਜਣ 8-ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ।

PunjabKesari

ਸਪੀਡ
ਹਾਈਬ੍ਰਿਡ ਇੰਜਣ ਦੇ ਨਾਲ ਇਹ ਕਾਰ ਸਿਰਫ 2.5 ਸੈਕੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਹ ਸਪੀਡ ਆਮ ਸੜਕਾਂ ’ਤੇ ਚੱਲਣ ਵਾਲੀ ਫਰਾਰੀ ਲਈ ਰਿਕਾਰਡ ਹੈ। ਇਸ ਦੀ ਟਾਪ ਸਪੀਡ 342 ਕਿਲੋਮੀਟਰ ਪ੍ਰਤੀ ਘੰਟਾ ਹੈ। ਉਥੇ ਹੀ ਸਿਰਫ ਇਲੈਕਟ੍ਰਿਕ ਮੋਡ ’ਚ ਇਹ ਫੁੱਲ ਚਾਰਜ ਹੋਣ ’ਤੇ 25.7 ਕਿਲੋਮੀਟਰ ਦੀ ਰੇਂਜ ਦੇਵੇਗੀ। ਇਸ ਮੋਡ ’ਚ ਇਸ ਦੀ ਟਾਪ ਸਪੀਡ 135 ਕਿਲੋਮੀਟਰ ਪ੍ਰਦੀ ਘੰਟਾ ਹੈ। 


Related News