ਗੂਗਲ ਦੇ ਇਕ ਹੋਰ ਨੈਕਸਸ ਡਾਵਾਈਸ ਦੇ ਫੀਚਰਜ਼ ਹੋਏ ਲੀਕ

Friday, Aug 05, 2016 - 03:15 PM (IST)

ਗੂਗਲ ਦੇ ਇਕ ਹੋਰ ਨੈਕਸਸ ਡਾਵਾਈਸ ਦੇ ਫੀਚਰਜ਼ ਹੋਏ ਲੀਕ

ਜਲੰਧਰ- ਸਮਰਾਟਫੋਨ ਚਾਹੇ ਛੋਟਾ ਹੈ ਜਾਂ ਵੱਡਾ, ਨਾਮੀਂ ਕੰਪਨੀਆਂ ਦੇ ਸਮਾਟਫੋਂਸ ਲਾਂਚ ਹੋਣ ਤੋਂ ਪਹਿਲਾਂ ਹੀ ਚਰਚਾ ''ਚ ਆ ਜਾਂਦੇ ਹਨ। ਆਈਫੋਨ 7 ਦੀਆਂ ਖਬਰਾਂ ਤੋਂ ਬਾਅਦ ਹੁਣ ਨਵੇਂ ਨੈਕਸਸ ਡਿਵਾਈਸ ਦੀਆਂ ਖਬਰਾਂ ਜ਼ੋਰਾਂ ''ਤੇ ਹਨ। ਐੱਚ.ਟੀ.ਸੀ. ਵੱਲੋਂ ਬਣਾਏ ਜਾ ਰਹੇ ਨੈਕਸਸ ਡਿਵਾਈਸ ਦਾ ਨਾਂ ਕਾਡਨਾਮ ਮਰਲਿਨ ਅਤੇ ਸੈਲਫਿਸ਼ ਹੈ। ਗੀਕਬੈਂਚ ''ਤੇ ਤਾਂ ਮਰਲਿਨ ਸਮਾਰਟਫੋਨ ਲਿਸਟ ਹੋ ਚੁੱਕਾ ਹੈ ਅਤੇ ਇਸ ਦੇ ਫਚੀਰਸ ਵੀ ਪਹਿਲਾਂ ਹੀ ਦੇਖਣ ਨੂੰ ਮਿਲ ਚੁੱਕੇ ਹਨ। ਹੁਣ ਸੈਲਫਿਸ਼ ਸਮਾਰਟਫੋਨ ਦੇ ਫੀਚਰਸ ਵੀ ਸਾਹਮਣੇ ਆਏ ਹਨ ਪਰ ਇਸ ਨੂੰ ਬੀ.ਐੱਫ.ਐਕਸ.ਬੈਂਚ ''ਤੇ ਲਿਸਟ ਕੀਤਾ ਗਿਆ ਹੈ। 

ਰਿਪੋਰਟ ਮੁਤਾਬਕ ਇਸ ਸਮਾਰਟਫੋਨ ''ਚ 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੋਵੇਗੀ। ਇਸ ਵਿਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ, 4ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਫੋਟੋਗ੍ਰਾਫੀ ਲਈ ਇਸ ਵਿਚ 12 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਨੈਕਸਸ ਡਿਵਾਈਸ ਹੈ ਤਾਂ ਇਸ ਵਿਚ ਐਂਡ੍ਰਾਇਡ ਦਾ ਲੇਟੈਸਟ ਵਰਜਡਨ 7.0 ਨੁਗਟ ਆਪਰੇਟਿੰਗ ਸਿਸਟਮ ਆਊਟ ਆਫ ਬਾਕਸ ਆਏਗਾ।


Related News