ਆਈਫੋਨ ਯੂਜ਼ਰਸ ਵੀ ਖੇਡ ਸਕਣਗੇ FAU-G ਗੇਮ, ਐਪ ਸਟੋਰ ’ਤੇ ਹੋਈ ਉਪਲੱਬਧ

Saturday, Mar 27, 2021 - 04:54 PM (IST)

ਆਈਫੋਨ ਯੂਜ਼ਰਸ ਵੀ ਖੇਡ ਸਕਣਗੇ FAU-G ਗੇਮ, ਐਪ ਸਟੋਰ ’ਤੇ ਹੋਈ ਉਪਲੱਬਧ

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਐਪਲ ਦਾ ਪ੍ਰੋਡਕਟ ਹੈ ਅਤੇ ਤੁਸੀਂ ਉਸ ਵਿਚ FAU-G ਗੇਮ ਖੇਡਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। FAU-G ਗੇਮ ਨੂੰ ਹੁਣ ਐਂਡਰਾਇਡ ਯੂਜ਼ਰਸ ਤੋਂ ਇਲਾਵਾ ਆਈਫੋਨ ਯੂਜ਼ਰਸ ਲਈ ਵੀ ਉਪਲੱਬਧ ਕਰ ਦਿੱਤਾ ਗਿਆ ਹੈ। FAU-G ਐਕਸ਼ਨ ਗੇਮ ਨੂੰ ਐਪਲ ਦੇ ਐਪ ਸਟੋਰ ’ਤੇ ਲਿਸਟ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਸਾਈਜ਼ 643 ਐੱਮ.ਬੀ. ਹੈ ਪਰ ਇਸ ਨੂੰ ਖੇਡਣ ਲਈ ਗੇਮਰ ਕੋਲ ਆਈ.ਓ.ਐੱਸ. 10.0 ਜਾਂ ਆਈਪੈਡ ਓ.ਐੱਸ. 10.0 ’ਤੇ ਕੰਮ ਕਰਨ ਵਾਲੀ ਐਪਲ ਡਿਵਾਈਸ ਹੋਣੀ ਜ਼ਰੂਰੀ ਹੈ। 

ਇਸ ਗੇਮ ਨੂੰ ਐਪਲ ਐਪ ਸਟੋਰ ’ਤੇ ਬਿਲਕੁਲ ਮੁਫ਼ਤ ’ਚ ਲਿਸਟ ਕੀਤਾ ਗਿਆ ਹੈ ਪਰ ਇਸ ਵਿਚ ਐਪ ਇਨ ਪਰਚੇਸਿਸ ਤੁਸੀਂ ਕਰ ਸਕਦੇ ਹੋ। FAU-G ਗੇਮ ਦੇ ਅੰਦਰ 89 ਰੁਪਏ ਖਰਚ ਕਰਕੇ ਤੁਸੀਂ 30 ਸਿੱਕੇ ਖ਼ਰੀਦ ਸਕਦੇ ਹੋ ਅਤੇ 899 ਰੁਪਏ ਖਰਚ ਕਰਨ ’ਤੇ ਤੁਹਾਨੂੰ 1200 ਸਿੱਕੇ ਮਿਲਦੇ ਹਨ। 


author

Rakesh

Content Editor

Related News