FAU-G ਗੇਮ ਇਸੇ ਮਹੀਨੇ ਹੋਵੇਗੀ ਲਾਂਚ, PUBG ਨੂੰ ਮਿਲੇਗੀ ਟੱਕਰ

Saturday, Dec 05, 2020 - 04:54 PM (IST)

FAU-G ਗੇਮ ਇਸੇ ਮਹੀਨੇ ਹੋਵੇਗੀ ਲਾਂਚ, PUBG ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਭਾਰਤ ਸਰਕਾਰ ਨੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਧਿਆਨ ’ਚ ਰੱਕਦੇ ਹੋਏ ਇਸ ਸਾਲ ਕਈ ਚੀਨੀ ਐਪਸ ਅਤੇ ਗੇਮਾਂ ’ਤੇ ਰੋਕ ਲਗਾਈ ਹੈ। ਇਨ੍ਹਾਂ ’ਚ ਲੋਕਪ੍ਰਸਿੱਧ ਪਬਜੀ ਮੋਬਾਇਲ ਗੇਮ ਵੀ ਸ਼ਾਮਲ ਹੈ। ਇਸ ਗੇਮ ’ਤੇ ਬੈਨ ਲੱਗਣ ਤੋਂ ਬਾਅਦ ਯੂਜ਼ਰਸ ਨੂੰ ਇਸ ਦਾ ਬਿਹਤਰ ਆਪਸ਼ਨ ਉਪਲੱਬਧ ਕਰਵਾਉਣ ਲਈ FAU-G ਗੇਮ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੇਮ ਨੂੰ ਪਿਛਲੇ ਦਿਨੀਂ ਪ੍ਰੀ-ਰਜਿਸਟ੍ਰੇਸ਼ਨ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਸਿਰਫ ਤਿੰਨ ਦਿਨਾਂ ’ਚ ਹੀ 10 ਲੱਖ ਤੋਂ ਜ਼ਿਆਦਾ ਯੂਜ਼ਰਸ ਇਸ ਲਈ ਰਜਿਸਟ੍ਰੇਸ਼ਨ ਕਰ ਚੁੱਕੇ ਹਨ। ਉਥੇ ਹੀ ਹੁਣ ਇਸ ਦੀ ਲਾਂਚ ਤਾਰੀਖ਼ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। 

InsideSport ਵੈੱਬਸਾਈਟ ਦੀ ਰਿਪੋਰਟ ਮੁਤਾਬਕ, FAU-G ਗੇਮ ਨੂੰ ਅਧਿਕਾਰਤ ਤੌਰ ’ਤੇ ਭਾਰਤ ’ਚ ਇਸ ਮਹੀਨੇ ਦੇ ਅਖੀਰ ਤਕ ਲਾਂਚ ਕੀਤਾ ਜਾ ਸਕਦਾ ਹੈ। ਯਾਨੀ ਜਲਦ ਹੀ ਯੂਜ਼ਰਸ ’ਚ ਇਸ ਦਾ ਇਤਜ਼ਾਰ ਖ਼ਤਮ ਹੋਣ ਵਾਲਾ ਹੈ। ਹਾਲਾਂਕਿ, FAU-G ਦੀ ਡਿਵੈਲਪਰ ਕੰਪਨੀ ਵਲੋਂ ਇਸ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਪ੍ਰੀ-ਰਜਿਸਟ੍ਰੇਸ਼ਨ ਅਤੇ ਤਾਜ਼ਾ ਰਿਪੋਰਟ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਇਸ ਗੇਮ ਲਈ ਯੂਜ਼ਰਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। 

ਦੱਸ ਦੇਈਏ ਕਿ ਹਾਲ ਹੀ ’ਚ FAU-G ਗੇਮ ਦੀ ਡਿਵੈਲਪਰ ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਸਿਰਫ ਤਿੰਨ ਦਿਨਾਂ ਦੇ ਅੰਦਰ FAU-G ਗੇਮ ਨੂੰ 10 ਲੱਖ ਤੋਂ ਜ਼ਿਆਦਾ ਲੋਕ ਪ੍ਰੀ-ਰਜਿਸਟਰ ਕਰ ਚੁੱਕੇ ਹਨ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਯੂਜ਼ਰ ’ਚ ਇਹ ਗੇਮ ਲਾਂਚ ਤੋਂ ਪਹਿਲਾਂ ਹੀ ਲੋਕਪ੍ਰਸਿੱਧ ਹੋਣ ਲੱਗੀ ਹੈ। ਜੇਕਰ ਤੁਸੀਂ ਵੀ ਇਸ ਗੇਮ ਲਈ ਪ੍ਰੀ-ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਗੂਗਲ ਪਲੇਅ ਸਟੋਰ ’ਤੇ ਜਾ ਕੇ ਕਰ ਸਕਦੇ ਹੋ। 


author

Rakesh

Content Editor

Related News