ਸਾਵਧਾਨ ! ਗੂਗਲ ਪਲੇਅ ਸਟੋਰ ''ਤੇ ਆਈ ਨਕਲੀ ''ਪੋਕੇਮੋਨ ਗੋ'' ਐਪ

Saturday, Jul 23, 2016 - 03:59 PM (IST)

ਸਾਵਧਾਨ ! ਗੂਗਲ ਪਲੇਅ ਸਟੋਰ ''ਤੇ ਆਈ ਨਕਲੀ ''ਪੋਕੇਮੋਨ ਗੋ'' ਐਪ

ਜਲੰਧਰ : ਅੱਜਕਲ ਸਭ ਦੇ ਆਕਰਸ਼ਨ ਦਾ ਕਾਰਨ ਬਣ ਰਹੀ ਪੋਕੇਮੋਨ ਗੋ ਗੇਮ ਦੀ ਮਸ਼ਹੂਰੀ ਨੂੰ ਦੇਖਦੇ ਹੋਏ ਗੂਗਲ ਪਲੇਅ ਸਟੋਰ ''ਤੇ ਕੁਝ ਲੋਕਾਂ ਨੇ ਇਸ ਨਾਂ ਤੋਂ ਨਕਲੀ ਗੇਮਸ ਪਾ ਦਿੱਤੀਆਂ ਹਨ। ਸਾਫਟਵੇਅਰ ਸਕਿਓਰਿਟੀ ਕੰਪਨੀ ਈ. ਐੱਸ. ਈ. ਟੀ. ਦਾ ਕਹਿਣਾ ਹੈ ਕਿ ਇਹ ਗੇਮ ਸਮਾਰਟਫੋਨ ਲਈ ਬਹੁਤ ਖਤਰਨਾਕ ਹੈ। ਇਸ ਫੇਕ ਗੇਮ ਦਾ ਨਾਂ ਪੋਕੇਮੋਨ ਗੋ ਅਲਟੀਮੇਟ ਹੈ ਤੇ ਇਸ ਫੇਕ ਐਪ ਨੂੰ ਕਈ ਲੋਕ ਡਾਊਨਲੋਡ ਕਰ ਚੁੱਕੇ ਹਨ। 

 

ਜਾਣਕਾਰੀ ਦੇ ਮੁਤਾਬਿਕ ਇਹ ਇਕ ਮਾਲਵੇਅਰ ਨਾਲ ਅਟੈਚਡ ਐਪ ਹੈ ਜਿਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਪੋਕੇਮੋਨ ਗੋ ਦੀ ਬਜਾਏ ਪੀ. ਆਈ. ਨੈੱਟਵਰਕ ਨਾਂ ਦੀ ਐਪ ਡਾਊਨਲੋਡ ਹੋ ਜਾਂਦੀ ਹੈ ਤੋ ਫੋਨ ਫ੍ਰੀਜ਼ ਹੋ ਜਾਂਦਾ ਹੈ ਤੇ ਫੋਨ ਨੂੰ ਠੀਕ ਕਰਨ ਲਈ ਫੋਨ ਦੀ ਬੈਟਰੀ ਕੱਢ ਕੇ ਫੋਨ ਨੂੰ ਰੀ-ਬੂਟ ਕਰਨਾ ਪੈਂਦਾ ਹੈ। ਰੀ-ਬੂਟ ਹੋਣ ਤੋਂ ਬਾਅਦ ਇਹ ਐਪ ਬੈਕਗ੍ਰਾਊਂਡ ''ਚ ਰਨ ਕਰਦੀ ਹੋਈ ਫੇਕ ਐਡ ਕਲਿਕ ਜਨਰੇਟਰ ਦੀ ਤਰ੍ਹਾਂ ਕੰਮ ਕਰਦੀ ਹੈ। ਜੇ ਤੁਸੀਂ ਵੀ ਅਜਿਹੀ ਕੋਈ ਐਪ ਡਾਊਨਲੋਡ ਕਰ ਲਈ ਹੈ ਤਾਂ ਜਲਦ ਤੋਂ ਜਲਦ ਇਸ ਐਪ ਨੂੰ ਐਪਲੀਕੇਸ਼ਨ ਮੈਨੇਜਰ ਦੀ ਮਦਦ ਨਾਲ ਅਨ-ਇਨਸਟਾਲ ਕਰ ਦਿਓ।


Related News