Whatsapp: ਇਨ੍ਹਾਂ ਫੇਕ ਮੈਸੇਜ 'ਤੇ ਇਕ ਕਲਿਕ ਨਾਲ ਲੀਕ ਹੋ ਸਕਦੀ ਹੈ ਤੁਹਾਡੀ ਨਿੱਜੀ ਜਾਣਕਾਰੀ

01/20/2019 2:02:22 PM

ਗੈਜੇਟ ਡੈਸਕ : ਜੇ ਤੁਸੀਂ ਰੋਜ਼ਾਨਾ ਦੀ ਜ਼ਿੰਦਗੀ ’ਚ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਵਟਸਐਪ ’ਤੇ ਫਰਜ਼ੀ ਮੈਸੇਜ ਕਾਫੀ ਤੇਜ਼ੀ ਨਾਲ ਵਧ ਰਹੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਭੁਲੇਖੇ ਵਿਚ ਪੈ ਰਹੇ ਹਨ। ਫ੍ਰੀ ਏਅਰ ਟਿਕਟਾਂ ਤੋਂ ਲੈ ਕੇ ਆਯੁਸ਼ਮਾਨ ਭਾਰਤ ਦੀ ਰਜਿਸਟ੍ਰੇਸ਼ਨ ਤਕ ਫੇਕ ਮੈਸੇਜ ਵਟਸਐਪ ’ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮੈਸੇਜਿਜ਼ ਵਿਚ ਲਿੰਕ ਦਿੱਤਾ ਜਾਂਦਾ ਹੈ, ਜਿਸ ’ਤੇ ਕਲਿੱਕ ਕਰਨ ਨਾਲ ਮਾਲਵੇਅਰ ਤੁਹਾਡੀ ਡਿਵਾਈਸ ਵਿਚ ਇੰਸਟਾਲ ਹੋ ਜਾਂਦਾ ਹੈ, ਜੋ ਫੋਨ ਨੂੰ ਹੈਕ ਕਰ ਸਕਦਾ ਹੈ ਅਤੇ ਬੈਂਕ ਕਾਰਡ ਦੀ ਡਿਟੇਲ ਮੰਗ ਕੇ ਪੈਸੇ ਚੋਰੀ ਕਰ ਸਕਦਾ ਹੈ।

ਵਾਇਰਲ ਹੋ ਰਹੀਆਂ ਹਨ ਫ੍ਰੀ ਏਅਰ ਟਿਕਟਾਂ
ਵਟਸਐਪ ਯੂਜ਼ਰਜ਼ ਨੇ ਰਿਪੋਰਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਫ੍ਰੀ ਏਅਰ ਟਿਕਟਾਂ ਵਾਲੇ ਮੈਸੇਜ ਆਏ ਹਨ, ਜਿਨ੍ਹਾਂ ਵਿਚ ਇਕ ਲਿੰਕ ਦਿੱਤਾ ਗਿਆ ਹੈ। ਇਹ ਮੈਸੇਜ ਵੱਖ-ਵੱਖ ਏਅਰਲਾਈਨਜ਼ ਦੇ ਨਾਂ ਨਾਲ ਭੇਜਿਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਫੇਕ ਹੈ। ਅਜਿਹੇ ਮੈਸੇਜ ਆਉਣ ’ਤੇ ਇਸ ’ਤੇ ਬਿਲਕੁਲ ਕਲਿੱਕ ਨਾ ਕਰੋ।PunjabKesari
ਆਯੁਸ਼ਮਾਨ ਭਾਰਤ ਰਜਿਸਟ੍ਰੇਸ਼ਨ
ਇਸ ਤੋਂ ਇਲਾਵਾ ਵ੍ਹਟਸਐਪ ’ਤੇ ਆਯੁਸ਼ਮਾਨ ਭਾਰਤ ਰਜਿਸਟ੍ਰੇਸ਼ਨ ਨਾਲ ਜੁੜਿਆ ਮੈਸੇਜ ਫਾਰਵਰਡ ਹੋ ਰਿਹਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ 5 ਲੱਖ ਰੁਪਏ ਦਾ ਬੀਮਾ ਮੁਫਤ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਪਲਾਈ ਕਰਨ ਦੀ ਅੰਤਿਮ ਤਰੀਕ ਵੀ ਨਜ਼ਰ ਆਉਂਦੀ ਹੈ, ਜੋ ਹਰੇਕ ਮੈਸੇਜ ਵਿਚ ਵੱਖ-ਵੱਖ ਸ਼ੋਅ ਹੋ ਰਹੀ ਹੈ। ਇਸ ਮੈਸੇਜ ਵਿਚ ਇਕ ਲਿੰਕ ਵੀ ਦਿੱਤਾ ਗਿਆ ਹੈ, ਜੋ ਮਾਲਵੇਅਰ ਤੋਂ ਪ੍ਰਭਾਵਿਤ ਹੈ।

ਬੰਦ ਨਹੀਂ ਹੋਏ ਵ੍ਹਟਸਐਪ ਗੋਲਡ ਮੈਸੇਜ
ਅਸੀਂ ਪਹਿਲਾਂ ਵੀ ਖਬਰ ਰਾਹੀਂ ਦੱਸਿਆ ਸੀ ਕਿ ਵਟਸਐਪ ਵਿਚ WhatsAppGold ਨਾਂ ਦਾ ਫਰਜ਼ੀ ਮੈਸੇਜ ਫੈਲਾਇਆ ਜਾ ਰਿਹਾ ਹੈ, ਜੋ ਵਟਸਐਪ ਦਾ ਖਾਸ ਗੋਲਡ ਵਰਜ਼ਨ ਡਾਊਨਲੋਡ ਕਰਨ ਲਈ ਕਹਿੰਦਾ ਹੈ। ਮੈਸੇਜ ਵਿਚ ਦੱਸਿਆ ਜਾ ਰਿਹਾ ਹੈ ਕਿ ਨਵਾਂ ਵਟਸਐਪ ਗੋਲਡ ਡਾਊਨਲੋਡ ਕਰ ਕੇ ਤੁਸੀਂ 100 ਫੋਟੋਆਂ ਭੇਜ ਸਕੋਗੇ ਅਤੇ ਤੁਹਾਨੂੰ ਨਵੇਂ ਇਮੋਜੀ ਵੀ ਮਿਲਣਗੇ। ਇਸ ਵਿਚ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਨ ਨਾਲ ਯੂਜ਼ਰ ਵਾਇਰਸ ਤੋਂ ਪ੍ਰਭਾਵਿਤ ਵੈੱਬਸਾਈਟ ’ਤੇ ਪਹੁੰਚ ਜਾਂਦੇ ਹਨ, ਜਿਥੇ ਉਨ੍ਹਾਂ ਦੇ ਫੋਨ ਦਾ ਡਾਟਾ ਚੋਰੀ ਹੋ ਰਿਹਾ ਹੈ। ਇਹ ਸਮੱਸਿਆ ਮੀਡੀਆ ਵਲੋਂ ਉਜਾਗਰ ਕਰਨ ਤੋਂ ਬਾਅਦ ਵੀ ਘਟਣ ਦੀ ਬਜਾਏ ਵਧ ਰਹੀ ਹੈ।PunjabKesari
ਇੰਝ ਬਚਣ ਯੂਜ਼ਰ
ਜੇ ਤੁਹਾਨੂੰ ਵਟਸਐਪ ’ਤੇ ਇਸ ਤਰ੍ਹਾਂ ਦਾਕ ਕੋਈ ਮੈਸੇਜ ਆਉਂਦਾ ਹੈ ਤਾਂ ਬਿਲਕੁਲ ਵੀ ਉਸ ’ਤੇ ਕਲਿੱਕ ਨਾ ਕਰੋ ਅਤੇ ਅਜਿਹੇ ਮੈਸੇਜ ਨੂੰ ਕਦੇ ਫਾਰਵਰਡ ਨਾ ਕਰੋ ਕਿਉਂਕਿ ਇਸ ਤਰ੍ਹਾਂ ਦੇ ਫੇਕ ਮੈਸੇਜ ਫਾਰਵਰਡ ਕਰਨ ਨਾਲ ਹੀ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਭਾਰਤੀ ਯੂਜ਼ਰ ਨੂੰ ਅਟੈਕ ਦਾ ਸ਼ਿਕਾਰ ਬਣਾ ਰਹੇ ਹਨ। ਜੇ ਕਿਸੇ ਅਣਜਾਣ ਨੰਬਰ ਤੋਂ ਤੁਹਾਨੂੰ ਇਹ ਮੈਸੇਜ ਆਉਂਦਾ ਹੈ ਤਾਂ ਇਸ ਨੰਬਰ ਨੂੰ ਬਲਾਕ ਕਰ ਦਿਓ।


Related News