ਪਾਵਰ ਸੈਲਫੀ ਸਟੂਡੀਓ ਤੋਂ ਘੱਟ ਨਹੀਂ ਹੈ FaceTune 2 ਐਪ
Sunday, Nov 27, 2016 - 11:03 AM (IST)
ਜਲੰਧਰ- ਬਹੁਤ ਸਾਰੇ ਲੋਕ ਸਮਾਰਟਫੋਨ ਨਾਲ ਹੀ ਫੋਟੋਗ੍ਰਾਫੀ ਕਰਨਾ ਪਸੰਦ ਕਰਦੇ ਹਨ ਅਤੇ ਇਸ ਲਈ ਬਿਹਤਰੀਨ ਕੈਮਰੇ ਵਾਲੇ ਸਮਾਰਟਫੋਨਜ਼ ਅਤੇ ਅਜਿਹੇ ਐਪਸ ਲਾਂਚ ਹੋ ਰਹੇ ਹਨ ਜਿਸ ਨਾਲ ਫੋਟੋ ਚੰਗੀ ਖਿੱਚੀ ਜਾ ਸਕੇ। ਇਸਰਾਈਲੀ ਡਿਵੈੱਲਪਰ Lightricks ਨੇ ਫੇਸਟਿਊਨ ਦੇ ਨਵੇਂ ਵਰਜ਼ਨ ਫੇਸਟਿਊਨ-2 ਨੂੰ ਲਾਂਚ ਕੀਤਾ ਹੈ। ਫੇਸਟਿਊਨ ਦੀ ਤਰ੍ਹਾਂ ਹੀ ਫੇਸਟਿਊਨ-2 ਵੀ ਫ੍ਰੀ ''ਚ ਉਪਲੱਬਧ ਹੈ ਅਤੇ ਆਈ. ਓ. ਐੱਸ. ਯੂਜ਼ਰਸ ਇਸ ਦੀ ਵਰਤੋਂ ਕਰ ਸਕਦੇ ਹਨ।
ਫੇਸਟਿਊਨ 2 ਨੂੰ ਤੁਸੀਂ ਇਕ ਪਾਵਰਫੁਲ ਟੂਲ ਦੇ ਰੂਪ ''ਚ ਵਰਤਣਾ ਚਾਹੁੰਦੇ ਹੋ ਤਾਂ ਪੈਸਾ ਦੇ ਕੇ ਇਸ ਦਾ ਫੁਲ ਵਰਜ਼ਨ (ਮਹੀਨੇ ਅਤੇ ਸਾਲ ਦਾ ਸਬਸਕ੍ਰਿਪਸ਼ਨ) ਵੀ ਡਾਊਨਲੋਡ ਕਰ ਸਕਦੇ ਹੋ। ਇਸ ਐਪ ਦਾ ਸਾਈਜ਼ 114 ਐੱਮ. ਬੀ. ਹੈ ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਇਕ ਹੋ ਜੋ 100 ਫੋਟੋਜ਼ ਖਿੱਚ ਕੇ ਇਕ ਫੋਟੋ ਇੰਸਟਾਗ੍ਰਾਮ ''ਤੇ ਅਪਲੋਡ ਕਰਨ ਦੀ ਸੋਚਦੇ ਹੋ ਤਾਂ ਫੇਸਟਿਊਨ 2 ਤੁਹਾਡੇ ਲਈ ਹੈ।
ਟੂਲਜ਼
ਜੇਕਰ ਤੁਸੀਂ ਇਕ ਬਿਹਤਰੀਨ ਸੈਲਫੀ ਖਿੱਚਣ ਦੀ ਪ੍ਰੈਕਟਿਸ ਕਰ ਰਹੇ ਹੋ ਤਾਂ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਐਪ ਕਿੰਨਾ ਪਾਵਰਫੁੱਲ ਹੈ। ਲਾਈਵ ਪ੍ਰੀਵਿਊ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਵਾਈਟੀਨਿੰਗ ਅਤੇ ਸਕਿਨ ਇਫੈਕਟ ਨਾਲ ਤੁਹਾਡੀ ਫੋਟੋ ਕਿਹੋ ਜਿਹੀ ਲੱਗੇਗੀ। ਫੇਸ ਟੂਲ ਦੀ ਮਦਦ ਨਾਲ ਅੱਖਾਂ, ਨੱਕ, ਮੂੰਹ ਅਤੇ ਗੱਲ੍ਹਾਂ ਨੂੰ ਨਵੀਂ ਆਕ੍ਰਿਤੀ ਦੇ ਸਕਦੇ ਹੈ ਜੋ ਫੇਸਟਿਊਨ ਮਸ਼ੀਨ ਲਰਨਿੰਗ ਦੀ ਮਦਦ ਨਾਲ ਸਵੈਚਲਿਤ ਰੂਪ ਨਾਲ 3 ਡੀ ਮਾਡਲ ਬਣਾਉਂਦੀ ਹੈ। ਇਸੇ ਨਾਲ ਬਹੁਤ ਸਾਰੇ ਐਪਸ ਦੀ ਤਰ੍ਹਾਂ ਲਾਈਟ ਵੀ ਦੇ ਸਕਦੇ ਹੋ, ਹਾਲਾਂਕਿ ਇਸ ''ਚ ਲਾਈਟਨਿੰਗ ਵੀ ਓਰਿਜਨਲ ਦੀ ਤਰ੍ਹਾਂ ਲੱਗਦੀ ਹੈ ਨਾ ਕਿ ਕਿਸੇ ਇਫੈਕਟ ਦੀ ਤਰ੍ਹਾਂ।
ਸਬਸਕ੍ਰਿਪਸ਼ਨ ਫੀਸ
ਇਸ ''ਚ ਰੀ-ਟੀਚਿੰਗ ਲਈ ਬਰੱਸ਼ਾਂ, ਫਿਲਟਰਾਂ ਅਤੇ ਹੋਰ ਟੂਲਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਲਈ ਪੈਸੇ ਅਦਾ ਕਰਨੇ ਹੋਣਗੇ। ਯੂਜ਼ਰ ਮਹੀਨੇ ਦੇ 4 ਡਾਲਰ (ਲਗਭਗ 275 ਰੁਪਏ), 6 ਮਹੀਨੇ ਦੇ 15 ਡਾਲਰ (ਲਗਭਗ 1,027 ਰੁਪਏ) ਅਤੇ ਸਾਲ ਦੇ 20 ਡਾਲਰ (ਲਗਭਗ 1,370 ਰੁਪਏ) ਦੇ ਕੇ ਸਬਸਕ੍ਰਿਪਸ਼ਨ ਲੈ ਸਕਦਾ ਹੈ। ਹਾਲਾਂਕਿ 20 ਡਾਲਰ ਜ਼ਿਆਦਾ ਹੈ ਪਰ Lightricks ਦੇ ਮੁਤਾਬਿਕ ਇਹ ਇਕ ਬਿਹਤਰ ਐਪ ਹੈ।
