ਇਕ ਵਾਰ ਫਿਰ ਬਗ ਦਾ ਸ਼ਿਕਾਰ ਹੋਈ ਐਪਲ ਦੀ FaceTime ਐਪ

Wednesday, Feb 20, 2019 - 05:37 PM (IST)

ਇਕ ਵਾਰ ਫਿਰ ਬਗ ਦਾ ਸ਼ਿਕਾਰ ਹੋਈ ਐਪਲ ਦੀ FaceTime ਐਪ

ਗੈਜੇਟ ਡੈਸਕ– ਐਪਲ ਯੂਜ਼ਰਜ਼ ਕਾਫੀ ਸਮੇਂ ਤੋਂ ਫੇਸ ਟਾਈਮ ਐਪ ਨੂੰ ਲੈ ਕੇ ਸਮੱਸਿਆਵਾਂ ਨਾਲ ਜੂਝ ਰਹੇ ਹਨ। ਆਪਣੇ ਆਈਫੋਨ ਨੂੰ ਆਈ.ਓ.ਐੱਸ. ਦੇ ਲੇਟੈਸਟ ਵਰਜਨ 12.1.4 ’ਚ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਦੀਆਂ ਪਰੇਸ਼ਾਨੀਆਂ ਘਟਨ ਦੀ ਬਜਾਏ ਹੋਰ ਵੀ ਵਧ ਗਈਆਂ ਹਨ। ਯੂਜ਼ਰਜ਼ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਹੈ ਕਿ ਫੇਸ ਟਾਈਮ ਐਪ ਰਾਹੀਂ ਕਾਲ ਕਰਨ ’ਤੇ ‘Add Person' ਬਟਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਯਾਨੀ ਤੀਜੇ ਵਿਕਅਤੀ ਨੂੰ ਐਡ ਕਰਨ ’ਚ ਯੂਜ਼ਰਜ਼ ਨੂੰ ਪਰੇਸ਼ਾਨੀ ਹੋ ਰਹੀ ਹੈ। 

PunjabKesari

ਰਿਲੀਜ਼ ਹੋਣੀ ਚਾਹੀਦੀ ਹੈ ਨਵੀਂ iOS ਅਪਡੇਟ
zdnet ਦੀ ਰਿਪੋਰਟ ਮੁਤਾਬਕ, ਆਈਫੋਨ ਯੂਜ਼ਰਜ਼ ਨੇ ਮੈਕਰੂਮਰਜ਼ ਫੋਰਮ ’ਤੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਗਰੁੱਪ ਫੇਸ ਟਾਈਮ ਫੀਚਰ ਇਕ ਬਗ ਕਾਰਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਹ ਗੱਲ ਸਾਫ ਨਹੀਂ ਹੈ ਕਿ ਐਪਲ ਇਸ ਨੂੰ ਫਿਕਸ ਕਰਨ ’ਤੇ ਕੋਈ ਵਿਚਾਰ ਕਰ ਰਹੀ ਹੈ ਜਾਂ ਨਹੀਂ। ਮੰਨਿਆ ਜਾ ਰਿਹਾ ਹੈ ਕਿ ਇਸ ਸਮੱਸਿਆ ਨੂੰ ਲੈ ਕੇ ਐਪਲ ਜਲਦੀ ਹੀ ਨਵੀਂ ਅਪਡੇਟ ਰਿਲੀਜ਼ ਕਰੇਗੀ, ਜਿਸ ਨਾਲ ਫੇਸ ਟਾਈਮ ਨੂੰ ਫਿਕਸ ਕੀਤਾ ਜਾਵੇਗਾ। 

PunjabKesari

ਪਹਿਲਾਂ ਵੀ ਆਈ ਸੀ ਸੱਸਿਆ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫੇਸ ਟਾਈਮ ਐਪ ਬਗ ਦਾ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਐਪ ਦਾ ਇਸਤੇਮਾਲ ਕਰਦੇ ਸਮੇਂ ਬਿਨਾਂ ਕਾਲ ਰਿਸੀਵ ਕੀਤੇ ਵੀ ਦੂਜੇ ਯੂਜ਼ਰਜ਼ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਸਨ। ਇਹ ਬਗ ਫੇਸ ਟਾਈਮ ਕਾਲ ਰਿਸੀਵਰ ਦੇ ਫੋਨ ਨੂੰ ਇਕ ਮਾਈਕ੍ਰੋਫੋਨ ’ਚ ਬਦਲ ਦਿੰਦਾ ਸੀ ਜਿਸ ਨਾਲ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੋਈ ਸੀ ਅਤੇ ਉਨ੍ਹਾਂ ਦੀ ਪ੍ਰਾਈਵੇਸੀ ਖਤਰੇ ’ਚ ਪੈ ਗਈ ਸੀ। ਉਸ ਸਮੇਂ ਵੀ ਕੰਪਨੀ ਨੇ ਨਵੀਂ ਅਪਡੇਟ ਜਾਰੀ ਕਰਨ ਦੀ ਗੱਲ ਕਹੀ ਸੀ। 


Related News