ਫੇਸਬੁੱਕ ਦੇ 5 ਕਰੋੜ ਯੂਜ਼ਰਾਂ ''ਤੇ ਹੈਕਰਾਂ ਦੇ ਹਮਲੇ ਦਾ ਖੁਲ੍ਹਾਸਾ

Saturday, Sep 29, 2018 - 11:55 AM (IST)

ਫੇਸਬੁੱਕ ਦੇ 5 ਕਰੋੜ ਯੂਜ਼ਰਾਂ ''ਤੇ ਹੈਕਰਾਂ ਦੇ ਹਮਲੇ ਦਾ ਖੁਲ੍ਹਾਸਾ

ਨਿਊਯਾਰਕ—ਜੇਕਰ ਤੁਸੀਂ ਫੇਸਬੁੱਕ ਯੂਜ਼ਰ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੇ ਫੇਸਬੁੱਕ ਅਕਾਊਟ ਨੂੰ ਵੀ ਸ਼ੁੱਕਰਵਾਰ ਨੂੰ ਹੈਕਰਾਂ ਨੇ ਦੇਖਿਆ ਹੋਵੇਗਾ। ਫੇਸਬੁੱਕ ਨੇ ਆਪ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਦੇ 5 ਕਰੋੜ ਯੂਜ਼ਰ ਅਕਾਊਂਟਸ 'ਤੇ ਬੀਤੇ ਸ਼ੁੱਕਰਵਾਰ ਨੂੰ ਹਮਲਾ ਹੋਇਆ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਹੈਕਰ ਹੈਕਿੰਗ ਤੋਂ ਬਾਅਦ ਫੇਸਬੁੱਕ ਯੂਜ਼ਰ ਦੇ ਅਕਾਊਂਟ ਨੂੰ ਬਿਲਕੁਲ ਉਸੇ ਤਰ੍ਹਾਂ ਦੇਖ ਸਕਦੇ ਹਨ ਜਿਵੇਂ ਕਿ ਯੂਜ਼ਰਸ ਆਪਣੇ ਅਕਾਊਂਟ ਨੂੰ ਦੇਖਦੇ ਹਨ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਯੂਜ਼ਰ ਦਾ ਡਾਟਾ ਚੋਰੀ ਵੀ ਹੋ ਗਿਆ ਹੈ। ਫੇਸਬੁੱਕ ਨੇ ਕਿਹਾ ਕਿ ਉਹ ਹੈਕਰਸ ਅਤੇ ਉਨ੍ਹਾਂ ਦੀ ਲੋਕੇਸ਼ਨ ਦੇ ਬਾਰੇ 'ਚ ਜਾਣਦੇ ਹਨ ਅਤੇ ਇਸ ਬਾਰੇ 'ਚ ਐੱਫ.ਬੀ.ਆਈ. ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਇਸ 'ਤੇ ਜਾਂਚ ਚੱਲ ਰਹੀ ਹੈ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਕੁਲ 9 ਕਰੋੜ ਯੂਜ਼ਰਸ ਨੂੰ ਆਪਣੇ ਖਾਤੇ ਨਾਲ ਸੁਰੱਖਿਆ ਕਾਰਨਾਂ ਦੇ ਚੱਲਦੇ ਜਬਰਦਸਤੀ ਲਾਗਆਊਟ ਕਰਵਾਇਆ ਗਿਆ। ਕੰਪਨੀ ਨੇ ਇਨ੍ਹਾਂ 9 ਕਰੋੜ ਯੂਜ਼ਰਸ ਚੋਂ 5 ਕਰੋੜ ਯੂਜ਼ਰਸ ਦੇ ਅਕਾਊਂਟ ਨੂੰ ਰਿਸੈਟ ਕਰ ਦਿੱਤਾ ਹੈ ਜਦਕਿ ਹੋਰ 4 ਕਰੋੜ ਅਕਾਊਂਟਸ ਦੀ ਸੁਰੱਖਿਆ ਨੂੰ ਲੈ ਕੇ ਕਦਮ ਚੁੱਕੇ ਜਾ ਰਹੇ ਹਨ। ਕੰਪਨੀ ਨੇ ਬਲਾਗ ਪੋਸਟ 'ਚ ਦੱਸਿਆ ਕਿ ਸਾਡੀ ਇੰਜੀਨੀਅਰਿੰਗ ਟੀਮ ਨੇ ਫੇਸਬੁੱਕ ਦੇ 'View As' ਫੀਚਰ 'ਚ ਇਕ ਖਾਮੀ ਪਾਈ ਗਈ ਹੈ ਜਿਸ ਤੋਂ ਬਾਅਦ ਇਸ ਫੀਚਰ ਨੂੰ ਹਟਾ ਲਿਆ ਗਿਆ ਹੈ।

PunjabKesari

ਕੰਪਨੀ ਦੀ ਇੰਜੀਨੀਅਰਿੰਗ ਟੀਮ ਨੇ ਕਰੀਬ 5 ਕਰੋੜ ਯੂਜ਼ਰਸ ਦੇ ਅਕਾਊਂਟ 'ਤੇ ਹਮਲੇ ਦਾ ਖੁਲਾਸਾ ਕੀਤਾ ਹੈ। ਹੈਕਰ ਯੂਜ਼ਰਸ ਦੀ ਪ੍ਰੋਫਾਈਲ ਤੱਕ ਜਾਣ 'ਚ ਸਫਲ ਹੋ ਗਏ ਸਨ ਅਤੇ ਹੈਕਿੰਗ ਜ਼ਰੀਏ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਕਰਨ ਦੀ ਸਥਿਤੀ 'ਚ ਆ ਗਏ ਸਨ ਹਾਲਾਂਕਿ ਕਿਸੇ ਵੀ ਯੂਜ਼ਰ ਦਾ ਡਾਟਾ ਚੋਰੀ ਹੋਇਆ ਹੈ ਜਾਂ ਨਹੀਂ ਇਸ ਬਾਰੇ ਸਥਿਤੀ ਸਾਫ ਨਹੀਂ ਹੈ। ਕੰਪਨੀ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੈਕਰਸ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਨਿੱਜੀ ਸੰਦੇਸ਼ ਚੋਰੀ ਕਰਨ 'ਚ ਸਫਲ ਨਹੀਂ ਹੋਈ ਨਾ ਹੀ ਹੈਕਰਸ ਨੇ ਇਨ੍ਹਾਂ ਅਕਾਊਂਟਸ 'ਚ ਕੋਈ ਸੂਚਨਾ ਪੋਸਟ ਕੀਤੀ ਹੈ। ਯੂਜ਼ਰਸ ਦੀ ਪ੍ਰੋਫਾਈਲਸ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹੈਕਰਸ ਨੇ ਯੂਜ਼ਰਸ ਦੇ ਨਾਂ, ਹੋਮਟਾਊਨ ਅਤੇ ਹੋਰ ਜਾਣਕਾਰੀਆਂ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਹੈ। 

PunjabKesari

2004 'ਚ ਹੋਂਦ 'ਚ ਆਉਣ ਵਾਲੀ ਫੇਸਬੁੱਕ 2018 ਦੀ ਦੂਜੀ ਤਿਮਾਹੀ 'ਚ 2.234 ਬਿਲੀਅਨ ਮੰਥਲੀ ਐਕਟੀਵ ਯੂਜ਼ਰਸ ਨਾਲ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਬਣੀ। ਜਿਸ 'ਚ ਸਾਲ ਦਰ ਸਾਲ 11 ਫੀਸਦੀ ਦੇ ਹਿੱਸੇ ਨਾਲ ਐਕਟੀਵ ਯੂਜ਼ਰਸ ਦਾ ਵਾਧਾ ਹੋਇਆ। ਉੱਥੇ 2008 ਦੀ ਤੀਸਰੀ ਤਿਮਾਹੀ 'ਚ ਫੇਸਬੁੱਕ ਦੇ ਇਕ ਮਿਲੀਅਨ ਐਕਟੀਵ ਯੂਜ਼ਰਸ ਸਨ। ਦੱਸਣਯੋਗ ਹੈ ਕਿ ਇਕਲੇ ਯੂਰੋਪ 'ਚ 307 ਮਿਲੀਅਨ ਲੋਕ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ। 50 ਫੀਸਦੀ ਦੇ ਕਰੀਬ 18 ਤੋਂ 24 ਸਾਲ ਦੇ ਲੋਕ ਸਵੇਰੇ ਉੱਠਦੇ ਹੀ ਫੇਸਬੁੱਕ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਫੇਸਬੁੱਕ ਤੇ ਰੋਜ਼ਾਨਾ 300 ਮਿਲੀਅਨ ਤਸਵੀਰਾਂ ਅਪਲੋਡ ਕੀਤੀਆਂ ਜਾਂਦੀਆਂ ਹਨ ਜਦਕਿ ਹਰ 60 ਸੈਕਿੰਡ 'ਚ 510,000 ਕਮੈਂਟਸ ਕੀਤੇ ਜਾਂਦੇ ਹਨ। 

ਜੁਲਾਈ 2018 'ਚ ਫੇਸਬੁੱਕ ਦੇ ਐਕਟੀਵ ਯੂਜ਼ਰ
ਭਾਰਤ 270 ਮਿਲੀਅਨ
ਅਮਰੀਕਾ 210 ਮਿਲੀਅਨ
ਬ੍ਰਾਜ਼ੀਲ 130 ਮਿਲੀਅਨ
ਇੰਡੋਨੇਸ਼ੀਆ 130 ਮਿਲੀਅਨ 
ਮੈਕਸੀਕੋ 85 ਮਿਲੀਅਨ 
ਫਿਲੀਪੀਨਸ 70 ਮਿਲੀਅਨ
ਵਿਅਤਨਾਮ 59 ਮਿਲੀਅਨ
ਥਾਈਲੈਂਡ 50 ਮਿਲੀਅਨ
ਤੁਰਕੀ 44 ਮਿਲੀਅਨ
ਯੂ.ਕੇ. 41 ਮਿਲੀਅਨ


Related News