ਫੇਸਬੁੱਕ ਨੇ 10 ਹਜ਼ਾਰ ਤੋਂ ਜ਼ਿਆਦਾ ਐਪਸ ’ਤੇ ਲਗਾਈ ਪਾਬੰਦੀ, ਜਾਣੋ ਕਾਰਨ

09/21/2019 4:48:00 PM

ਗੈਜੇਟ ਡੈਸਕ– ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣੇ ਪਲੇਟਫਾਰਮ ’ਤੇ 10 ਹਜ਼ਾਰ ਤੋਂ ਜ਼ਿਆਦਾ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੈ ਕੈਂਬ੍ਰਿਜ ਐਨਾਲਿਟਿਕਾ ਦੇ ਮਾਮਲੇ ਨੂੰ ਧਿਆਨ ’ਚ ਰੱਖ ਕੇ ਇਹ ਸਖਤ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਸਾਲ 2018 ’ਚ ਕੈਂਬ੍ਰਿਜ ਐਨਾਲਿਟਿਕਾ ’ਤੇ ਯੂਜ਼ਰਜ਼ ਦਾ ਡਾਟਾ ਸੇਲ ਕਰਨ ਦਾ ਦੋਸ਼ ਲੱਗਾ ਸੀ। ਇਸ ਮਾਮਲੇ ’ਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਅਮਰੀਕੀ ਸੰਸਦ ’ਚ ਪੇਸ਼ੀ ਵੀ ਹੋ ਚੁੱਕੀ ਹੈ। 

ਫੇਸਬੁੱਕ ਨੇ ਕਿਹਾ ਹੈ ਕਿ ਸਾਡੇ ਪਲੇਟਫਾਰਮ ’ਤੇ ਇਨ੍ਹਾਂ ਦੇ ਨਾਲ 400 ਡਿਵੈੱਲਪਰ ਜੁੜੇ ਹਨ। ਇਨ੍ਹਾਂ ਐਪਸ ਨੇ ਯੂਜ਼ਰਜ਼ ਦੇ ਪਰਸਨਲ ਡਾਟਾ ਨੂੰ ਨੁਕਸਾਨ ਪਹੁੰਚਾਇਆ ਸੀ। ਉਥੇ ਹੀ ਸਾਲ ਦੀ ਸ਼ੁਰੂਆਤ ’ਚ ਕੰਪਨੀ ’ਤੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ 5 ਬਿਲੀਅਨ ਦਾ ਜੁਰਮਾਨਾ ਲੱਗਾ ਸੀ। ਉਥੇ ਹੀ ਕੈਂਬ੍ਰਿਜ ਐਨਾਲਿਟਿਕਾ ’ਤੇ ਦੋਸ਼ ਲੱਗਾ ਸੀ ਕਿ ਉਸ ਨੇ ਫੇਸਬੁੱਕ ਦੇ ਕਰੀਬ 8.7 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕੀਤਾ ਸੀ। ਇਸ ਤੋਂ ਬਾਅਦ ਬਹੁਤ ਜਾਂਚ ਹੋਈ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਸ ਲਈ ਮੁਆਫੀ ਵੀ ਮੰਗੀ। ਰਾਜਨੀਤਿਕ ਮਲਾਹਕਾਰ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨੇ 2016 ’ਚ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਸੀ। 

ਫੇਸਬੁੱਕ ਦੇ ਇਸ ਡਾਟਾ ਲੀਕ ਮਾਮਲੇ ਦੀ ਜਾਂਚ ਕਰ ਰਹੀ ਫੇਡਰਲ ਟ੍ਰੇਡ ਕਮਿਸ਼ਨ (FTC) ਨੇ ਕਿਹਾ ਸੀ ਕਿ ਫੇਸਬੁੱਕ ਨੇ 2011 ’ਚ ਤਿਆਰ ਹਏ ਸੇਫਗਾਰਡ ਯੂਜ਼ਰਜ਼ ਪ੍ਰਾਈਵੇਸੀ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਅਮਰੀਕੀ ਵਪਾਰ ਕਮਿਸ਼ਨ ਨੇ ਕੈਂਬ੍ਰਿਜ ਐਨਾਲਿਟਿਕਾ ਖਿਲਾਫ ਅਦਾਲਤ ’ਚ ਮੁਕਦਮਾ ਦਾਇਰ ਕਰ ਚੁੱਕਾ ਹੈ, ਇਹ ਮੁਕਦਮਾ ਫੇਸਬੁੱਕ ’ਤੇ 5 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦੇ ਜੁਰਮਾਨੇ ਤੋਂ ਬਾਅਦ ਲੱਗਾ ਹੈ ਅਤੇ ਫੇਸਬੁੱਕ ਇਹ ਜੁਰਮਾਨਾ ਦੇਣ ਲਈ ਤਿਆਰ ਵੀ ਹੋ ਗਈ ਹੈ। 


Related News