ਹਸਤੀਆਂ ਨੂੰ ਨੀਵਾਂ ਦਿਖਾਉਣ ਵਾਲੀ ਸਮੱਗਰੀ ’ਤੇ ਰੋਕ ਲਗਾਏਗੀ ਫੇਸਬੁੱਕ

Friday, Oct 15, 2021 - 11:28 AM (IST)

ਵਾਸ਼ਿੰਗਟਨ, (ਭਾਸ਼ਾ)– ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਆਪਣੀ ਸਾਈਟ ਤੋਂ ਨੁਕਸਾਨਦਾਇਕ ਸਮੱਗਰੀ ਹਟਾਉਣ ਦੀ ਕੋਸ਼ਿਸ਼ ਦੇ ਤਹਿਤ ਸ਼ੋਸ਼ਣ ਦੇ ਖਿਲਾਫ ਆਪਣੀਆਂ ਨੀਤੀਆਂ ਵਿਚ ਬਦਲਾਅ ਕਰੇਗੀ। ਫੇਸਬੁੱਕ ਦੀ ਸ਼ੋਸ਼ਣ ਦੇ ਖਿਲਾਫ ਨਵੀਂ ਅਤੇ ਵਿਸਤਾਰਿਤ ਨੀਤੀ ਦੇ ਤਹਿਤ ਉਨ੍ਹਾਂ ਸਮੱਗਰੀਆਂ ’ਤੇ ਰੋਕ ਲੱਗੇਗੀ ਜਿਨ੍ਹਾਂ ਦੇ ਰਾਹੀਂ ਸੈਲੀਬ੍ਰਿਟੀ ਅਤੇ ਚੁਣੇ ਗਏ ਅਧਿਕਾਰੀਆਂ ਸਮੇਤ ਦੂਸਰੀਆਂ ਹਸਤੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਫੇਸਬੁੱਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕੰਪਨੀ ਦੇ ਸਾਬਕਾ ਡਾਟਾ ਵਿਗਿਆਨੀ ਫ੍ਰਾਂਸੇਸ ਹੌਗੇਨ ਨੇ ਕਾਂਗਰਸ ਦੇ ਸਾਹਮਣੇ ਪਿਛਲੇ ਹਫਤੇ ਬਿਆਨ ਦਿੱਤਾ ਸੀ ਕਿ ਕੰਪਨੀ ਨੇ ਆਪਣੀ ਸਾਈਟ ’ਤੇ ਨੁਕਸਾਨਦਾਇਕ ਸਮੱਗਰੀ ਦਾ ਪ੍ਰਸਾਰ ਰੋਕਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਲੋੜੀਂਦੇ ਕਦਮ ਨਹੀਂ ਚੁੱਕੇ ਹਨ।

ਨਵੀਂ ਨੀਤੀ ਤਹਿਤ ਉਨ੍ਹਆੰ ਸਾਰੇ ਕੰਟੈਂਟ ਨੂੰ ਬੈਨ ਕੀਤਾ ਜਾਵੇਗਾ ਜਿਨ੍ਹਾਂ ਰਾਹੀਂ ਕਿਸੇ ਵਿਅਕਤੀ ਨੂੰ ਲਗਾਤਾਰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫੇਸਬੁੱਕ ਦੇ ਗਲੋਬਲ ਸੁਰੱਖਿਆ ਮੁਖੀ ਐਂਟਿਗੋਨ ਡੇਵਿਸ ਨੇ ਆਪਣੇ ਬਲਾਗ ’ਚ ਲਿਖਿਆ ਹੈ ਕਿ ਅਸੀਂ ਆਪਣੇ ਪਲੇਟਫਾਰਮ ’ਤੇ ਧੌਂਸ ਜਮਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੀ ਮਨਜ਼ੂਰੀ ਨਹੀਂ ਦਿੰਦੇ ਅਤੇ ਜਦੋਂ ਅਜਿਹਾ ਹੁੰਦਾ ਹੈ ਤਾਂ ਅਸੀਂ ਕਾਰਵਾਈ ਕਰਦੇ ਹਾਂ।


Rakesh

Content Editor

Related News