Facebook ਦੇ ਇਸ ਨਵੇਂ ਫੀਚਰ ਨਾਲ ਘਰ ਬੈਠੇ ਆਰਡਰ ਕਰੋ ਖਾਣਾ

Tuesday, May 23, 2017 - 12:42 PM (IST)

Facebook ਦੇ ਇਸ ਨਵੇਂ ਫੀਚਰ ਨਾਲ ਘਰ ਬੈਠੇ ਆਰਡਰ ਕਰੋ ਖਾਣਾ

ਜਲੰਧਰ: ਫੇਸਬੁਕ ਦੇ ਸੀ. ਈ. ਓ. ਮਾਰਕ ਜੁਕਰਬਰਗ ਵਲੋਂ ਫੇਸਬੁਕ ''ਤੇ ਖਾਣਾ ਆਰਡਰ ਕਰਨ ਲਈ ''ਆਰਡਰ ਫੂਡ'' ਨਾਂ ਨਾਲ ਇਕ ਨਵਾਂ ਫੀਚਰ ਜਾਰੀ ਕੀਤਾ ਜਾ ਰਿਹਾ ਹੈ। ਇਸ ਐਪ ਵਿਚ ਆਨਲਾਈਨ ਖਾਣਾ ਆਰਡਰ ਕਰਨ ਲਈ ਵੈੱਬ ਅਤੇ ਮੋਬਾਈਲ ਪਲੇਟਫਾਰਮ ''ਤੇ ਨਵਾਂ ਬਦਲ ''Order Food'' ਦਿੱਤਾ ਗਿਆ ਹੈ। ਇਹ ਫੀਚਰ ਹਾਲੇ ਚੋਣਵੇਂ ਯੂਜ਼ਰ ਲਈ ਮੁਹੱਈਆ ਹੈ ਅਤੇ ਇਸ ਨੂੰ ਅਮਰੀਕੀ ਯੂਜ਼ਰ ਲਈ ਸਭ ਤੋਂ ਪਹਿਲਾਂ ਮੁਹੱਈਆ ਕਰਵਾਇਆ ਗਿਆ ਹੈ।

 

ਦੱਸ ਦਈਏ ਕਿ Facebook ਦਾ ਇਹ ਨਵਾਂ ਫੀਚਰ ਅਮਰੀਕਾ ਵਿਚ ਕੰਪਨੀ ਦੀ Delivery.com ਨਾਲ ਹੋਈ ਸਾਂਝੇਦਾਰੀ ਦੇ ਚਲਦੇ ਸੰਭਵ ਹੋਇਆ ਹੈ। ਰਿਪੋਰਟ ਮੁਤਾਬਕ ਫੂਡ ਆਰਡਰ ਫੀਚਰ ਦੀ ਮਦਦ ਨਾਲ ਫੇਸਬੁਕ ਯੂਜ਼ਰਸ ਪਾਰਟਨਰਸ਼ਿਪ ਵਾਲੇ ਰੈਸਟੋਰੈਂਟ ਤੋਂ ਫੂਡ ਆਰਡਰ ਕਰ ਸਕੋਗੇ। ਇਹ ਫੀਚਰ ਫੇਸਬੁਕ ਦੇ ਮੋਬਾਈਲ ਐਪ ਅਤੇ ਡੈਸਕਟਾਪ ਦੋਵਾਂ ਲਈ ਹੈ। ਫੂਡ ਆਰਡਰ ਕਰਨ ਦੀ ਆਪਸ਼ਨ ਨੇਵੀਗੇਸ਼ਨ ਮੀਨੂ (ਸਰਚ ਬਾਰ) ਵਿਚ ਮਿਲੇਗਾ, ਜਿਸ ਵਿਚ ਐਡ ਟੂ ਕੋਰਟ, ਐਡਿਟ ਆਰਡਰ ਅਤੇ ਪੇਮੈਂਟ ਦੇ ਆਪਸ਼ਨ ਹੋਚਰ ਦੀ ਪੁਸ਼ਟੀ ਟੇਕਕਰੰਚ ਨੇ ਕੀਤੀ।

 

ਇਸ ਐਪ ਨੂੰ ਯੂਜ਼ਰ ਦੇ ਨਜ਼ਰੀਏ ਨਾਲ ਦੇਖੀਏ ਤਾਂ ਹੁਣ ਉਨ੍ਹਾਂ ਨੂੰ ਖਾਣਾ ਆਰਡਰ ਕਰਨ ਲਈ ਕਿਸੇ ਦੂਜੇ ਐਪ ਨੂੰ ਖੋਲ੍ਹਣ ਦੀ ਲੋੜ ਨਹੀਂ ਹੋਵੇਗੀ ਅਤੇ ਇਹ ਵਾਧੂ ਕੰਮ ਵੀ ਫੇਸਬੁਕ ਨਾਲ ਹੀ ਕੀਤਾ ਜਾ ਸਕੇਗਾ। ਇਹ ਫੀਚਰ ਬੇਹੱਦ ਆਸਾਨ ਹੈ ਅਤੇ ਇਕ ਵਾਰ ਇਸਤੇਮਾਲ ਕਰਨਾ ਸ਼ੁਰੂ ਕਰਨ ਤੋਂ ਇਸ ਨੂੰ ਖੁਦ ਸਮਝਿਆ ਜਾ ਸਕਦਾ ਹੈ ਪਰ ਹਾਲੇ ਅਸੀਂ ਇਸ ਫੀਚਰ ਨੂੰ ਟੈਸਟ ਨਹੀਂ ਕਰ ਸਕੇ, ਕਿਉਂਕਿ ਹਾਲੇ ਨਵਾਂ ''ਆਰਡਰ ਫੂਡ'' ਫੀਚਰ ਅਮਰੀਕਾ ਵਿਚ ਚੋਣਵੇਂ ਯੂਜ਼ਰ ਲਈ ਹੀ ਮੁਹੱਈਆ ਹੈ।
ਭਾਰਤ ਵਿਚ ਲੋਕ ਖਾਣ-ਪੀਣ ਦੇ ਬਹੁਤ ਸ਼ੌਕੀਨ ਹਨ, ਜਿਸ ਨੂੰ ਦੇਖਦੇ ਹੋਏ ਆਸ ਕੀਤੀ ਜਾ ਰਹੀ ਹੈ ਕਿ ਫੇਸਬੁਕ ਦਾ ਇਹ ਫੀਚਰ ਛੇਤੀ ਹੀ ਸ਼ੁਰੂ ਹੋਵੇਗਾ।


Related News