ਮੈਸੇਂਜਰ ਤੋਂ ਬਾਅਦ Moments app ਡਾਊਨਲੋਡ ਕਰਨ ਲਈ ਕਹਿ ਰਹੀ ਏ ਫੇਸਬੁਕ
Saturday, Jun 11, 2016 - 12:35 PM (IST)

ਜਲੰਧਰ : ਫੇਸਬੁਕ ਪਹਿਲਾਂ ਹੀ ਸਭ ਨੂੰ ਆਪਣੀ ਮੈਸੇਂਜਰ ਐਪ ਡਾਊਨਲੋਡ ਕਰਨ ਲਈ ਕਹਿ ਚੁੱਕੀ ਹੈ ਤੇ ਇਸ ਗੱਲ ਨੂੰ ਜ਼ਿਆਦਾ ਸਮਾਂ ਵੀ ਨਹੀਂ ਬੀਤਿਆ ਸੀ ਕਿ ਹੁਣ ਫੇਸਬੁਕ ਅਪਣੇ ਯੂਜ਼ਰਜ਼ ਨੂੰ ਆਪਣੀ ਇਕ ਹੋਰ ਐਪ ਡਾਊਨਲੋਡ ਕਰਨ ਨੂੰ ਕਹਿ ਰਹੀ ਹੈ। ਇਸ ਵਾਰ ਫੇਸਬੁਕ ਆਪਣੇ ਯੂਜ਼ਰਜ਼ ਨੂੰ ਇਹ ਵਾਰਨਿੰਗ ਮੈਸੇਜ ਭੇਜ ਰਹੀ ਹੈ ਕਿ ਉਨ੍ਹਾਂ ਦੀਆਂ ਸਿੰਕ ਕੀਤੀਆਂ ਗਈਆਂ ਫੋਟੋਆਂ 7 ਜੁਲਾਈ ਤੱਕ ਡਿਲੀਟ ਹੋ ਜਾਣਗੀਆਂ, ਜੇ ਉਨ੍ਹਾਂ ਨੇ ਫੇਸਬੁਕ ਦੀ ਮੋਮੈਂਟਸ ਐਪ ਡਾਊਨਲੋਡ ਨਾ ਕੀਤੀ।
ਇਸ ਤੋਂ ਪਹਿਲਾਂ 2012 ''ਚ ਫੇਸਬੁਕ ਯੂਜ਼ਰਜ਼ ਨੂੰ ਇਹ ਸੁਵੀਧਾ ਦਿੰਦੀ ਸੀ ਜਿਸ ਨਾਲ ਯੂਜ਼ਰ ਪ੍ਰਾਈਵੇ ਐਲਬਮ ''ਚ ਆਪਣੀਆਂ ਫੋਟੋਆਂ ਆਟੋਸਿੰਕ ਕਰ ਸਕਦਾ ਸੀ, ਇਸ ਤੋਂ ਬਾਅਦ ਫੇਸਬੁਕ ਨੇ ਆਪਣੇ ਇਸ ਫੀਚਰ ਨੂੰ ਆਈ. ਓ. ਐੱਸ. ਤੇ ਐਂਡ੍ਰਾਇਡ ਲਈ ਮੋਮੈਂਟਸ ਐਪ ''ਚ ਪੇਸ਼ ਕੀਤਾ। ਜਿਨ੍ਹਾਂ ਨੇ ਇਹ ਐਪ ਡਾਊਨਲੋਡ ਕੀਤੀ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਪਰ ਮੋਮੈਂਟਸ ਐਪ ਡਾਊਨਲੋਡ ਨਾ ਕਰਨ ਵਾਲਿਆਂ ਨੂੰ ਆਪਣੀਆਂ ਫੋਟੋਜ਼ ਤੋਂ ਹੱਥ ਧੋਣਾ ਪੈ ਸਕਦਾ ਹੈ।