ਇਸ ਝੂਠੀ ਖਬਰ ਨਾਲ ਇਕ ਵਾਰ ਫਿਰ ਵਿਵਾਦਾਂ ''ਚ ਘਿਰਿਆ ਟ੍ਰੈਂਡਿੰਗ ਟਾਪਿਕਸ
Wednesday, Aug 31, 2016 - 07:16 PM (IST)

ਜਲੰਧਰ-ਫੇਸਬੁਕ ਦਾ ਇਕ ਖਾਸ ਫੀਚਰ ਟ੍ਰੈਂਡਿੰਗ ਟਾਪਿਕਸ ਪਿਛਲੇ ਕੁੱਝ ਮਹੀਨਿਆਂ ਤੋਂ ਵਿਵਾਦਾਂ ''ਚ ਹੈ। ਅਮਰੀਕੀ ਨਿਊਜ਼ ਚੈਨਲ ਫਾਕਸ ਨਿਊਜ਼ ਦੀ ਇਕ ਐਂਕਰ ਮੇਗਿਨ ਕੈਲੀ, ਇੰਟਰਨੈੱਟ ''ਤੇ ਇਕ ਸਟੋਰੀ ਵਾਇਰਲ ਹੋਣੀ ਸ਼ੁਰੂ ਹੋਈ ਹੈ। ਉਸ ਸਟੋਰੀ ਦੇ ਮੁਤਾਬਿਕ ਉਨ੍ਹਾਂ ਨੂੰ ਨਿਊਜ਼ ਚੈਨਲ ਨੇ ਇਸ ਲਈ ਕੱਢ ਦਿੱਤਾ, ਕਿਉਂਕਿ ਉਨ੍ਹਾਂ ਨੇ ਡੈਮੋਕ੍ਰੈਟਿਕ ਕੈਂਡਿਡੇਟ ਹਿਲੇਰੀ ਕਲਿੰਟਨ ਦਾ ਸਪੋਰਟ ਕੀਤਾ ਸੀ। ਇਸ ਦੇ ਬਾਅਦ ਦੂਜੀ ਪਾਰਟੀ ਦੇ ਲੋਕਾਂ ਨੇ ਇੰਟਰਨੈੱਟ ''ਤੇ ਉਨ੍ਹਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। ਸਟੋਰੀ ਵਾਇਰਲ ਹੋਣ ''ਤੇ ਇਸ ਨੂੰ ਫੇਸਬੁਕ ਦੇ ਟ੍ਰੈਂਡਿੰਗ ਟਾਪਿਕਸ ਪ੍ਰਮੁਖਤਾ ਨਾਲ ਦਿਖਾਈ ਗਈ ਹੈ। ਧਿਆਨਯੋਗ ਹੈ ਕਿ ਫੇਸਬੁਕ ਦੇ ਮੇਨ ਪੇਜ਼ ''ਤੇ ਬਣੇ ਇਸ ਟ੍ਰੈਂਡਿੰਗ ਟਾਪਿਕਸ ਨੂੰ ਹਰ ਮਹੀਨੇ 1.7 ਬਿਲੀਅਨ ਲੋਕ ਦੇਖਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਉਸ ਨਿਊਜ਼ ਐਂਕਰ ਨੇ ਹਿਲੇਰੀ ਕਲਿੰਟਨ ਦਾ ਸਪੋਰਟ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਨਿਊਜ਼ ਚੈਨਲ ਤੋਂ ਕੱਢਿਆ ਗਿਆ ਹੈ। ਭਾਵ ਫੇਸਬੁਕ ਟ੍ਰੈਂਡਿੰਗ ਟਾਪਿਕਸ ''ਚ ਟ੍ਰੇਂਡ ਕਰਨ ਵਾਲੀ ਸਟੋਰੀ ਝੂਠੀ ਸਾਬਤ ਹੋਈ। ਫਾਕਸ ਨਿਊਜ਼ ਨੇ ਇਸ ਘਟਨਾ ਨੂੰ ਇਕ ਗਲਤੀ ਦੱਸਿਆ ਅਤੇ ਫੇਸਬੁਕ ਨਾਲ ਇਸ ਮੁੱਦੇ ''ਤੇ ਗੱਲ ਕੀਤੀ ਹੈ ਅਤੇ ਇਸ ਨੂੰ ਬੇਹੁਦਾ ਦੱਸਿਆ ਗਿਆ ਹੈ।
ਇਸ ਤੋਂ ਪਹਿਲਾਂ ਜਦੋਂ ਫੇਸਬੁਕ ''ਤੇ ਪੱਖਪਾਤ ਟ੍ਰੇਂਡਿਗ ਟਾਪਿਕ ਦਾ ਇਲਜ਼ਾਮ ਲਗਾਇਆ ਸੀ ਤਾਂ ਕੰਪਨੀ ਨੇ ਇਸ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਕੰਪਿਊਟਰ ਆਧਾਰਿਤ ਕਰਾਰ ਦਿੱਤਾ ਸੀ। ਇਸ ਵਿਭਾਗ ਤੋਂ26 ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਸੀ ਜਿਸ ''ਚ 19 ਨਿਊਜ਼ ਕਿਊਰੇਟਰ ਅਤੇ 7 ਕਾਪੀ ਐਡੀਟਰਜ਼ ਸਨ। ਹਾਲਾਂਕਿ ਕੰਪਨੀ ਦੇ ਮੁਤਾਬਿਕ ਕੁੱਝ ਕਰਮਚਾਰੀ ਹੁਣ ਵੀ ਇਸ ਵਿਭਾਗ ''ਚ ਹਨ ਜੋ ਟਾਪਿਕ ਦੀ ਵਿਸ਼ੇਸ਼ਤਾ ਨੂੰ ਦੇਖਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਫੇਸਬੁਕ ਟ੍ਰੈਂਡਿੰਗ ਟਾਪਿਕ ਵਿਭਾਗ ਦੇ ਲੋਕਾਂ ਨੇ ਇਸ ਸਟੋਰੀ ਨੂੰ ਇਸ ਕਾਰਨ ਤੋਂ ਜਗ੍ਹਾ ਦਿੱਤੀ ਕਿਉਂਕਿ ਇਸ ਬਾਰੇ ''ਚ ਜ਼ਿਆਦਾ ਲਿਖਿਆ ਜਾ ਰਿਹਾ ਸੀ। ਸਵਾਲ ਇਹ ਹੈ ਕਿ ਕੀ ਮਸ਼ੀਨ ਦੇ ਜ਼ਰੀਏ ਖਬਰਾਂ ਦੀ ਵਿਸ਼ੇਸ਼ਤਾ ਦੀ ਜਾਂਚ ਕੀਤੀ ਜਾ ਸਕਦੀ ਹੈ, ਕਿਉਂਕਿ ਕੰਪਨੀ ਦਾ ਦਾਅਵਾ ਹੈ ਕਿ ਪੱਖਪਾਤ ਖਤਮ ਕਰਨ ਲਈ ਕੰਪਨੀ ਨੇ ਟ੍ਰੈਂਡਿੰਗ ਟਾਪਿਕਸ ਨੂੰ ਮਸ਼ੀਨ ਦੇ ਭਰੋਸੇ ਛੱਡ ਦਿੱਤਾ ਹੋਇਆ ਹੈ।