ਇਸ ਮਸ਼ਹੂਰ ਸੋਸ਼ਲ ਨੈਟਵਰਕਿੰਗ ਸਾਈਟ ਨੇ ''MSQRD'' ਐਪ ਨੂੰ ਕੀਤਾ ਆਪਣੇ ਅਧੀਨ

Thursday, Mar 10, 2016 - 05:07 PM (IST)

ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਲੋਕਪ੍ਰਿਅ ਸੈਲਫੀ ਵੀਡੀਓ ਫਿਲਟਰ ਐਪ MSQRD ਨੂੰ ਆਪਣੇ ਅਧੀਨ ਕੀਤਾ ਹੈ। ਇਸ ਐਪ ਰਾਹੀਂ ਯੂਜ਼ਰਸ ਸੈਲਫੀ ਵੀਡੀਓ ''ਚ ਸਪੈਸ਼ਲ ਇਫੈੱਕਟ ਰਾਹੀਂ ਆਪਣੇ ਚਿਹਰੇ ''ਤੇ ਕਈ ਤਰ੍ਹਾਂ ਦੇ ਫਿਲਟਰਸ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਫਿਲਟਰਸ ''ਚ ਸੇਲਿਬ੍ਰਿਟੀ ਅਤੇ ਵਿਲੇਨ ਦੇ ਮਾਸਕ ਜ਼ਿਆਦਾ ਫੇਮਸ ਹਨ। ਇਹ ਐਪ ਆਈ.ਓ.ਐੱਸ. ਬੇਸਡ ਹੈ ਪਰ ਇਸ ਦਾ ਬੀਟਾ ਵਰਜਨ ਐਂਡ੍ਰਾਇਡ ਲਈ ਵੀ ਲਾਂਚ ਕੀਤਾ ਗਿਆ ਹੈ। 
ਇਸ ਐਪ ਰਾਹੀਂ ਫੇਸਬੁੱਕ ਸਨੈਪਚੈਟ ਵਰਗੇ ਫੀਚਰ ਫੇਸਬੁੱਕ ''ਚ ਦੇਣ ਦੀ ਤਿਆਰੀ ''ਚ ਹੈ। ਦੱਸ ਦਈਏ ਕਿ ਸਨੈਪਚੈਟ ''ਚ ਲੋਕ ਫੋਟੋ ਅਤੇ ਵੀਡੀਓ ''ਚ ਕਈ ਤਰ੍ਹਾਂ ਦੇ ਫਿਲਟਰਸ ਦੀ ਵਰਤੋਂ ਕਰਦੇ ਹਨ ਅਤੇ ਫੇਸਬੁੱਕ ਇਸ ਐਪ ਦੀ ਟੈਕਨਾਲੋਜੀ ਰਾਹੀਂ ਮੈਸੇਂਜਰ ''ਚ ਕੁਝ ਬਦਲਾਅ ਕਰ ਸਕਦੀ ਹੈ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਸ ਦੀ ਇਕ ਵੀਡੀਓ ਫੇਸਬੁੱਕ ''ਤੇ ਪੋਸਟ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਆਇਰਨਮੈਨ ਦੇ ਡਿਜੀਟਲ ਮਾਸਕ ਦੀ ਵਰਤੋਂ ਕੀਤੀ ਹੈ। ਕੰਪਨੀ ਮੁਤਾਬਕ, ਉਹ MSQRD ਦੇ ਫੀਚਰਜ਼ ਨੂੰ ਸੋਸ਼ਲ ਮੀਡੀਆ ਨੈੱਟਵਰਕ ''ਤੇ ਲਿਆਏਗੀ।


Related News