ਫੇਸਬੁਕ ਦੀ Moments ਐਪ ਦੇ ਨਵੇਂ ਵਰਜ਼ਨ ''ਚ ਆਈ ਇਕ ਵੱਡੀ ਕਮੀ
Wednesday, May 11, 2016 - 01:45 PM (IST)
ਜਲੰਧਰ : ਇਕ ਸਾਲ ਪਹਿਲਾਂ ਲਾਂਚ ਹੋਈ ਫੇਸਬੁਕ ਦੀ ਮੋਮੈਂਟਸ ਐਪ, ਜੋ ਕਿ ਇਕ ਪ੍ਰਾਈਵੇਟ ਫੋਟੋ ਸ਼ੇਅਰਿੰਗ ਐਪ ਹੈ, ਨੂੰ ਗਲੋਬਲੀ ਲਾਂਚ ਕਰ ਦਿੱਤਾ ਗਿਆ ਹੈ ਪਰ ਕੁਝ ਕਮੀਆਂ ਦੇ ਨਾਲ। ਜੋ ਵਰਜ਼ਨ ਅਮਰੀਕਾ ''ਚ ਲਾਂਚ ਕੀਤਾ ਗਿਆ ਸੀ, ਉਸ ''ਚ ਫੇਸ਼ਿਅਲ ਰਿਕੋਗਨਾਈਜ਼ੇਸ਼ਨ ਫੀਚਰ ਸੀ, ਜਿਸ ਨਾਲ ਫੋਟੋਜ਼ ਨੂੰ ਉਸ ਦੇ ਹਿਸਾਬ ਨਾਲ ਹੀ ਗਰੁੱਪਸ ''ਚ ਵੰਡਿਆ ਜਾਂਦਾ ਸੀ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਆਪਣੋ ਦੋਸਤ ਦੇ ਨਾਂ ਤੋਂ ਹੀ ਉਸ ਫੋਟੋ ਨੂੰ ਸਰਚ ਕਰ ਸਕਦੇ ਹੋ।
ਪਰ ਇਸ ਦਾ ਨਵਾਂ ਵਰਜ਼ਨ ਜੋ ਯੂਰਪ ਤੇ ਕੈਨੇਡਾ ''ਚ ਲਾਂਚ ਕੀਤਾ ਗਿਆ ਹੈ, ਉਸ ਨੂੰ ਥੋੜਾ ਮੋਡੀਫਾਈ ਕੀਤਾ ਗਿਆ ਹੈ ਤੇ ਇਸ ਦੇ ਤਹਿਤ ਇਸ ਐਪ ''ਚ ਫੇਸ਼ਿਅਲ ਰਿਕੋਗਨਾਈਜ਼ੇਸ਼ਨ ਫੀਚਰ ਨਹੀਂ ਐਡ ਕੀਤਾ ਗਿਆ। ਕਾਰਨ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਤੋਂ ਪ੍ਰਾਈਵੇਸੀ ਨੂੰ ਲੈ ਕੇ ਹੀ ਇਸ ਫੀਚਰ ਨੂੰ ਹਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਫੇਸਬੁਕ ''ਤੇ ਬਾਇਓਮੈਟ੍ਰਿਕ ਡਾਟਾ ਸਟੋਰ ਕਰਨ ''ਤੇ ਕੁਝ ਯੂਜ਼ਰਜ਼ ਵੱਲੋਂ ਕੇਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫੇਸਬੁਕ ਨੇ ਇਸ ''ਤੇ ਕੋਈ ਰਿਸਪਾਂਸ ਨਹੀਂ ਕੀਤਾ ਹੈ।
