Zoom ਨੂੰ ਟੱਕਰ ਦੇਵੇਗਾ ਫੇਸਬੁੱਕ ਦਾ ਨਵਾਂ ਫੀਚਰ, ਇੰਝ ਕਰੇਗਾ ਕੰਮ

07/17/2020 5:35:14 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਮੈਸੇਂਜਰ ਸਰਵਿਸ ਦੀ ਵਰਤੋਂ ਰੋਜ਼ਾਨਾ ਲੱਖਾਂ ਯੂਜ਼ਰਸ ਕਰਦੇ ਹਨ। ਅਪ੍ਰੈਲ 2020 ’ਚ ਫੇਸਬੁੱਕ ਦੇ 2.6 ਅਰਬ ਐਕਟਿਵ ਮੰਥਲੀ ਯੂਜ਼ਰਸ ਸਨ। ਯੂਜ਼ਰਸ ਲਈ ਫੇਸਬੁੱਕ ਨਵੇਂ ਅਪਗ੍ਰੇਡਸ ਲਗਾਤਾਰ ਲਿਆਉਂਦੀ ਰਹਿੰਦੀ ਹੈ ਅਤੇ ਇਸ ਵਾਰ ਮੈਸੇਂਜਰ ਐਪ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਕੰਪਨੀ ਐਕਸਾਈਟਿੰਗ ਅਪਡੇਟ ਦੇ ਤੌਰ ’ਤੇ ਮੈਸੇਂਜਰ ’ਚ ‘ਸਕਰੀਨ ਸ਼ੇਅਰਿੰਗ’ ਦਾ ਫੀਚਰ ਲੈ ਕੇ ਆਈ ਹੈ। ਫੇਸਬੁੱਕ ਮੈਸੇਂਜਰ ਦਾ ਇਹ ਫੀਚਰ ਜ਼ੂਮ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਗਿਆ ਹੈ।

ਹਾਲ ਹੀ ’ਚ ਫੇਸਬੁੱਕ ਨੇ ਐਲਾਨ ਕੀਤਾ ਸੀ ਕਿ ਐਂਡਰਾਇਡ ਅਤੇ ਆਈ.ਓ.ਐੱਸ. ’ਤੇ ਮੈਸੇਂਜਰ ਐਪ ਯੂਜ਼ਰਸ ਨੂੰ ‘ਸਕਰੀਨ ਸ਼ੇਅਰਿੰਗ’ ਦਾ ਆਪਸ਼ਨ ਮਿਲੇਗਾ। ਹੁਣ ਇਹ ਫੀਚਰ ਰੋਲ ਆਊਟ ਕੀਤਾ ਜਾ ਰਿਹ ਹੈ। ਹੁਣ ਤਕ ਇਹ ਫੀਚਰ ਸਿਰਫ ਮੈਸੇਂਜਰ ਵੈੱਬ ’ਤੇ ਮਿਲਦਾ ਸੀ ਪਰ ਹੁਣ ਇਸ ਨੂੰ ਐਪ ’ਤੇ ਵੀ ਇਸਤੇਮਾਲ ਕੀਤਾ ਜਾ ਸਕੇਗਾ। ਨਵੇਂ ਮੈਸੇਂਜਰ ਰੂਮਸ ’ਚ ਵੀ ਇਸ ਫੀਚਰ ਦੀ ਸੁਪੋਰਟ ਯੂਜ਼ਰਸ ਨੂੰ ਮਿਲੇਗੀ। ਅਜਿਹੇ ’ਚ ਜ਼ੂਮ ਅਤੇ ਮਾਈਕ੍ਰੋਸਾਫਟ ਟੀਮਸ ਨੂੰ ਵੀ ਮੈਸੇਂਜਰ ਰੂਮਸ ਟੱਕਰ ਦੇ ਸਕਦਾ ਹੈ। 

ਨਵਾਂ ਸ਼ੇਅਰਿੰਗ ਆਪਸ਼ਨ
ਆਨਲਾਈਨ ਵੀਡੀਓ ਕਾਨਫਰੰਸਿੰਗ ਅਤੇ ਮੀਟਿੰਗਸ ਦੀ ਵਧਦੀ ਜ਼ਰੂਰਤ ਨੂੰ ਵੇਖਦੇ ਹੋਏ ਸਕਰੀਨ ਸ਼ੇਅਰਿੰਗ ਦੀ ਮੰਗ ਹੁਣ ਵਧੀ ਹੈ। ਕੋਈ ਅਧਿਕਾਰਤ ਪ੍ਰੈਜੇਂਟੇਸ਼ਨ ਸ਼ੇਅਰ ਕਰਨ ਤੋਂ ਲੈ ਕੇ ਅਧਿਆਪਕਾਂ ਲਈ ਕੋਈ ਵੀਡੀਓ ਜਾਂ ਲੈਸਨ ਐਕਸਪਲੇਨ ਕਰਦੇ ਸਮੇਂ ਸਕਰੀਨ ਸ਼ੇਅਰਿੰਗ ਦੀ ਲੋੜ ਪੈਂਦੀ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਫੋਨ ਦੀ ਸਕਰੀਨ ਵੀ ਕਿਸੇ ਨਾਲ ਐਪ ’ਤੇ ਹੀ ਸ਼ੇਅਰ ਕਰ ਸਕਣਗੇ। ਨਵੀਂ ਅਪਡੇਟ ਨਾਲ ਇਹ ਫੀਚਰ ਸਾਰੇ ਯੂਜ਼ਰਸ ਨੂੰ ਦਿੱਤਾ ਜਾਵੇਗਾ। 

ਇੰਝ ਸ਼ੇਅਰ ਹੋਵੇਗੀ ਸਕਰੀਨ
ਮੈਸੇਂਜਰ ਐਪ ’ਤੇ ਨਵਾਂ ਫੀਚਰ ਵਨ-ਟੂ-ਵਨ ਵੀਡੀਓ ਕਾਲ ਤੋਂ ਇਲਾਵਾ 8 ਯੂਜ਼ਰਸ ਤਕ ਦੀ ਗਰੁੱਪ ਕਾਲ ’ਚ ਵੀ ਇਸਤੇਮਾਲ ਕੀਤਾ ਜਾ ਸਕੇਗਾ। ਇਸ ਲਈ ਯੂਜ਼ਰਸ ਨੂੰ ਮੈਸੇਂਜਰ ਓਪਨ ਕਰਕੇ ਵੀਡੀਓ ਕਾਲ ਕਰਨੀ ਹੋਵੇਗੀ। ਕਾਲ ਕੁਨੈਕਟ ਹੋਣ ’ਤੇ ਸਕਰੀਨ ਦੇ ਹੇਠਲੇ ਪਾਸੇ ‘ਸ਼ੇਅਰ ਯੋਰ ਸਕਰੀਨ’ ਆਪਸ਼ਨ ਮਿਲ ਜਾਵੇਗਾ। ਇਸ ’ਤੇ ਟੈਪ ਕਰਨ ਤੋਂ ਬਾਅਦ ਦੂਜਾ ਯੂਜ਼ਰ ਫੋਨ ਸਕਰੀਨ ਆਪਣੇ ਡਿਵਾਈਸ ’ਤੇ ਵੇਖ ਸਕੇਗਾ। 


Rakesh

Content Editor

Related News