ਫੇਸਬੁੱਕ ਮੈਸੇਂਜਰ ’ਚ ਸ਼ਾਮਲ ਹੋਇਆ ਅਨੋਖਾ ਸਟਾਰ ਵਾਰ ਥੀਮ

12/16/2019 1:51:54 PM

ਗੈਜੇਟ ਡੈਸਕ– ਫੇਸਬੁੱਕ ਨੇ ਆਪਣੀ ਮੈਸੇਂਜਰ ਐਪ ਲਈ ਇਕ ਖਾਸ ਤਰ੍ਹਾਂ ਦੇ ਥੀਮ ਨੂੰ ਪੇਸ਼ ਕੀਤਾ ਹੈ ਜੋ ਮਸ਼ਹੂਰ ਫਿਲਮ ‘ਸਟਾਰ ਵਾਰਸ’ ’ਤੇ ਆਧਾਰਿਤ ਹੈ। ਇਸ ਥੀਮ ’ਚ ਯੂਜ਼ਰਜ਼ ਨੂੰ ਸਟਿਕਰਜ਼, ਰਿਐਕਸ਼ਨ ਅਤੇ ਏ.ਆਰ. ਇਫੈਕਟਸ ਦੀ ਸੁਪੋਰਟ ਮਿਲੇਗੀ। ਫੇਸਬੁੱਕ ਨੇ ਇਸ ਥੀਮ ਲਈ ਡਿਜ਼ਨੀ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਆਉਣ ਨਾਲ ਯੂਜ਼ਰਜ਼ ਆਪਣੀ ਪਸੰਦ ਦੇ ਸਟਾਰ ਵਾਰ ਕਰੈਕਟਰ ਦੇ ਵਾਲਪੇਪਰ ਲਗਾ ਸਕਣਗੇ। ਇਸ ਤੋਂ ਇਲਾਵਾ ਥੀਮ ’ਚ ਉਨ੍ਹਾਂ ਨੂੰ ਹੱਸਣ, ਰੋਣ ਦੇ ਨਾਲ ਗੁੱਸੇ ਵਾਲੇ ਇਮੋਜੀ ਦੀ ਵੀ ਸੁਪੋਰਟ ਮਿਲੇਗੀ। 

ਫੇਸਬੁੱਕ ਦਾ ਬਿਆਨ
ਇਸ ਫੀਚਰ ਨੂੰ ਲੈ ਕੇ ਫੇਸੁਬੱਕ ਨੇ ਕਿਹਾ ਹੈ ਕਿ ਯੂਜ਼ਰਜ਼ ਨੂੰ ਵੀਡੀਓ ਕਾਲ ’ਚ ਏ.ਆਰ. ਫੀਚਰ ਦੀ ਸੁਪੋਰਟ ਮਿਲੇਗੀ ਅਤੇ ਯੂਜ਼ਰਜ਼ ਮੈਸੇਂਜਰ ਕੈਮਰਾ ਰਾਹੀਂ ਏ.ਆਰ. ਇਫੈਕਟ ਦੇ ਨਾਲ ਫੋਟੋ ਕਲਿੱਕ ਕਰ ਸਕਣਗੇ ਪਰ ਫਿਲਹਾਲ ਭਾਰਤੀ ਯੂਜ਼ਰਜ਼ ਇਸ ਥੀਮ ਦਾ ਇਸਤੇਮਾਲ ਨਹੀਂ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਥੀਮ ਨੂੰ ਭਾਰਤ ’ਚ ਉਪਲੱਬਧ ਕੀਤਾ ਜਾਵੇਗਾ। 


Related News