ਹੁਣ ਵਿੰਡੋਜ਼ 10 ਸਮਾਰਟਫੋਨ ਯੂਜ਼ਰ ਵੀ ਚਲਾ ਸਕਣਗੇ ਇਹ ਲੋਕਪ੍ਰਿਅ ਐਪ

Thursday, Jun 02, 2016 - 02:25 PM (IST)

ਹੁਣ ਵਿੰਡੋਜ਼ 10 ਸਮਾਰਟਫੋਨ ਯੂਜ਼ਰ ਵੀ ਚਲਾ ਸਕਣਗੇ ਇਹ ਲੋਕਪ੍ਰਿਅ ਐਪ
ਜਲੰਧਰ— ਜੇਕਰ ਤੁਸੀਂ ਵਿੰਡੋਜ਼ 10 ਫੋਨ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਵੀ ਇਹ ਖਬਰ ਕਿਸੇ ਖੁਸ਼ਖਬਰੀ ਨਾਲੋਂ ਘੱਟ ਨਹੀਂ ਹੋਵੇਗੀ। ਦਰਅਸਲ, ਵਿੰਡੋਜ਼ 10 ਯੂਜ਼ਰਸ ਲਈ ਫੇਸਬੁੱਕ ਨੇ ਮੈਸੇਂਜਰ ਐਪ ਪੇਸ਼ ਕਰ ਦਿੱਤਾ ਹੈ ਪਰ ਤੁਹਾਨੂੰ ਅਜੇ ਵੀ ਹੈਰਾਨੀ ਹੋਵੇਗੀ ਕਿ ਇਹ ਐਪ ਬੀਟਾ ਵਰਜ਼ਨ ਦੇ ਤੌਰ ''ਤੇ ਹੀ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਵਿੰਡੋਜ਼ 10 ਲਈ ਫੇਸਬੁੱਕ ਮੈਸੇਂਜਰ ਬੀਟਾ ਵਰਜ਼ਨ ਦੇ ਤੌਰ ''ਤੇ ਪੇਸ਼ ਕੀਤਾ ਗਿਆ ਹੈ ਪਰ ਫਿਰ ਵੀ ਯੂਜ਼ਰਸ ਇਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹਨ। ਇਹ ਮਿਲਣਗੇ ਫੀਚਰਜ਼-
 
1. ਮੈਸੇਜ ਆਉਣ ''ਤੇ ਮਿਲ ਜਾਵੇਗਾ ਨੋਟੀਫਿਕੇਸ਼ਨ।
2. ਫੋਟੋਜ਼, ਵੀਡੀਓਜ਼, ਜੀ.ਆਈ.ਐੱਫ. ਅਤੇ ਹੋਰ ਫਾਇਲਸ ਕਰ ਸਕੋਗੇ ਸੈਂਡ।
3. ਸਟਿਕਰਾਂ ਦੀ ਵੀ ਕਰ ਸਕੋਗੇ ਵਰਤੋਂ।
4. ਮੈਸੇਜ ਪੜ੍ਹਨ ''ਤੇ ਚੱਲ ਜਾਵੇਗਾ ਪਤਾ।
5. ਗਰੁੱਪ ਬਣਾ ਸਕਦੇ ਹੋ। 
6. ਸਰਚ ਆਪਸ਼ਨ ਦੀ ਮਦਦ ਨਾਲ ਫਰੈਂਡਸ ਨੂੰ ਲੱਭ ਸਕਦੇ ਹੋ।
 

Related News