ਹੁਣ ਫੇਸ ID ਤੇ ਫਿਗਰਪ੍ਰਿੰਟ ਰਾਹੀਂ ਅਨਲਾਕ ਹੋਵੇਗਾ ਫੇਸਬੁੱਕ ਮੈਸੇਂਜਰ

Tuesday, Jul 21, 2020 - 06:40 PM (IST)

ਹੁਣ ਫੇਸ ID ਤੇ ਫਿਗਰਪ੍ਰਿੰਟ ਰਾਹੀਂ ਅਨਲਾਕ ਹੋਵੇਗਾ ਫੇਸਬੁੱਕ ਮੈਸੇਂਜਰ

ਗੈਜੇਟ ਡੈਸਕ—ਫੇਸਬੁੱਕ ਆਪਣੇ ਇੰਸਟੈਂਟ ਮੈਸੇਜਿੰਗ ਐਪ ਮੈਸੇਂਜਰ ਨੂੰ ਪੂਰੀ ਤਰ੍ਹਾਂ ਨਾਲ ਸਟੈਂਡਅਲੋਨ ਬਣਾਉਣ ਦੇ ਰਸਤੇ 'ਤੇ ਹੈ। ਸ਼ੁਰੂਆਤ 'ਚ ਮੈਸੇਂਜਰ ਨੂੰ ਯੂਜ਼ ਕਰਨ ਲਈ ਯੂਜ਼ਰ ਕੋਲ ਫੇਸਬੁੱਕ ਅਕਾਊਂਟ ਹੋਣਾ ਜ਼ਰੂਰੀ ਹੁੰਦਾ ਸੀ ਪਰ ਹੁਣ ਡਾਇਰੈਕਟ ਮੈਸੇਂਜਰ ਲਈ ਹੀ ਸਾਈਨ ਅਪ ਕੀਤਾ ਜਾ ਸਕਦਾ ਹੈ। ਹੁਣ ਮੈਸੇਂਜਰ 'ਚ ਕੰਪਨੀ ਫੇਸ ਆਈ.ਡੀ. ਅਤੇ ਫਿਗਰਪ੍ਰਿੰਟ ਸਕੈਨਰ ਲਾਕ ਦਾ ਸਪੋਰਟ ਦੇ ਰਹੀ ਹੈ। ਸੋਸ਼ਲ ਮੀਡੀਆ ਦੀਆਂ ਖਬਰਾਂ ਨੂੰ ਟਰੈਕ ਰੱਖਣ ਵਾਲੇ ਮੈਟ ਨਵਾਰਾ ਮੁਤਾਬਕ ਫੇਸਬੁੱਕ ਨੇ ਮੈਸੇਂਜਰ ਲਈ ਟੱਚ ਆਈ.ਡੀ. ਅਤੇ ਫੇਸ ਆਈ.ਡੀ. ਦਾ ਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱੱਤਾ ਹੈ।

ਇਹ ਫੀਚਰ ਫਿਲਹਾਲ ਆਈ.ਓ.ਐੱਸ. ਲਈ ਜਾਰੀ ਕੀਤਾ ਜਾ ਰਿਹਾ ਹੈ। ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਇਹ ਨਵਾਂ ਫੀਚਰ ਦੇਖਿਆ ਜਾ ਸਕਦਾ ਹੈ। ਹੁਣ ਇਸ ਫੀਚਰ ਦੇ ਆਉਣ ਤੋਂ ਬਾਅਦ ਫੇਸਬੁੱਕ ਤੋਂ ਇਲਾਵਾ ਮੈਸੇਂਜਰ ਨੂੰ ਵੱਖ ਤੋਂ ਲਾਕ ਕੀਤਾ ਜਾ ਸਕੇਗਾ। ਇਕ ਵਾਰ ਇਸ ਨੂੰ ਇਨੇਬਲ ਕਰਨ ਤੋਂ ਬਾਅਦ ਇਹ ਸੈਟ ਕਰ ਸਕਦੇ ਹੋ ਕਿ ਕਦੋਂ ਤੱਕ ਇਹ ਐਪ ਅਨਲਾਕ ਰਹਿ ਸਕਦਾ ਹੈ।

PunjabKesari

ਦੂਜਾ ਐਪ ਲਾਕ ਫੀਚਰ ਦੀ ਤਰ੍ਹਾਂ ਇਹ ਕੰਮ ਕਰਦਾ ਹੈ। ਉਦਾਹਰਣ ਦੇ ਤੌਰ 'ਤੇ ਤੁਸੀਂ ਸੈਟਿੰਗਸ 'ਚ ਜਾ ਕੇ ਇਹ ਸੈਟ ਕਰ ਸਕੋਗੇ ਕਿ ਕਿੰਨੀ ਦੇਰ ਤੱਕ ਤੁਸੀਂ ਇਸ ਨੂੰ ਬਿਨਾਂ ਫੇਸ ਜਾਂ ਟੱਚ ਆਈ.ਡੀ. ਦੇ ਬਗੈਰ ਓਪਨ ਰੱਖਣਾ ਚਾਹੁੰਦੇ ਹੋ।ਲਾਕ ਡਿਊਰੇਸ਼ਨ 'ਚ ਤੁਹਾਨੂੰ ਚਾਰ ਆਪਸ਼ਨਸ ਮਿਲਣਗੇ। ਪਹਿਲੇ ਆਪਸ਼ਨ ਦੇ ਤਹਿਤ ਜਿਵੇਂ ਹੀ ਮੈਸੇਂਜਰ ਐਪ ਯੂਜ਼ ਕਰਨਾ ਬੰਦ ਹੋਵੇਗਾ, ਦੁਬਾਰਾ ਓਪਨ ਕਰਨ ਲਈ ਪਾਸਵਰਡ ਦੀ ਜ਼ਰੂਰਤ ਹੋਵੇਗੀ। ਦੂਜਾ ਆਪਸ਼ਨ 1 ਮਿੰਟ ਦਾ ਹੈ।

PunjabKesari

ਤੀਸਰੇ ਆਪਸ਼ਨ ਤਹਿਤ 15 ਮਿੰਟ ਤੱਕ ਬਿਨਾਂ ਟੱਚ ਜਾਂ ਫੇਸ ਆਈ.ਡੀ. ਦੇ ਓਪਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 1 ਘੰਟੇ ਦਾ ਟਾਈਮ ਵੀ ਸਲੈਕਟ ਕਰ ਸਕਦੋ ਹੋ। ਜ਼ਿਕਰਯੋਗ ਹੈ ਕਿ ਵਟਸਐਪ 'ਚ ਵੀ ਪਹਿਲੇ ਲਾਕ ਦਾ ਫੀਚਰ ਨਹੀਂ ਸੀ ਪਰ ਕੰਪਨੀ ਨੇ ਹਾਲ ਹੀ 'ਚ ਇਹ ਫੀਚਰ ਜਾਰੀ ਕੀਤਾ ਹੈ। ਆਉਣ ਵਾਲੇ ਸਮੇਂ 'ਚ ਇਹ ਅਪਡੇਟ ਐਂਡ੍ਰਾਇਡ ਲਈ ਵੀ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੀ ਐਂਡ੍ਰਾਇਡ ਯੂਜ਼ਰ ਮੈਸੇਂਜਰ ਲਾਕ ਦਾ ਫੀਚਰ ਯੂਜ਼ ਕਰ ਸਕਣਗੇ।

PunjabKesari

ਮੈਸੇਂਜਰ 'ਚ ਦਿੱਤੇ ਜਾਣ ਵਾਲਾ ਇਹ ਫੀਚਰ ਫਿਲਹਾਲ ਬੀਟਾ ਸਟੇਜ਼ 'ਚ ਹੈ। ਜੇਕਰ ਤੁਸੀਂ ਐਪ ਟੈਸਟਰ ਹੋ ਤਾਂ ਇਸ ਦਾ ਬੀਟਾ ਯੂਜ਼ ਕਰ ਸਕਦੇ ਹੋ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਦਾ ਫਾਈਨਲ ਬਿਲਡ ਜਾਰੀ ਕਰੇਗਾ ਤਾਂ ਇਹ ਸਾਰੇ ਲੋਕਾਂ ਲਈ ਉਪਲੱਬਧ ਹੋਵੇਗਾ।


author

Karan Kumar

Content Editor

Related News