ਫੇਸਬੁੱਕ ਨੇ ਬਣਾਈ ਪਿੰਟ੍ਰਸਟ ਵਰਗੀ ਐਪ, ਅਮਰੀਕਾ ''ਚ ਸਭ ਤੋਂ ਪਹਿਲਾਂ ਕਰਵਾਈ ਗਈ ਮੁਹੱਈਆ

02/17/2020 10:20:41 AM

ਗੈਜੇਟ ਡੈਸਕ– ਅਮਰੀਕੀ ਸੋਸ਼ਲ ਮੀਡੀਆ ਵੈੱਬ ਅਤੇ ਮੋਬਾਇਲ ਐਪਲੀਕੇਸ਼ਨ ਪਿੰਟ੍ਰਸਟ ਨੂੰ ਸਖਤ ਟੱਕਰ ਦੇਣ ਲਈ ਫੇਸਬੁੱਕ ਨੇ ਉਸੇ ਵਰਗੀ ਐਪ ਬਣਾਈ ਹੈ। ਇਸ ਐਪ ਦਾ ਨਾਂ Hobbi ਹੈ, ਜਿਸ ਨੂੰ ਸਭ ਤੋਂ ਪਹਿਲਾਂ ਅਮਰੀਕਾ 'ਚ ਮੌਜੂਦ ਐਪਲ ਐਪ ਸਟੋਰ 'ਤੇ ਮੁਹੱਈਆ ਕਰਵਾਇਆ ਗਿਆ ਹੈ।

-ਕੰਪਨੀ ਨੇ ਦੱਸਿਆ ਕਿ ਇਹ ਐਪ ਤੁਹਾਡੇ ਦਸਤਾਵੇਜ਼ਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚ ਤੁਹਾਡੀ ਕਾਫੀ ਮਦਦ ਕਰੇਗੀ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਪੂਰਾ ਕਰਨ ਬਾਰੇ ਸੋਚ ਰਹੇ ਹੋ।
-ਪਿੰਟ੍ਰਸਟ ਵਰਗੀ ਇਸ ਐਪ 'ਚ ਤੁਹਾਨੂੰ ਫੋਟੋਆਂ ਨਜ਼ਰ ਆਉਣਗੀਆਂ, ਜਿਨ੍ਹਾਂ ਨੂੰ ਤੁਸੀਂ ਸੇਵ ਕਰ ਸਕਦੇ ਹੋ ਅਤੇ ਐਲਬਮ 'ਚ ਵੀ ਰੱਖ ਸਕਦੇ ਹੋ।

ਇਨ੍ਹਾਂ ਲੋਕਾਂ ਲਈ ਖਾਸ ਹੈ ਇਹ ਐਪ
ਇਸ ਐਪ ਨੂੰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਜੋ ਕੁਕਿੰਗ, ਬੇਕਿੰਗ, ਆਰਟ ਐਂਡ ਕ੍ਰਾਫਟ, ਫਿੱਟਨੈੱਸ ਅਤੇ ਹੋਮ ਡੈਕੋਰੇਸ਼ਨ ਕਰਨਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਫੇਸਬੁੱਕ ਦੀ Hobbi ਐਪ ਨੂੰ ਨਿਊ ਪ੍ਰਾਜੈਕਟ ਐਕਸਪੈਰੀਮੈਂਟੇਸ਼ਨ ਟੀਮ (NPE) ਵਲੋਂ ਪਿਛਲੇ ਸਾਲ ਤੋਂ ਤਿਆਰ ਕੀਤਾ ਜਾ ਰਿਹਾ ਸੀ। ਇਸ ਡਵੀਜ਼ਨ ਦੀ ਅਗਵਾਈ ਕਰ ਰਹੇ ਵਾਈਨ ਬੌਸ ਜੇਸਨ ਟੋਫ ਛੋਟੀਆਂ ਐਪਲੀਕੇਸ਼ਨਜ਼ 'ਤੇ ਹੀ ਕੰਮ ਕਰਨਾ ਪਸੰਦ ਕਰਦੇ ਹਨ।


Related News