ਜਲਦ ਹੀ ਮੋਬਾਈਲ ਐਪ ''ਚੋਂ ਮੈਸੇਂਜਰ ਨੂੰ ਹਟਾਏਗੀ ਫੇਸਬੁਕ

Sunday, Jun 05, 2016 - 03:57 PM (IST)

ਜਲਦ ਹੀ ਮੋਬਾਈਲ ਐਪ ''ਚੋਂ ਮੈਸੇਂਜਰ ਨੂੰ ਹਟਾਏਗੀ ਫੇਸਬੁਕ

ਜਲੰਧਰ : ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਫੇਸਬੁੱਕ ਨੇ ਇੰਸਟੈਂਟ ਮੈਸੇਜਿਜ਼ ਸ਼ੁਰੂ ਕੀਤੇ ਸੀ ਤਾਂ ਫੇਸਬੁਕ ਵੱਲੋਂ ਸਭ ਨੂੰ ਆਪਣੀ ਮੈਸੇਂਜਰ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਸੀ। ਫੇਸਬੁਕ ਦਾ ਕਹਿਣਾ ਸੀ ਕਿ ਜੇ ਤੁਸੀਂ ਇਨਸਟੈਂਟ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਮੈਸੇਂਜਰ ਹੀ ਡਾਊਨਲੋਡ ਕਰਨਾ ਹੋਵੇਗਾ। ਇਸ ਦਾ ਕਾਰਨ ਵੀ ਸਾਫ ਹੈ ਕਿਉਂਕਿ ਮੋਬਾਈਲ ਵੈੱਬ ''ਤੇ ਜਾਂ ਤਾਂ ਮੈਸਿਜਿੰਗ ਸੰਭਵ ਨਹੀਂ ਹੈ ਤੇ ਜੇ ਸੰਭਵ ਹੈ ਤਾਂ ਮੈਸੇਜਿੰਗ ਸਮੇਂ ਕਈ ਰੁਕਾਵਟਾਂ ਆਉਂਦੀਆਂ ਹਨ। 

 

ਐਂਡ੍ਰਾਇਡ ਅਥਾਰਰਿਟੀ ਦੀ ਰਿਪੋਰਟ ਦੇ ਮੁਤਾਬਿਕ ਮੋਬਾਈਲ ਵੈੱਬ ''ਤੇ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਰਿਮਾਈਂਡਰ ਮਿਲ ਰਿਹਾ ਹੈ ਕਿ ''ਤੁਹਾਡੀਆਂ ਕਨਵਰਸੇਸ਼ਨਜ਼ ਮੈਸੇਂਜਰ ''ਤੇ ਮੂਵ ਕੀਤੀਆਂ ਜਾ ਰਹੀਆਂ ਹਨ'' ਤੇ ਇਨ੍ਹਾਂ ਦੇ ਨਾਲ ਹੀ ਇੰਸਟੈਂਟ ਲਿੰਕ ਦਿੱਤਾ ਹੁੰਦਾ ਹੈ ਜੋ ਗੂਗਲ ਪਲੇਅ ''ਤੇ ਮੈਸੇਂਜਰ ਐਪ ਵੱਲ ਰੀਡਾਇਰੈਕਟ ਕਰ ਦਿੰਦਾ ਹੈ। ਕ੍ਰੋਮ ਤੇ ਆਈ. ਓ. ਐੱਸ. ''ਚ ਅਜਿਹੀ ਕੋਈ ਦਿੱਕਤ ਨਹੀਂ ਹੈ ਪਰ ਐਂਡ੍ਰਾਇਡ ਯੂਜ਼ਰਾਂ ਨੂੰ ਫੇਸਬੁਕ ਐਪ ''ਚ ਮੈਸੇਂਜਰ ਵੱਲ ਰੀਡਾਇਰੈਕਟ ਕੀਤਾ ਜਾ ਰਿਹਾ ਹੈ।

 

ਫੇਸਬੁੱਕ ਦੀ ਪੂਰੀ ਕੋਸ਼ਿਸ਼ ਹੈ ਕਿ ਫੇਸਬੁਕ ਮੋਬਾਈਲ ਐਪ ''ਚੋਂ ਮੈਸੇਂਜਰ ਨੂੰ ਹਟਾ ਕੇ ਅਲੱਗ ਮੈਸੇਂਜਰ ਡਾਊਨਲੋਡ ਕਰਵਾਉਣਾ ਤੇ ਇਸ ਲਈ ਹੀ ਫੇਸਬੁਕ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News