Facebook ਨੇ ਲਿਆਂਦਾ ਮੈਸੇਂਜਰ ਦਾ ਲਾਈਟ ਵਰਜ਼ਨ
Monday, Oct 03, 2016 - 02:01 PM (IST)

ਜਲੰਧਰ : ਫੇਸਬੁਕ ਬਹੁਤ ਜਲਦ ਐਂਡ੍ਰਾਇਡ ਮੈਸੇਂਜਰ ਐਪ ਦਾ ਲਾਈਟ ਵਰਜ਼ਨ ਲਿਆਵੇਗੀ। ਇਹ ਲਾਈਟ ਵਰਜ਼ਨ ਪੁਰਾਣੇ ਸਮਾਰਟਫੋਂਸ ਲਈ ਹੈ ਜਿਨ੍ਹਾਂ ''ਚ ਮੈਮੋਰੀ ਘੱਟ ਹੁੰਦੀ ਹੈ ਤੇ ਜੋ ਜ਼ਿਆਦਾ ਹੈਵੀ ਐਪਸ ਨੂੰ ਸਪੋਰਟ ਨਹੀਂ ਕਰਦੇ। ਮੈਸੇਂਜਰ ਦੇ ਇਸ ਖਾਸ ਵਰਜ਼ਨ ਨੂੰ ਕੀਨੀਆ, ਮਲੇਸ਼ੀਆ, ਸ੍ਰੀ ਲੰਕਾ, ਟਿਊਨੀਜ਼ੀਆ ਤੇ ਵੈਨਿਜ਼ੁਏਲਾ ''ਚ ਲਾਂਚ ਕੀਤਾ ਗਿਆ ਹੈ ਪਰ ਬਾਕੀ ਦੇਸ਼ਾਂ ''ਚ ਵੀ ਇਸ ਨੂੰ ਜਲਦ ਲਾਂਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਫੇਸਬੁਕ ਦੀ ਲਾਈਟ ਐਪ ਨੇ ਲੋਕਾਂ ''ਚ ਜਗ੍ਹਾ ਬਣਾਈ ਜੋ ਕਿ ਘੱਟ ਮੈਮੋਰੀ ਦੀ ਵਰਤੋਂ ਕਰ ਕੇ ਲੋਕਾਂ ਨੂੰ ਵਧੀਆ ਫੇਸਬੁਕ ਐਕਸਪੀਰੀਅੰਸ ਪ੍ਰੋਵਾਈਡ ਕਰਵਾਉਂਦੀ ਹੈ। ਇਸ ਅਜੇ ਸਾਹਮਣੇ ਨਹੀਂ ਆਇਆ ਹੈ ਕਿ ਲਾਈਟ ਵਰਜ਼ਨ ''ਚ ਮੈਸੇਂਜਰ ਦੇ ਕਿਹੜੇ-ਕਿਹੜੇ ਫੀਚਰਜ਼ ਨੂੰ ਹਟਾਇਆ ਗਿਆ ਹੈ। ਹਾਲਾਂਤਿ ਸਟੋਰੀਜ਼ ਤੇ ਚੈਟਬੋਟਸ ਇਸ ਲਾਈਟ ਵਰਜ਼ਨ ''ਚ ਹੋਣ ਦੀ ਉਮੀਦ ਨਹੀਂ ਕੀਤੀ ਜਾ ਰਹੀ।