ਫੇਸਬੁੱਕ ਦਾ ਇਹ ਨਵਾਂ ਫੀਚਰ ਤੁਹਾਨੂੰ ਵੀ ਆਵੇਗਾ ਪਸੰਦ (ਵੀਡੀਓ)
Friday, Jul 29, 2016 - 03:06 PM (IST)
ਜਲੰਧਰ- ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ''ਚ ਆਪਣੀ ਪ੍ਰਸਿੱਧੀ ਬਣਾਈ ਰੱਖਣ ਲਈ ਕੁਝ ਨਾ ਕੁਝ ਨਵਾਂ ਕਰਦੀ ਹੀ ਰਹਿੰਦੀ ਹੈ। ਹੁਣ ਫੇਸਬੁੱਕ ਨੇ ਤੁਹਾਡੇ ਜਨਮਦਿਨ ਨੂੰ ਸਪੈਸ਼ਲ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਫੇਸਬੁੱਕ ਨੇ ਨਵਾਂ ਬ੍ਰਥਡੇਅ ਰਿਕੈਪ ਵੀਡੀਓ ਫੀਚਰ ਪੇਸ਼ ਕੀਤਾ ਹੈ ਜੋ ਮੈਮਰੀਜ਼ ਵੀਡੀਓ ਦੀ ਤਰ੍ਹਾਂ ਹੈ। ਇਸ ਵਿਚ ਬ੍ਰਥਡੇਅ ਨਾਲ ਜੁੜਿਆ ਕੰਟੈਂਟ ਵੀਡੀਓ ਦੇ ਰੂਪ ''ਚ ਯੂਜ਼ਰਸ ਦੇ ਅਕਾਊਂਟ ''ਤੇ ਦੇਖਣ ਨੂੰ ਮਿਲੇਗਾ।
ਬ੍ਰਥਡੇਅ ਰਿਕੈਪ ਵੀਡੀਓ 45 ਸੈਕਿੰਡ ਦੀ ਵੀਡੀਓ ਨੂੰ ਯੂਜ਼ਰ ਦੇ ਫੇਸਬੁੱਕ ਅਕਾਊਂਟ ''ਤੇ ਪੇਸ਼ ਕਰੇਗਾ। ਇਸ ਵੀਡੀਓ ''ਚ ਫੇਸਬੁੱਕ ਯੂਜ਼ਰ ਵੱਲੋਂ ਜਨਮਦਿਨ ''ਤੇ ਪ੍ਰਾਪਤ ਕੀਤੀ ਗਈ ਟਾਪ ਵਾਲ ਪੋਸਟ ਸ਼ਾਮਲ ਹੋਣਗੀਆਂ, ਜਿਸ ਵਿਚ ਫੋਟੋਜ਼ ਅਤੇ ਕੁਮੈਂਟਸ ਹੋਣਗੇ।
ਇਹ ਵੀਡੀਓ ਕਲਰਫੁੱਲ ਕੇਕ ਨਾਲ ਸ਼ੁਰੂ ਹੋਵੇਗੀ ਅਤੇ ਫਿਰ ਅਗੇ ਚੱਲਦੇ-ਚੱਲਦੇ ਇਸ ਵਿਚ ਜਨਮਦਿਨ ''ਤੇ ਫੋਟੋਜ਼ ਅਤੇ ਕੁਮੈਂਟਸ ਦੇ ਰੂਪ ''ਚ ਮਿਲਣ ਵਾਲੀਆਂ ਮੁਕਾਬਰਕਬਾਦ ਦੀ ਝਲਕ ਦੇਖਣ ਨੂੰ ਮਿਲੇਗੀ। ਹਾਲਾਂਕਿ ਇਸ ਲਈ ਯੂਜ਼ਰ ਦੀ ਫੇਸਬੁੱਕ ਪੋਸਟ ''ਤੇ ਘੱਟੋ-ਘੱਟ 3 ਲੋਕਾਂ ਦਾ ਬ੍ਰਥਡੇਅ ਵਿਸ਼ ਕਰਨਾ ਜ਼ਰੂਰੀ ਹੈ।
