ਲੌਕਡਾਊਨ ਕਾਰਨ ਭਾਰਤ 'ਚ ਫੇਸਬੁੱਕ-ਇੰਸਟਾ ਦੀ ਵਧੀ ਡਿਮਾਂਡ, ਘਟਾਉਣੀ ਪਈ ਵੀਡੀਓ ਕੁਆਲਿਟੀ

03/25/2020 11:53:36 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ 21 ਦਿਨਾਂ ਦੇ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਲੋਕ ਘਰਾਂ ਦੇ ਅੰਦਰ ਬੈਠ ਕੇ ਫੇਸਬੁੱਕ, ਇੰਸਟਾਗ੍ਰਾਮ ਅਤੇ ਬਾਕੀ ਵੀਡੀਓ ਸਟ੍ਰੀਮਿੰਗ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਕੰਪਨੀਆਂ ਦੇ ਸਰਵਰ 'ਤੇ ਲੋਡ ਪੈ ਗਿਆ ਹੈ। ਮੌਜੂਦਾ ਇੰਟਰਨੈਟ ਇੰਨਾ ਮਜ਼ਬੂਤ ਨਹੀਂ ਹੈ ਕਿ  ਉਹ ਇਸ ਭਾਰੀ ਲੋਡ ਨੂੰ ਸਹਿ ਸਕੇ। ਇਸ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀਡੀਓ ਕੁਆਲਿਟੀ ਘਟਾਉਣ ਦਾ ਫੈਸਲਾ ਕੀਤਾ ਹੈ।

PunjabKesari

ਫੇਸਬੁੱਕ ਦੇ ਬੁਲਾਰੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਨੈਟਵਰਕ 'ਤੇ ਪੈ ਰਹੇ ਲੋਡ ਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਯੂਜ਼ਰ ਨੂੰ ਨਾ ਆਵੇ, ਇਸ ਲਈ ਅਸੀਂ ਭਾਰਤ ਵਿਚ ਕੁਝ ਸਮੇਂ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵੀਡੀਓ ਕੁਆਲਿਟੀ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ  ਇੰਸਟਾਗ੍ਰਾਮ ਪਾਟਰਨਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਇਹ ਵੀ ਦੇਖਣਾ ਹੋਵੇਗਾ ਕਿ ਲੋਕ ਫੇਸਬੁੱਕ ਅਤੇ ਐਪਸ ਦੀ ਮਦਦ ਨਾਲ ਕੋਵਿਡ-10 ਮਹਾਮਾਰੀ ਦੇ ਸਮੇਂ ਵਿਚ ਜੁੜ ਸਕਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫੇਸਬੁਕ ਅਤੇ ਇੰਸਟਾਗ੍ਰਾਮ ਨੇ ਯੂਰਪ ਅਤੇ ਲੈਟਿਨ ਅਮਰੀਕਾ ਵਿਚ ਵੀ ਵੀਡੀਓ ਕੁਆਲਿਟੀ ਘਟਾਈ ਸੀ।


Ranjit

Content Editor

Related News