ਫੇਸਬੁਕ ''ਚ ਫੋਟੋ ਸ਼ੇਅਰਿੰਗ ਨੂੰ ਹੋਰ ਵੀ ਮਜ਼ੇਦਾਰ ਬਣਾਏਗਾ ਸਲਾਈਡਸ਼ੋਅ ਫੀਚਰ

Tuesday, Jun 28, 2016 - 11:52 AM (IST)

ਫੇਸਬੁਕ ''ਚ ਫੋਟੋ ਸ਼ੇਅਰਿੰਗ ਨੂੰ ਹੋਰ ਵੀ ਮਜ਼ੇਦਾਰ ਬਣਾਏਗਾ ਸਲਾਈਡਸ਼ੋਅ ਫੀਚਰ
ਜਲੰਧਰ-ਮਸ਼ਹੂਰ ਸੋਸ਼ਲ ਸਾਈਟ ਫੇਸਬੁਕ ''ਚ ਪਿਛਲੇ ਕੁਝ ਸਮੇਂ ''ਚ ਕਈ ਨਵੇਂ ਫੀਚਰਸ ਐਡ ਕੀਤੇ ਗਏ ਹਨ। ਫੇਸਬੁਕ ਆਪਣੇ ਮੋਮੈਂਟਸ ਐਪ ਦੀ ਅਪਡੇਟ ਤੋਂ ਬਾਅਦ ਹੁਣ ਸਲਾਈਡਸ਼ੋਅ ਫੀਚਰ ਨੂੰ ਲੈ ਕੇ ਆ ਰਹੀ ਹੈ। ਇਸ ਫੀਚਰ ਨਾਲ ਤੁਸੀਂ ਫੋਟੋਆਂ ਅਤੇ ਵੀਡੀਓਜ਼ ਦੇ ਆਟੋਮੈਟਿਕ ਜਨਰੇਟਿਡ ਸਲਾਈਡਸ਼ੋਅ ਨੂੰ ਸ਼ੇਅਰ ਕਰ ਸਕਦੇ ਹੋ। ਸਲਾਈਡਸ਼ੋਅ ਨੂੰ ਤਿਆਰ ਕਰਨ ਲਈ ਘੱਟ ਤੋਂ ਘੱਟ 5 ਫੋਟੋਆਂ ਜਾਂ ਵੀਡੀਓਜ਼ ਦੀ ਜ਼ਰੂਰਤ ਹੋਵੇਗੀ ਅਤੇ ਫੇਸਬੁਕ ਇਨ੍ਹਾਂ ਨੂੰ ਤੁਹਾਡੇ ਲਈ ਆਟੋਮੈਟਿਕਲੀ ਈਮੇਜ ਅਤੇ ਆਬਜੈਕਟ ਰਿਕੋਗਨਾਈਜ਼ੇਸ਼ਨ ਤਕਨੀਕਾਂ ਦੇ ਆਧਾਰ ''ਤੇ ਚੁੱਕੇਗੀ। 
 
ਇਸ ''ਚ ਤੁਸੀਂ ਆਪਣੀ ਮਰਜ਼ੀ ਨਾਲ ਸਲੈਕਸ਼ਨ ਨੂੰ ਮੋਡੀਫਾਈ ਕਰ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਇਸ ਸਲਾਈਡਸ਼ੋਅ ਲਈ ਥੀਮ ਵੀ ਐਡ ਕਰ ਸਕਦੇ ਹੋ। ਤੁਸੀਂ ਸਿਰਫ 5 ਈਮੇਜਸ ਜਾਂ ਵੀਡੀਓਜ਼ ਦੀ ਚੌਣ ਕਰੋਗੇ ਅਤੇ ਬਾਕੀ ਸਾਰਾ ਕੰਮ ਫੇਸਬੁਕ ਆਪਣੇ ਆਪ ਕਰ ਦਵੇਗੀ। ਇਸ ਫੀਚਰ ਨੂੰ ਫਿਲਹਾਲ ਇਸ ਹਫਤੇ ਆਈ.ਓ.ਐੱਸ. ਯੂਜ਼ਰਜ਼ ਲਈ ਹੀ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਹ ਆਪਣੇ ਦੋਸਤਾਂ ਨਾਲ ਕਿਸੇ ਐਲਬਮ ਨੂੰ ਸ਼ੇਅਰ ਕਰਨ ਦਾ ਇਕ ਤਰ੍ਹਾਂ ਦਾ ਵੱਖਰਾ ਤਰੀਕਾ ਹੋਵੇਗਾ ।

Related News