ਹੈਕਿੰਗ ਤੋਂ ਬਚਣ ਲਈ ਇਹ ਅਜੀਬ ਤਰੀਕਾ ਅਪਣਾਉਂਦੇ ਹਨ ਫੇਸਬੁੱਕ ਦੇ ਸੀ. ਈ. ਓ !
Saturday, Jun 25, 2016 - 02:02 PM (IST)

ਜਲੰਧਰ : ਤਕਨੀਕੀ ਜਗਤ ''ਚ ਹੈਕਿੰਗ ਸਧਾਰਣ ਹੈ ਪਰ ਇਸ ਤੋਂ ਬਚਣ ਲਈ ਜੋ ਤਰੀਕੇ ਅਪਨਾਏ ਜਾਂਦੇ ਹਨ ਉਹ ਸਧਾਰਣ ਨਹੀਂ ਹੁੰਦੇ। ਹੁਣ ਫੇਸਬੁਕ ਦੇ ਸੀ. ਈ. ਓ. ਨੂੰ ਹੀ ਲੈ ਲਓ ਜੋ ਹੈਕਿੰਗ ਤੋਂ ਬਚਣ ਲਈ ਬਹੁਤ ਅਜੀਬ ਤਰੀਕਾ ਅਪਣਾਉਂਦੇ ਹਨ। ਦਿੱਗਜ ਸੋਸ਼ਲ ਨੈਟਵਰਕਿੰਗ ਵੈੱਬਸਾਈਟ ਦੇ ਸੀ. ਈ. ਓ. ਮਾਰਕ ਜੁਕਰਬਰਗ ਹੈਕਰਸ ਤੋਂ ਬਚਾਉਣ ਲਈ ਆਪਣੇ ਲੈਪਟਾਪ ਦੇ ਕੈਮਰੇ ਨੂੰ ਟੇਪ ਨਾਲ ਕਵਰ ਕਰਕੇ ਰੱਖਦੇ ਹਨ।
ਜੁਕਰਬਰਗ ਨੇ ਇੰਸਟਾਗਰਾਮ ਦੇ 500 ਮਿਲੀਅਨ ਯੂਜ਼ਰਸ ਅਤੇ 300 ਮਿਲੀਅਨ ਪ੍ਰਤੀ ਦਿਨ ਐਕਟਿਵ ਯੂਜ਼ਰ ਹੋਣ ਦੀ ਸ਼ੁਰੂ ਜਾਹਿਰ ਦੀਆਂ ਜਿਸ ''ਚ ਉਨ੍ਹਾਂ ਦਾ ਵਰਕਸਟੇਸ਼ਨ ਅਤੇ ਮੈਕਬੁਕ ਦੇ ਕੈਮਰੇ ''ਤੇ ਲਗੀ ਟੇਪ ਵਿਖਾਈ ਦਿੰਦੀ ਹੈ । ਇਸ ਦੇ ਇਲਾਵਾ ਜੁਕਰਬਰਗ ਮਾਇਕ੍ਰੋਫੋਨ ਨੂੰ ਵੀ ਟੇਪ ਕਰਕੇ ਰੱਖਦੇ ਹਨ। ਜ਼ਿਕਰਯੋਗ ਹੈ ਕਿ ਇੰਟਾਗਰਾਮ ਇਕ ਫੋਟੋ ਸ਼ੇਅਰਿੰਗ ਐਪ ਹੈ ਜਿਸ ਨੂੰ ਫੇਸਬੁੱਕ ਨੇ 2012 ''ਚ ਖਰੀਦਿਆ ਸੀ।