ਫੇਸਬੁੱਕ ਤੁਹਾਨੂੰ ਬਣਾ ਸਕਦੀ ਹੈ ਤੰਗ ਸੋਚ ਵਾਲਾ : ਸੋਧ
Tuesday, Jan 24, 2017 - 11:52 AM (IST)

ਜਲੰਧਰ- ਫੇਸਬੁੱਕ ਸਾਨੂੰ ਵਧੇਰੇ ਤੰਗ ਸੋਚ ਵਾਲਾ ਬਣਾ ਸਕਦੀ ਹੈ ਕਿਉਂਕਿ ਅਸੀਂ ਇਸ ਸੋਸ਼ਲ ਨੈੱਟਵਰਕਿੰਗ ਵੈਬਸਾਈਟ ''ਤੇ ਉਸੇ ਤਰ੍ਹਾਂ ਦੀਆਂ ਖ਼ਬਰਾਂ ਅਤੇ ਵਿਚਾਰਾਂ ਦੀ ਭਾਲ ਕਰਦੇ ਹਾਂ ਜੋ ਸਾਡੀ ਆਪਣੀ ਸੋਚ ਨਾਲ ਮੇਲ ਖਾਂਦੇ ਹੋਣ। ਇਕ ਸੋਧ ''ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਸਾਨੂੰ ਅਲੱਗ-ਥਲੱਗ ਕਰਦਾ ਹੈ, ਪੱਖ-ਪਾਤ ਪੈਦਾ ਕਰਦਾ ਹੈ ਅਤੇ ਇਸ ਨੂੰ ਸਾਬਿਤ ਕਰਨ ''ਚ ਮਦਦਗਾਰ ਹੁੰਦਾ ਹੈ ਅਤੇ ਕਿਸੇ ਸਮੇਂ ਗਲਤ ਸੂਚਨਾ ਵੀ ਦਿੰਦਾ ਹੈ। ਅਮਰੀਕਾ ''ਚ ਬੋਸਟਨ ਯੂਨੀਵਰਸਿਟੀ ਦੇ ਖੋਜੀਆਂ ਨੇ ਆਪਣੀ ਖੋਜ ਨੂੰ ਦੋ ਪਹਿਲੂਆਂ - ਸਾਜਿਸ਼ ਦਾ ਸ਼ੱਕ ਅਤੇ ਵਿਗਿਆਨਿਕ ਸੂਚਨਾ-''ਚ ਕੇਂਦ੍ਰਿਤ ਕੀਤਾ ਹੈ। ਖੋਜੀਆਂ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲੋਕ ਕੁਝ ਖਾਸ ਵਿਸ਼ੇ ਬਾਰੇ ਸੂਚਨਾ ਦੀ ਚੋਣ ਕਰਦੇ ਹਨ ਅਤੇ ਉਸ ਨੂੰ ਸ਼ੇਅਰ ਕਰਦੇ ਹਨ ਅਤੇ ਹੋਰ ਚੀਜ਼ਾਂ ਦੀ ਆਸ ਕਰਦੇ ਹਨ। ਖੋਜੀ ਅਲੇਸੈਂਦਰੋ ਬੇਸੀ ਨੇ ਦੱਸਿਆ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲੋਕਾਂ ''ਚ ਇਕ ਇਹ ਕੰਮ ਦੇਖਣ ਨੂੰ ਮਿਲਿਆ ਹੈ ਕਿ ਉਹ ਅਜਿਹੀ ਸੂਚਨਾ ਨੂੰ ਲੱਭਦੇ ਹਨ, ਉਸ ਦੀ ਵਿਆਖਿਆ ਕਰਨਾ ਅਤੇ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨ੍ਹਾਂ ਦੀ ਪਹਿਲਾਂ ਤੋਂ ਬਣੀ ਹੋਈ ਧਾਰਣਾ ਦੇ ਢੁੱਕਵੀਂ ਹੁੰਦੀ ਹੈ।