ਕਿਸੇ ਵੀ ਐਂਡ੍ਰਾਇਡ ਫੋਨ ''ਚ ਫੇਸ ਅਨਲਾਕ ਫੀਚਰ ਇਸ ਤਰ੍ਹਾਂ ਕਰੋ ਸੈੱਟ

02/17/2018 2:53:28 PM

ਜਲੰਧਰ- ਪਿਛਲੇ ਸਾਲ ਤੱਕ ਸਮਾਰਟਫੋਨ 'ਚ ਫਿੰਗਰਪ੍ਰਿੰਟ ਦੀ ਕਾਫੀ ਚਰਚਾ ਸੀ ਪਰ ਹੁਣ ਫਿੰਗਰਪ੍ਰਿੰਟ ਦੀ ਚਰਚਾ ਰੋਕ ਰਹੀ ਹੈ ਅਤੇ ਫੇਸ਼ੀਅਲ ਰਿਕਾਗਿਨਸ਼ਨ ਦੀ ਡਿਮਾਂਡ ਹੋਣ ਲੱਗੀ ਹੈ। ਆਈਫੋਨ ਐੱਕਸ, ਸੈਮਸੰਗ ਗਲੈਕਸੀ ਨੋਟ 8, ਵਨਪਲੱਸ 5ਟੀ ਦੇ ਬਾਜ਼ਾਰ 'ਚ ਆਉਣ ਤੋਂ ਬਾਅਦ ਫੇਸ ਅਨਲਾਕ ਵੀ ਟ੍ਰੈਂਡ 'ਚ ਆ ਗਿਆ ਹੈ ਪਰ ਹੁਣ ਫੇਸ ਆਈ. ਡੀ. (ਫੇਸ ਅਨਲਾਕ) ਹੁਣ ਤੱਕ ਮਹਿੰਗੇ ਸਮਾਰਟਫੋਨ 'ਚ ਹੀ ਮਿਲ ਰਿਹਾ ਸੀ। 

ਹੁਣ ਇਸ ਮਿੱਥ ਨੂੰ ਸ਼ਿਓਮੀ ਨੇ ਤੋੜ ਦਿੱਤਾ ਅਤੇ ਕੰਪਨੀ ਨੇ ਪਹਿਲੇ ਐੱਮ. ਆਈ. ਏ1 'ਚ ਅਤੇ ਹੁਣ ਰੈੱਡਮੀ ਨੋਟ 5 ਪ੍ਰੋ 'ਚ ਫੇਸ ਅਨਲਾਕ ਦੇ ਦਿੱਤਾ। ਉਹ ਵੀ ਸਿਰਫ 13,999 ਰੁਪਏ 'ਚ। ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਚਾਹੁੰਦੇ ਹੋ ਤਾਂ ਅੱਜ ਅਸੀਂ ਇਕ ਟ੍ਰਿਕ ਦੱਸਣ ਜਾ ਰਹੇ ਹਾਂ।
 

ਜੇਕਰ ਤੁਹਾਡੇ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਨਹੀਂ ਹੈ ਅਤੇ ਤੁਹਾਨੂੰ ਇਹ ਫੀਚਰ ਚਾਹੀਦਾ ਹੈ ਤਾਂ ਆਪਣੇ ਫੋਨ 'ਚ IObit Applock: Face Lock & Fingerprint Lock 2018 ਡਾਊਨਲੋਡ ਕਰਨਾ ਹੋਵੇਗਾ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ। 

ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਓਪਨ ਕਰੋ ਅਤੇ ਪਿਨ ਸੈੱਟ ਕਰੋ। ਇਸ ਤੋਂ ਬਾਅਦ ਤੁਹਾਨੂੰ ਲਾਕ ਅਤੇ ਅਨਲਾਕ ਲਈ ਪੁੱਛਿਆ ਜਾਵੇਗਾ। ਤੁਹਾਡੇ ਫੋਨ ਨੂੰ ਪੁਰਾਣੇ ਪਾਸਵਰਡ ਨਾਲ ਲਾਕ ਅਤੇ ਫਿਰ ਅਨਲਾਕ ਕਰਨਾ ਹੋਵੇਗਾ। 

ਇਸ ਤੋਂ ਬਾਅਦ ਐਪ ਨੂੰ ਐਕਸੈਸ ਦਾ ਪਰਮਿਸ਼ਨ ਦੇਣਾ ਹੋਵੇਗਾ। ਫਿਰ ਐਪ ਦੇ ਲੈਫਟ ਸਾਈਡ 'ਚ ਉੱਪਰ ਤਿੰਨ ਡਾਟ 'ਤੇ ਕਲਿੱਕ ਕਰੋ ਅਤੇ ਫੇਸ ਅਨਲਾਕ ਨੂੰ ਐਕਟਿਵ ਕਰੋ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਘੁੰਮਾ ਕੇ ਫੇਸ ਆਈ. ਡੀ. ਸੈੱਟ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ-ਆਪ ਫੇਨ ਦੇ ਕਿਸੇ ਵੀ ਐਪ ਅਤੇ ਫੋਨ ਨੂੰ ਫੇਸ ਆਈ. ਡੀ. ਤੋਂ ਲਾਕ ਕਰ ਸਕੋਗੇ।


Related News