ਜਾਣੋ ਕਿਉਂ ਨਹੀਂ ਹੁੰਦਾ ਬਾਈਕ ’ਚ ਡੀਜ਼ਲ ਇੰਜਣ

11/07/2019 1:26:29 PM

ਗੈਜੇਟ ਡੈਸਕ– ਆਮਤੌਰ ’ਤੇ ਬਾਈਕ ਚਲਾਉਣਾ ਸਾਰਿਆਂ ਨੂੰ ਪਸੰਦ ਹੈ ਪਰ ਕਦੇ-ਨਾ-ਕਦੇ ਤੁਹਾਡੇ ਮਨ ’ਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਆਖਿਰਕਾਰ ਬਾਈਕ ਪੈਟਰੋਲ ਇੰਜਣ ’ਤੇ ਹੀ ਕਿਉਂ ਚੱਲਦੀ ਹੈ, ਡੀਜ਼ਲ ’ਤੇ ਕਿਉਂ ਨਹੀਂ ਜਦੋਂਕਿ ਡੀਜ਼ਲ ਇੰਜਣ ਨਾਲ ਮਾਈਲੇਜ ਹੋਰ ਵੀ ਬਿਹਤਰ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਅਜਿਹੇ ਕੁਝ ਕਾਰਨਾਂ ਬਾਰੇ ਜਿਨਾਂ ਕਰਕੇ ਡੀਜ਼ਲ ਇੰਜਣ ਦਾ ਇਸਤੇਮਾਲ ਬਾਈਕ ’ਚ ਨਹੀਂ ਕੀਤਾ ਜਾਂਦਾ। 

ਡਿਜ਼ਲ ਇੰਜਣ ਪੈਦਾ ਕਰਦਾ ਹੈ ਜ਼ਿਆਦਾ ਦਬਾਅ
ਇੰਨਾ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਡੀਜ਼ਲ ਇੰਜਣ ਜ਼ਿਆਦਾ ਊਰਜਾ ਪੈਦਾ ਕਰਦਾ ਹੈ। ਡੀਜ਼ਲ ਇੰਜਣ 24:1 ਦਾ ਦਬਾਅ ਅਨੁਪਾਤ ਝੱਲ ਸਕਦਾ ਹੈ ਪਰ ਪੈਟਰੋਲ ਇੰਜਣ ਦੀ ਦਬਾਅ ਸਹਿਨ ਦੀ ਸਮਰੱਥਾ 11:1 ਹੈ। ਜ਼ਿਆਦਾ ਦਬਾਅ ਸਹਿਨ ਲਈ ਡੀਜ਼ਲ ਇੰਜਣਾਂ ਨੂੰ ਭਾਰੀ ਦੱਸਿਆ ਜਾਂਦਾ ਹੈ ਜੋ ਇਕ ਮੋਟਰਸਾਈਕਲ ਲਈ ਠੀਕ ਨਹੀਂ ਹੈ। 

PunjabKesari

ਜ਼ਿਆਦਾ ਕੰਪਨ, ਰੋਲਾ ਅਤੇ ਪ੍ਰਦੂਸ਼ਣ
ਡੀਜ਼ਲ ਇੰਜਣ ਨਾਲ ਜ਼ਿਆਦਾ ਕੰਪਨ ਪੈਦਾ ਹੁੰਦਾ ਹੈ, ਉਥੇ ਹੀ ਇਸ ਦਾ ਰੋਲਾ ਵੀ ਕਾਫੀ ਜ਼ਿਆਦਾ ਹੁੰਦਾ ਹੈ। ਇਸ ਲਈ ਬਾਈਕ ਵਰਗੇ ਹਲਕੇ ਵਾਹਨ ਲਈ ਇਹ ਸੰਭਵ ਨਹੀਂ ਹੈ। ਡੀਜ਼ਲ ਜਦੋਂ ਇੰਜਣ ’ਚ ਬਲਦਾ ਹੈ ਤਾਂ ਪੈਟਰੋਲ ਇੰਜਣ ਦੇ ਮੁਕਾਬਲੇ 13 ਫੀਸਦੀ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦਾ ਹੈ। 

PunjabKesari

ਜ਼ਿਆਦਾ ਕੀਮਤ
ਡੀਜ਼ਲ ਇੰਜਣ ਅਤੇ ਪੈਟਰੋਲ ਇੰਜਣ ਦੇ ਵਾਹਨਾਂ ਦੀ ਕੀਮਤ ’ਚ 50,000 ਰੁਪਏ ਦਾ ਫਰਕ ਹੋ ਸਕਦਾ ਹੈ। ਬਾਈਕ ਦੀ ਕੀਮਤ ’ਚ ਕਾਫੀ ਫਰਕ ਆਉਣ ਨਾਲ ਇਸ ਦੀ ਵਿਕਰੀ ’ਤੇ ਬਹੁਤ ਹੀ ਬੁਰਾ ਅਸਰ ਪਵੇਗਾ। 

PunjabKesari

ਵੱਡਾ ਇੰਜਣ
ਡੀਜ਼ਲ ਇੰਜਣ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਊਰਜਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਨੂੰ ਵੱਡਾ ਤੇ ਮਜਬੂਦ ਬਣਾਉਣਾ ਪੈਂਦਾ ਹੈ ਕਿਉਂਕਿ ਜੇਕਰ ਇੰਜਣ ਹਲਕਾ ਹੋਵੇਗਾ ਤਾਂ ਸਿਰਫ ਚੱਲਣ ਨਾਲ ਹੀ ਇਸ ਦੀ ਸਿਲੰਡਰ ਅਤੇ ਸਤ੍ਹਾ ਨੂੰ ਨੁਕਸਾਨ ਪਹੁੰਚ ਸਕਦਾ ਹੈ। 

ਰੱਖ-ਰਖਾਅ ’ਤੇ ਜ਼ਿਆਦਾ ਖਰਚਾ
ਪੈਟਰੋਲ ਦੇ ਮੁਕਾਬਲੇ ਡੀਜ਼ਲ ਇੰਜਣ ਦਾ ਰੱਖ-ਰਖਾਅ ਦਾ ਖਰਚਾ ਵੀ ਜ਼ਿਆਦਾ ਹੈ। ਉਥੇ ਹੀ ਇਸ ਦੀ ਸਰਵਿਸ ਵੀ ਸਮੇਂ ’ਤੇ ਹੀ ਕਰਾਉਣ ਦੀ ਲੋੜ ਹੋਵੇਗੀ ਜੋ ਕਿ ਕਾਫੀ ਮਹਿੰਗੀ ਵੀ ਪਵੇਗੀ। 


Related News